ਪੜਚੋਲ ਕਰੋ
Advertisement
'ਆਪ' ਤੇ ਕਾਂਗਰਸ 'ਚ ਗੱਠਜੋੜ ਦੀਆਂ ਸੰਭਾਵਨਾਵਾਂ ਖ਼ਤਮ, ਰਾਹੁਲ ਗਾਂਧੀ ਨੇ ਕੀਤਾ ਫੈਸਲਾ!
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਵਿਸ਼ਾਖਾਪਟਨਮ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਨੇ ਦਿੱਲੀ ਵਿੱਚ 'ਆਪ' ਨਾਲ ਗਠਜੋੜ ਤੋਂ ਇਨਕਾਰ ਕਰ ਦਿੱਤਾ ਹੈ।
ਦਿੱਲੀ ਕਾਂਗਰਸ ਦੇ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਦਾਅਵਾ ਕੀਤਾ ਸੀ ਕਿ ਅਰਵਿੰਦ ਕੇਜਰੀਵਾਲ ਨੇ ਗਠਜੋੜ ਸਬੰਧੀ ਸੰਪਰਕ ਨਹੀਂ ਕੀਤਾ ਹੈ। ਇਸ 'ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ, ਸ਼ੀਲਾ ਦੀਕਸ਼ਿਤ ਮਹੱਤਵਪੂਰਨ ਨੇਤਾ ਨਹੀਂ ਹੈ।
ਕੇਜਰੀਵਾਲ ਕਈ ਮੌਕਿਆਂ 'ਤੇ ਕਾਂਗਰਸ ਨਾਲ ਗਠਜੋੜ ਦੀ ਅਪੀਲ ਕਰ ਚੁੱਕੇ ਹਨ। ਉੱਥੇ ਕਾਂਗਰਸ ਵੀ ਗਠਜੋੜ ਦੇ ਮਾਮਲੇ 'ਤੇ ਧੜਿਆਂ ਵਿੱਚ ਵੰਡੀ ਹੋਈ ਦਿਖਾਈ ਦੇ ਰਹੀ ਹੈ। ਸ਼ੀਲਾ ਦੀਕਸ਼ਿਤ ਗਠਜੋੜ ਦਾ ਵਿਰੋਧ ਕਰ ਰਹੀ ਹੈ, ਉੱਥੇ ਹੀ ਅਜੈ ਮਾਕਨ, ਪੀਸੀ ਚਾਕੋ ਸਮੇਤ ਕਈ ਨੇਤਾਵਾਂ ਨੇ ਗਠਜੋੜ ਦੀ ਅਪੀਲ ਕੀਤੀ ਹੈ।
ਸੂਤਰਾਂ ਦੀ ਮੰਨੀਏ ਤਾਂ ਕਾਂਗਰਸੀ ਲੀਡਰਸ਼ਿਪ ਤੇ 'ਆਪ' ਪਾਰਟੀ ਦਰਮਿਆਨ ਗਠਜੋੜ ਬਾਰੇ ਗੱਲਬਾਤ ਦਾ ਦੌਰ ਹਾਲੇ ਜਾਰੀ ਹੈ। ਗਠਜੋੜ ਵਿੱਚ 'ਆਪ' ਪੰਜਾਬ ਤੇ ਹਰਿਆਣਾ ਵਿੱਚ ਵੱਧ ਸੀਟਾਂ ਦੀ ਮੰਗ ਕਰ ਰਹੀ ਹੈ, ਜਿਸ ਲਈ ਕਾਂਗਰਸ ਤਿਆਰ ਨਹੀਂ ਹੈ। ਉੱਥੇ ਹੀ ਦਿੱਲੀ ਵਿੱਚ 'ਆਪ' 2-3 ਸੀਟਾਂ ਕਾਂਗਰਸ ਨੂੰ ਦੇਣਾ ਚਾਹੁੰਦੀ ਹੈ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਅਤੇ 'ਆਪ' ਨੂੰ ਦਿੱਲੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੀਜੇਪੀ ਨੇ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਚੋਣਾਂ ਬਾਰੇ ਜਿੰਨੇ ਵੀ ਸਰਵੇਖਣ ਆਏ ਹਨ, ਸਾਰੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਜੇਕਰ 'ਆਪ' ਤੇ ਕਾਂਗਰਸ ਦਿੱਲੀ ਵਿੱਚ ਮਿਲ ਕੇ ਚੋਣ ਲੜਦੇ ਹਨ ਤਾਂ ਕੁਝ ਹਾਸਲ ਕਰ ਸਕਦੇ ਹਨ ਨਹੀਂ ਭਾਜਪਾ 2014 ਵਾਲਾ ਇਤਿਹਾਸ ਦੁਹਰਾਏਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement