Kedarnath Yatra 2023: ਕੇਦਾਰਨਾਥ ਹੈਲੀ ਸੇਵਾ ਦੇ ਦੂਜੇ ਪੜਾਅ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ, IRCTC ‘ਤੇ ਇਦਾਂ ਕਰੋ ਬੁੱਕ
Chardham Yatra 2023: UCADA ਦੇ ਸੀਈਓ ਸੀ ਰਵੀ ਸ਼ੰਕਰ ਨੇ ਦੱਸਿਆ ਕਿ IRCTC ਦੀ ਵੈੱਬਸਾਈਟ 'ਤੇ 18 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਟਿਕਟ ਬੁਕਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨਾਲ ਹੀ, ਪਹਿਲੇ ਦਿਨ ਹੀ ਟਿਕਟਾਂ ਫੁਲ ਹੋਣ ਦੀ ਉਮੀਦ ਹੈ।
Dehradun News: ਕੇਦਾਰਨਾਥ (Kedarnath) ਹੈਲੀ ਸੇਵਾ ਦੇ ਦੂਜੇ ਪੜਾਅ ਲਈ ਟਿਕਟਾਂ ਦੀ ਬੁਕਿੰਗ 18 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਦੂਜੇ ਪੜਾਅ ਲਈ ਟਿਕਟਾਂ 1 ਮਈ ਤੋਂ 7 ਮਈ ਤੱਕ ਬੁੱਕ ਕੀਤੀਆਂ ਜਾਣਗੀਆਂ। ਕੇਦਾਰਨਾਥ ਧਾਮ ਲਈ ਹੈਲੀਕਾਪਟਰ ਰਾਹੀਂ ਯਾਤਰਾ ਕਰਨ ਵਾਲੇ ਸ਼ਰਧਾਲੂ IRCTC ਦੀ ਵੈੱਬਸਾਈਟ 'ਤੇ ਟਿਕਟ ਬੁੱਕ ਕਰ ਸਕਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ 25 ਅਪ੍ਰੈਲ ਤੋਂ 30 ਅਪ੍ਰੈਲ ਤੱਕ ਟਿਕਟਾਂ ਦੀ ਬੁਕਿੰਗ ਹੁੰਦੀ ਸੀ, ਜੋ ਇਕ ਦਿਨ 'ਚ ਪੂਰੀ ਹੋ ਜਾਂਦੀ ਸੀ, ਅਜਿਹੇ 'ਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੂਜੇ ਪੜਾਅ ਦੀਆਂ ਟਿਕਟਾਂ ਦੀ ਬੁਕਿੰਗ ਵੀ ਇਕ ਦਿਨ 'ਚ ਪੂਰੀ ਹੋ ਸਕਦੀ ਹੈ।
UCADA ਦੇ ਸੀਈਓ ਸੀ ਰਵੀ ਸ਼ੰਕਰ ਨੇ ਦੱਸਿਆ ਕਿ IRCTC ਦੀ ਵੈੱਬਸਾਈਟ 'ਤੇ 18 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਟਿਕਟ ਬੁਕਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਪਹਿਲੇ ਪੜਾਅ 'ਚ ਜਿਸ ਤਰ੍ਹਾਂ ਦਾ ਉਤਸ਼ਾਹ ਸ਼ਰਧਾਲੂਆਂ 'ਚ ਦੇਖਿਆ ਗਿਆ ਸੀ, ਉਸੇ ਤਰ੍ਹਾਂ ਦੂਜੇ ਪੜਾਅ 'ਚ ਵੀ ਉਸੇ ਤਰ੍ਹਾਂ ਦੇ ਉਤਸ਼ਾਹ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਟਿਕਟ ਬੁਕਿੰਗ ਪਹਿਲੇ ਦਿਨ ਹੀ ਪੂਰੀ ਹੋ ਜਾਵੇਗੀ। ਇਸ ਦੇ ਨਾਲ ਹੀ ਹੈਲੀਪੈਡ 'ਤੇ ਸੁਰੱਖਿਆ ਲਈ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ ਅਤੇ ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ: EID 2023: ਮੱਕਾ ਅਤੇ ਭਾਰਤ ‘ਚ ਇਸ ਦਿਨ ਮਨਾਈ ਜਾਵੇਗੀ ਈਦ, ਬਣ ਰਿਹਾ ਹੈ ਇਸ ਵਾਰ ਖਾਸ...
ਮੰਗਲਵਾਰ ਨੂੰ, IRCTC ਦੁਆਰਾ ਵੈੱਬਸਾਈਟ Heliyatra.irctc.co.in 'ਤੇ ਯਾਤਰੀਆਂ ਲਈ ਟਿਕਟ ਬੁਕਿੰਗ ਪੋਰਟਲ ਖੋਲ੍ਹਿਆ ਗਿਆ ਹੈ, ਇੱਥੇ ਜਾ ਕੇ ਤੁਸੀਂ ਆਪਣੀ ਟਿਕਟ ਆਨਲਾਈਨ ਬੁੱਕ ਕਰ ਸਕਦੇ ਹੋ। ਉੱਤਰਾਖੰਡ ਦੇ ਸ਼ਹਿਰੀ ਹਵਾਬਾਜ਼ੀ ਸਕੱਤਰ ਦਿਲੀਪ ਜਵਾਲਕਰ ਨੇ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੇ ਲੋਕ ਹੈਲੀਕਾਪਟਰ ਰਾਹੀਂ ਯਾਤਰਾ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਚਾਰਧਾਮ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ।
ਹੈਲੀਪੈਡ 'ਤੇ ਸੁਰੱਖਿਆ ਦੇ ਕੀਤੇ ਗਏ ਹਨ ਪੁਖਤਾ ਇੰਤਜ਼ਾਮ
ਇਸ ਵਾਰ ਵੀ UCADA ਨੇ ਟਿਕਟਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਸ ਵਾਰ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਹੈਲੀਪੈਡ 'ਤੇ ਸੁਰੱਖਿਆ ਗਾਰਡ ਮੌਜੂਦ ਰਹਿਣਗੇ। ਇਸ ਦੇ ਲਈ 80 ਸੁਰੱਖਿਆ ਗਾਰਡਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਹੈਲੀਪੈਡ 'ਤੇ ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾਵੇਗੀ, ਤਾਂ ਜੋ ਕੋਈ ਵੀ ਬਾਹਰੀ ਵਿਅਕਤੀ ਟਿਕਟਾਂ ਦੀ ਕਾਲਾਬਾਜ਼ਾਰੀ ਨਾ ਕਰ ਸਕੇ ਅਤੇ ਯਾਤਰਾ ਕਰਨ ਵਾਲੇ ਹਰੇਕ ਵਿਅਕਤੀ ਬਾਰੇ ਵੀ ਸਹੀ ਜਾਣਕਾਰੀ ਮਿਲ ਸਕੇ। ਜੇਕਰ ਪਹਿਲੇ ਪੜਾਅ ਦੀ ਗੱਲ ਕਰੀਏ ਤਾਂ ਕੇਦਾਰਨਾਥ ਯਾਤਰਾ ਦੀ ਬੁਕਿੰਗ 25 ਅਪ੍ਰੈਲ ਤੋਂ 30 ਅਪ੍ਰੈਲ ਤੱਕ ਕੀਤੀ ਗਈ ਸੀ, ਜਿਸ 'ਚ ਟਿਕਟਾਂ ਇਕ ਦਿਨ 'ਚ ਭਰੀਆਂ ਗਈਆਂ ਸਨ, ਜਦਕਿ ਦੂਜੇ ਪੜਾਅ ਲਈ ਵੀ ਅਜਿਹਾ ਹੀ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: Honey Singh: ਜਦੋਂ ਹਨੀ ਸਿੰਘ ਨੂੰ ਬਾਰ ਬਾਰ ਕਾਲ ਕਰ ਰਹੇ ਸੀ ਅਕਸ਼ੇ ਕੁਮਾਰ, ਰੈਪਰ ਕਿਉਂ ਇਗਨੋਰ ਕਰ ਰਿਹਾ ਸੀ ਅਕਸ਼ੇ ਦੀ ਕਾਲ, ਜਾਣੋ ਵਜ੍ਹਾ