Kashmir Files Fact : ਦੇਸ਼ ਦੇ ਬਹੁਤ ਸਾਰੇ ਲੋਕ ਕਸ਼ਮੀਰ ਫਾਈਲਜ਼ ਦੇ ਤੱਥ ਨੂੰ ਨਹੀਂ ਜਾਣਦੇ
KashmirFiles Fact : ਦੇਸ਼ ਦੇ ਬਹੁਤ ਸਾਰੇ ਲੋਕ ਇਸ #KashmirFiles ਤੱਥ ਨੂੰ ਨਹੀਂ ਜਾਣਦੇ ਹਨ। ਡੀਜੀਪੀ ਸੁਰੇਸ਼ ਪੌਲ ਵੈਦ ਨੇ ਟਵਿੱਟਰ ਹੈਂਡਲ 'ਤੇ ਲਿਖਦੇ ਹੋਏ ਸ਼ੇਅਰ ਕੀਤੀ ਕਿ ISI ਦੁਆਰਾ ਸਿਖਲਾਈ ਪ੍ਰਾਪਤ 70 ਅੱਤਵਾਦੀਆਂ...
Kashmir Files Fact : ਦੇਸ਼ ਦੇ ਬਹੁਤ ਸਾਰੇ ਲੋਕ ਇਸ #KashmirFiles ਤੱਥ ਨੂੰ ਨਹੀਂ ਜਾਣਦੇ ਹਨ। ਡੀਜੀਪੀ ਸੁਰੇਸ਼ ਪੌਲ ਵੈਦ ਨੇ ਟਵਿੱਟਰ ਹੈਂਡਲ 'ਤੇ ਲਿਖਦੇ ਹੋਏ ਸ਼ੇਅਰ ਕੀਤੀ ਕਿ ISI ਦੁਆਰਾ ਸਿਖਲਾਈ ਪ੍ਰਾਪਤ 70 ਅੱਤਵਾਦੀਆਂ ਦੇ ਪਹਿਲੇ ਸਮੂਹ ਨੂੰ ਜੰਮੂ-ਕਸ਼ਮੀਰ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਪਰ ਗਲਤ ਸੋਚ ਵਾਲੇ ਰਾਜਨੀਤਕ ਫੈਸਲਿਆਂ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਅਤੇ ਉਹੀ ਅੱਤਵਾਦੀ ਬਾਅਦ ਵਿੱਚ ਜੰਮੂ-ਕਸ਼ਮੀਰ ਵਿੱਚ ਬਹੁਤ ਸਾਰੇ ਅੱਤਵਾਦੀ ਸੰਗਠਨਾਂ ਦੀ ਅਗਵਾਈ ਕਰਦੇ ਹਨ।
Many people in the country do NOT know this #KashmirFiles fact: first batch of 70 terrorists trained by ISI were arrested by J&K Police but ill-thought political decision had them released & same terrorists later on lead the many terrorist organizations in J&K. #KashmirFilesTruth
— Shesh Paul Vaid (@spvaid) March 16, 2022
ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਵੱਲੋਂ ਬਣਾਈ ਫਿਲਮ 'ਦਿ ਕਸ਼ਮੀਰ ਫਾਈਲਜ਼' ਨੂੰ ਕਾਫੀ ਚੰਗਾ ਰਿਸਪੌਂਸ ਮਿਲ ਰਿਹਾ ਹੈ । 'ਦਿ ਕਸ਼ਮੀਰ ਫਾਈਲਜ਼' ਪਿਛਲੇ ਕੁਝ ਦਹਾਕਿਆਂ 'ਚ ਸ਼ਾਇਦ ਪਹਿਲੀ ਅਜਿਹੀ ਫਿਲਮ ਹੈ, ਜਿਸ ਨੂੰ ਦਰਸ਼ਕਾਂ ਨੇ ਦੇਖਿਆ ਹੀ ਨਹੀਂ ਮਹਿਸੂਸ ਕੀਤਾ ਹੈ। ਫਿਲਮ ਦੇ ਸੀਨ ਅਤੇ ਸੰਵਾਦ ਨਾਲ ਹਰ ਦਰਸ਼ਕ ਜੁੜਿਆ ਮਹਿਸੂਸ ਕਰ ਰਿਹਾ ਹੈ। ਜਿਨ੍ਹਾਂ ਲੋਕਾਂ ਦੇ ਪਰਿਵਾਰਾਂ 'ਚ ਇਹ ਘਟਨਾ ਵਾਪਰੀ ਹੈ, ਉਹ ਫਿਲਮ ਰਾਹੀਂ ਆਪਣੇ ਅਤੀਤ ਨੂੰ ਪ੍ਰਤੀਬਿੰਬਤ ਹੁੰਦੇ ਦੇਖ ਰਹੇ ਹਨ।
ਇਸ ਫਿਲਮ ਨੂੰ ਦੇਖਣ ਵਾਲਾ ਕੋਈ ਵੀ ਅਜਿਹਾ ਦਰਸ਼ਕ ਨਹੀਂ ਹੋਵੇਗਾ, ਜੋ ਨਮ ਅੱਖਾਂ ਨਾਲ ਸਿਨੇਮਾ ਹਾਲ ਨੂੰ ਨਾ ਛੱਡੇ। ਕੁਝ ਆਪਣੇ ਰੋਣ ਨੂੰ ਦਬਾ ਰਹੇ ਹਨ ਤਾਂ ਕੁਝ ਆਪਣੇ ਵਗਦੇ ਹੰਝੂਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਦਰਸ਼ਕਾਂ ਦੀਆਂ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਤੁਹਾਡੀਆਂ ਵੀ ਅੱਖਾਂ 'ਚ ਅੱਥਰੂ ਆ ਜਾਣ।
ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਔਰਤ ਫਿਲਮ ਦੇਖ ਕੇ ਸਿਨੇਮਾ ਹਾਲ 'ਚੋਂ ਬਾਹਰ ਨਿਕਲਦੀ ਹੈ ਅਤੇ ਕੋਲ ਖੜ੍ਹੇ ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੇ ਪੈਰ ਛੂਹਣ ਲੱਗਦੀ ਹੈ। ਫਿਲਮ ਦੇਖ ਕੇ ਔਰਤ ਆਪਣੇ ਜਜ਼ਬਾਤਾਂ 'ਤੇ ਕੰਟਰੋਲ ਨਾ ਕਰ ਪਾਈ ਅਤੇ ਨਿਰਦੇਸ਼ਕ ਦੇ ਪੈਰੀ ਪੈ ਕੇ ਫੁੱਟ-ਫੁੱਟ ਰੋਣ ਲੱਗ ਪਈ। ਵਿਵੇਕ ਅਗਨੀਹੋਤਰੀ ਨੇ ਇਸ ਵੀਡੀਓ ਨੂੰ ਫੇਸਬੁੱਕ 'ਤੇ ਸ਼ੇਅਰ ਕੀਤਾ ਹੈ।