ਪੜਚੋਲ ਕਰੋ
Advertisement
ਕੇਜਰੀਵਾਲ ਨੇ ਕੈਪਟਨ ਨੂੰ ਘੇਰਿਆ, ਕਿਹਾ ਗੰਦੀ ਰਾਜਨੀਤੀ ਬੰਦ ਕਰੋ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਪਿੱਛੇ ਬਹੁਤ ਵੱਡਾ ਕਾਰਨ ਹੈ। ਜਦੋ ਤੋਂ ਅਸੀਂ ਦਿੱਲੀ ਸਟੇਡਿਅਮ ਨੂੰ ਜੇਲ੍ਹ ਬਣਾਉਣ ਤੋਂ ਮਨ੍ਹਾ ਕੀਤਾ ਹੈ ਉਦੋਂ ਤੋਂ ਹੀ ਕੇਂਦਰ ਸਰਕਾਰ ਸਾਡੇ ਤੋਂ ਨਾਰਾਜ ਹੈ। ਕੈਪਟਨ ਸਾਹਿਬ ਕਿ ਤੁਹਾਡੇ 'ਤੇ ਵੀ ਇਨ੍ਹਾਂ ਲੋਕਾਂ ਦਾ ਹੀ ਦਬਾਅ ਹੈ।
ਨਵੀਂ ਦਿੱਲੀ:ਖੇਤੀ ਕਾਨੂੰਨਾਂ ਕਰਕੇ ਇੱਕ ਪਾਸੇ ਦੇਸ਼ ਦਾ ਕਿਸਾਨ ਸੜਕਾਂ 'ਤੇ ਆਪਣੇ ਹੱਕਾਂ ਦੀ ਮੰਗ ਕਰ ਰਿਹਾ ਹੈ ਉਧਰ ਦੂਜੇ ਪਾਸੇ ਸੂਬਿਆਂ ਦੇ ਮੁੱਖ ਮੰਤਰੀ ਇੱਕ ਦੂਜੇ 'ਤੇ ਦੋਸ਼ ਮੱੜ ਰਹੋੇ ਹਨ। ਅਜਿਹੇ 'ਚ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਕੈਜਰੀਵਾਲ 'ਤੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੇ ਦਿੱਲੀ 'ਚ ਕੇਂਦਰ ਵਲੋਂ ਲਾਗੂ ਕੀਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਹੈ।
ਜਿਸ 'ਤੇ ਹੁਣ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫੰਰਸ ਕੀਤੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਕਿਉਕਿ ਦੇਸ਼ ਦਾ ਕਿਸਾਨ ਕੜਾਕੇ ਦੀ ਠੰਢ ਵਿਚ ਸੜਕਾਂ 'ਤੇ ਸੋ ਰਿਹਾ ਹੈ। ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਮੇਰੇ 'ਤੇ ਆਰੋਪ ਲਾਏ ਕਿ ਦਿੱਲੀ ਸਰਕਾਰ ਨੇ ਦਿਲੀ 'ਚ ਖੇਤੀ ਕਾਨੂਨ ਲਾਗੂ ਕਰ ਦਿੱਤੇ ਹਨ। ਕੈਪਟਨ ਸਾਹਿਬ ਗੰਦੀ ਰਾਜਨੀਤੀ ਕਰ ਰਹੇ ਹੈ। ਜਿਸ ਦਿਨ ਇਨ੍ਹਾਂ ਕਾਨੂਨਾਂ ਦੇ ਸਾਈਨ ਹੋਏ ਸੀ ਉਸੇ ਦਿਨ ਹੀ ਇਹ ਕਾਨੂਨ ਸਾਰੇ ਦੇਸ਼ ਵਿਚ ਲਾਗੂ ਹੋ ਗਏ ਸੀ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਇਹ ਕਿਸੇ ਸੂਬੇ ਦੇ ਹੱਥ ਵਿਚ ਨਹੀਂ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰੇਗੀ ਜਾਂ ਨਹੀਂ। ਜੇਕਰ ਸੂਬਾ ਸਰਕਾਰਾ ਦੇ ਹੱਥ ਵਿਚ ਇਹ ਸਭ ਹੁੰਦਾ ਤਾ ਦੇਸ਼ ਭਰ ਤੋ ਕਿਸਾਨ ਕੇੰਦਰ ਸਰਕਾਰ ਨਾਲ ਗੱਲਬਾਤ ਕਰਨ ਦਿਲੀਂ ਕਿਉਂ ਆਉਂਦੇ। ਕੇਜਰੀਵਾਲ ਨੇ ਕਿਹਾ- ਕੀ ਇਨ੍ਹਾਂ ਲੋਕਾਂ ਦਾ ਕੈਪਟਨ ਅਮਰਿੰਦਰ ਸਿੰਘ ‘ਤੇ ਕੋਈ ਦਬਾਅ ਹੈ ਜੋ ਮੇਰੇ ਖਿਲਾਫ ਝੂਠੇ ਦੋਸ਼ ਲਗਾ ਰਹੇ ਹਨ? ਕੀ ਤੁਸੀਂ ਭਾਜਪਾ ਨਾਲ ਦੋਸਤੀ ਨਿਭਾ ਰਹੇ ਹੋ ਜਾਂ ਕੋਈ ਦਬਾਅ ਹੈ? ਇਸ ਬਿੱਲ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਬਹੁਤ ਸਾਰੇ ਮੌਕੇ ਸੀ, ਪੰਜਾਬ ਦੇ ਲੋਕ ਪੁੱਛ ਰਹੇ ਹਨ ਕਿ ਉਨ੍ਹਾਂ ਨੇ ਇਸ ਬਿੱਲ ਨੂੰ ਉਦੋਂ ਕਿਉਂ ਨਹੀਂ ਰੋਕਿਆ? ਇਸ ਦੇ ਨਾਲ ਕੇਜਰੀਵਾਲ ਨੇ ਕੈਪਟਨ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਤੁਸੀਂ ਬੀਜੇਪੀ ਦੀ ਬੋਲੀ ਬੋਲ ਰਹੇ ਹੋ ਬੀਜੇਪੀ ਨਾਲ ਦੋਸਤੀ ਨਿਭਾ ਰਹੇ ਹੋ। ਕਿਉਕਿਂ ਤੁਹਾਡੇ ਪਰਿਵਾਰ 'ਤੇ ਅਜਕੱਲ੍ਹ ਈਡੀ ਦੇ ਕੇਸ ਚਲ ਰਹੇ ਹੈ ਅਤੇ ਈਡੀ ਦੇ ਨੋਟਿਸ ਵੀ ਆ ਰਹੇ ਹੈ। ਪ੍ਰੈਸ ਕਾਵਫੰਰਸ ਦੌਰਾਨ ਕੇਜਰੀਵਾਲ ਨੇ ਕੈਪਟਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਤੁਸੀ ਉਸ ਕਮੇਟੀ ਵਿਚ ਸੀ ਜਦੋਂ ਇਹ ਕਾਲੇ ਕਾਨੂੰਨ ਬਣ ਰਹੇ ਸੀ ਉਦੋਂ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਕਿ ਕੇਂਦਰ ਸਰਕਾਰ ਇਹ ਕਾਨੂਨ ਲੈ ਕੇ ਆ ਰਹੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904किसानों के मुद्दों पर कैप्टन साहिब गंदी राजनीति ना करें | LIVE https://t.co/0LspcTFsDu
— Arvind Kejriwal (@ArvindKejriwal) December 2, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਜਲੰਧਰ
ਪੰਜਾਬ
Advertisement