(Source: ECI/ABP News/ABP Majha)
ਦਿੱਲੀ, ਪੰਜਾਬ ਤੇ ਉੱਤਰਾਖੰਡ ਮਗਰੋਂ ਗੋਆ ਲਈ ਕੇਜਰੀਵਾਲ ਦਾ ਵੱਡਾ ਐਲਾਨ
ਕੇਜਰੀਵਾਲ ਨੇ ਗੋਆ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ।
ਗੋਆ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੇ ਉੱਤਰਾਖੰਡ ਤੋਂ ਬਾਅਦ ਗੋਆ ਵਿੱਚ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਗੋਆ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁਰਾਣੇ ਸਾਰੇ ਬਿਜਲੀ ਬਿੱਲਾਂ ਨੂੰ ਮੁਆਫ ਕਰਨ ਦਾ ਵਾਅਦਾ ਵੀ ਕੀਤਾ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਪੰਜਾਬ ਤੇ ਉੱਤਰਾਖੰਡ ਵਿੱਚ ਵੀ ਅਜਿਹੇ ਐਲਾਨ ਕੀਤੇ ਹਨ। ਇਨ੍ਹਾਂ ਰਾਜਾਂ ਵਿੱਚ ਅਗਲੇ ਸਾਲ ਚੋਣਾਂ ਹੋ ਰਹੀਆਂ ਹਨ।
ਗੋਆ ਵਿੱਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਦਿੱਤੀ ਜਾਏਗੀ। ਸਾਰੇ ਪੁਰਾਣੇ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣਗੇ। ਅਸੀਂ ਕਿਸਾਨਾਂ ਨੂੰ 24 ਘੰਟੇ ਬਿਜਲੀ ਦਿਆਂਗੇ।" ਗੋਆ ਵਿੱਚ ਰਾਜਨੀਤੀ ਬਹੁਤ ਮਾੜੀ ਹੋ ਗਈ ਹੈ। ਲੋਕਾਂ ਨੇ ਕਾਂਗਰਸ ਨੂੰ ਸਰਕਾਰ ਬਣਾਉਣ ਲਈ ਵੋਟ ਦਿੱਤੀ ਅਤੇ ਸਰਕਾਰ ਬੀਜੇਪੀ ਦੀ ਬਣ ਗਈ। ਗੋਆ ਦੇ ਲੋਕ ਹੁਣ ਸਾਫ ਰਾਜਨੀਤੀ ਚਾਹੁੰਦੇ ਹਨ।"
ਆਪਣੀ ਗੋਆ ਯਾਤਰਾ ਤੋਂ ਇਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਗੋਆ ਤਬਦੀਲੀ ਚਾਹੁੰਦਾ ਹੈ। ਵਿਧਾਇਕਾਂ ਦੇ ਖਰੀਦੋ- ਫਰੋਖਤ ਕਰਨ ਵਾਲੀਆਂ ਕਾਫ਼ੀ ਪਾਰਟੀਆਂ ਹਨ। ਰਾਜਨੀਤੀ ਬਹੁਤ ਗੰਦੀ ਹੋ ਗਈ ਹੈ। ਗੋਆ ਵਿਕਾਸ ਚਾਹੁੰਦਾ ਹੈ। ਫੰਡਾਂ ਦੀ ਕੋਈ ਘਾਟ ਨਹੀਂ, ਸਿਰਫ ਇਮਾਨਦਾਰ ਨੀਅਤ ਦੀ ਘਾਟ ਹੈ। ਗੋਆ ਇਮਾਨਦਾਰ ਰਾਜਨੀਤੀ ਚਾਹੁੰਦਾ ਹੈ।
ਦੱਸ ਦੇਈਏ ਕਿ ਕੇਜਰੀਵਾਲ ਤਿੰਨ ਦਿਨ ਪਹਿਲਾਂ 11 ਜੁਲਾਈ ਨੂੰ ਉਤਰਾਖੰਡ ਪਹੁੰਚੇ ਸਨ। ਇੱਥੇ ਵੀ ਉਨ੍ਹਾਂ ਇਹੀ ਘੋਸ਼ਣਾਵਾਂ ਕੀਤੀਆਂ। ਦਰਅਸਲ, ਉਤਰਾਖੰਡ ਵਿੱਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਕਾਰਨ ਕੇਜਰੀਵਾਲ ਕਈ ਰਾਜਾਂ ਵਿਚ ਜਾ ਕੇ ਆਮ ਆਦਮੀ ਪਾਰਟੀ ਦੀ ਮੁਹਿੰਮ ਦਾ ਪ੍ਰਚਾਰ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :