ਵੰਡ ਵੇਲੇ ਵੱਖ ਹੋਏ ਭੈਣ-ਭਰਾ ਦਾ ਸੋਸ਼ਲ ਮੀਡੀਆ ਨੇ ਕਰਾਇਆ ਮੇਲ, ਭਰਾ ਅਬਦੁਲ ਨੂੰ ਇਦਾਂ ਮਿਲੀ ਮਹਿੰਦਰ ਕੌਰ
Kartarpur Corridor: ਭਾਰਤ-ਪਾਕਿਸਤਾਨ ਵੰਡ ਦੌਰਾਨ ਵੱਖ ਹੋਏ ਦੋ ਭੈਣ-ਭਰਾ ਸੋਸ਼ਲ ਮੀਡੀਆ ਰਾਹੀਂ ਕਰੀਬ 75 ਸਾਲਾਂ ਬਾਅਦ ਕਰਤਾਰਪੁਰ ਲਾਂਘੇ 'ਤੇ ਮੁੜ ਮਿਲੇ ਹਨ।
Kartarpur Corridor Family Meet-Up: ਭਾਰਤ-ਪਾਕਿਸਤਾਨ ਦੀ ਵੰਡ ਤੋਂ 75 ਸਾਲ ਬਾਅਦ, ਕਰਤਾਰਪੁਰ ਲਾਂਘੇ 'ਤੇ ਇੱਕ ਵਿਅਕਤੀ ਅਤੇ ਉਸ ਦੀ ਭੈਣ ਦੁਬਾਰਾ ਮਿਲੇ ਹਨ। ਇਨ੍ਹਾਂ ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਈ। ਭਾਰਤ ਵਿੱਚ ਰਹਿਣ ਵਾਲੀ ਮਹਿੰਦਰ ਕੌਰ ਹੁਣ 81 ਸਾਲ ਦੀ ਹੋ ਚੁੱਕੀ ਹੈ। ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਆਪਣੇ 78 ਸਾਲਾ ਭਰਾ ਸ਼ੇਖ ਅਬਦੁਲ ਅਜ਼ੀਜ਼ ਨੂੰ ਮਿਲੀ।
ਡਾਨ ਨਿਊਜ਼ ਮੁਤਾਬਕ ਦੋਵਾਂ ਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਪਤਾ ਲੱਗਿਆ ਕਿ ਉਹ 1947 ਦੀ ਵੰਡ ਦੌਰਾਨ ਵੱਖ ਹੋ ਗਏ ਭੈਣ-ਭਰਾ ਸਨ। ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਭਾਰਤ ਦੇ ਪੰਜਾਬ ਵਿੱਚ ਰਹਿ ਰਹੇ ਭਜਨ ਸਿੰਘ ਦਾ ਪਰਿਵਾਰ ਸੋਗ ਵਿੱਚ ਸੀ। ਵੰਡ ਦੇ ਦੌਰਾਨ, ਸਿੰਘ ਦੇ ਪਰਿਵਾਰ ਦੇ ਅਬਦੁਲ ਅਜ਼ੀਜ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚਲੇ ਗਏ, ਜਦੋਂ ਕਿ ਉਸਦੇ ਪਰਿਵਾਰ ਦੇ ਹੋਰ ਮੈਂਬਰ ਭਾਰਤ ਵਿੱਚ ਹੀ ਰਹੇ। ਜਿਸ ਤੋਂ ਬਾਅਦ ਅਜ਼ੀਜ਼ ਨੇ ਛੋਟੀ ਉਮਰ ਵਿੱਚ ਹੀ ਵਿਆਹ ਕਰਵਾ ਲਿਆ। ਹਾਲਾਂਕਿ, ਅਜ਼ੀਜ਼ ਹਮੇਸ਼ਾ ਆਪਣੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁਬਾਰਾ ਮਿਲਣ ਦੀ ਇੱਛਾ ਰੱਖਦਾ ਸੀ।
ਇਹ ਵੀ ਪੜ੍ਹੋ: ਗਰਮੀਆਂ ‘ਚ ਸਰੀਰ 'ਚੋਂ ਕਿਉਂ ਆਉਂਦੀ ਬਦਬੂ...ਕੀ ਇਹ ਬਦਬੂ ਪਸੀਨੇ ਦੀ ਹੁੰਦੀ? ਜਾਣੋ
ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਗਈ ਸੀ ਕਿ ਵੰਡ ਦੌਰਾਨ ਭਰਾ-ਭੈਣ ਵੱਖ ਹੋ ਗਏ ਸਨ। ਇਸ ਪੋਸਟ ਤੋਂ ਜੁੜਨ ਤੋਂ ਬਾਅਦ ਦੋਵਾਂ ਪਰਿਵਾਰਾਂ ਨੂੰ ਪਤਾ ਲੱਗਿਆ ਕਿ ਮਹਿੰਦਰ ਅਤੇ ਅਜ਼ੀਜ਼ ਅਸਲ ਵਿਚ ਭੈਣ-ਭਰਾ ਹਨ। ਮੁਲਾਕਾਤ ਦੌਰਾਨ ਆਪਣੇ ਭਰਾ ਨੂੰ ਦੇਖ ਕੇ ਮਹਿੰਦਰ ਕੌਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਮਹਿੰਦਰ ਕੌਰ ਵਾਰ-ਵਾਰ ਆਪਣੇ ਭਰਾ ਨੂੰ ਜੱਫੀ ਪਾ ਕੇ ਉਸ ਦੇ ਹੱਥ ਚੁੰਮਦੀ ਰਹੀ।
An other separated family meetup at kartarpur Corridor (a Corridor of Peace). Mr sheikh Abdul Aziz and his sister Mohinder kaur who got separated at the time of partition in 1947 met at Gurdwara Sri Darbar Sahib kartarpur.
— PMU Kartarpur Official (@PmuKartarpur) May 20, 2023
Both families were very happy and praised the government pic.twitter.com/TACb7O7SjH
ਇਸ ਦੇ ਨਾਲ ਹੀ ਦੋਵੇਂ ਪਰਿਵਾਰਾਂ ਨੇ ਐਤਵਾਰ ਨੂੰ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਦੋਵਾਂ ਪਰਿਵਾਰਾਂ ਨੇ ਮੁੜ ਮਿਲਣ ਦੀ ਨਿਸ਼ਾਨੀ ਵਜੋਂ ਇੱਕ ਦੂਜੇ ਨੂੰ ਤੋਹਫ਼ੇ ਵੀ ਦਿੱਤੇ। ਭੈਣ-ਭਰਾ ਦੇ ਮਿਲਣ ਦੀ ਖੁਸ਼ੀ 'ਚ ਕਰਤਾਰਪੁਰ ਪ੍ਰਸ਼ਾਸਨ ਨੇ ਦੋਹਾਂ ਪਰਿਵਾਰਾਂ ਨੂੰ ਮਾਲਾ ਪਾਈ ਅਤੇ ਮਠਿਆਈਆਂ ਵੰਡੀਆਂ।
ਇਹ ਵੀ ਪੜ੍ਹੋ: ਬਸਤੀ ਦੇ ਬੱਚਿਆਂ ਨੇ ਦਿਖਾਏ ਸ਼ਾਨਦਾਰ ਡਾਂਸ ਮੂਵਸ , 6 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਵੀਡੀਓ