ਪੜਚੋਲ ਕਰੋ
Advertisement
ਕੇਜਰੀਵਾਲ ਨੇ ਦੱਸਿਆ, ਕਿਉਂ ਚਾਹੁੰਦੇ ਕਾਂਗਰਸ ਨਾਲ ਗੱਠਜੋੜ?
ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਖ਼ਤਰੇ ਵਿੱਚ ਹੈ, ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਤੋਂ ਬਚਾਉਣ ਲਈ ਸਾਡੇ ਤੋਂ ਜੋ ਕੁਝ ਵੀ ਹੋ ਸਕੇਗਾ ਅਸੀਂ ਕਰਨ ਲਈ ਤਿਆਰ ਹਾਂ। ਸਾਡੀਆਂ ਕੋਸ਼ਿਸ਼ਾਂ ਅੰਤ ਤਕ ਜਾਰੀ ਰਹਿਣਗੀਆਂ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਗਠਜੋੜ ਦੀਆਂ ਖ਼ਬਰਾਂ 'ਤੇ ਪੰਜਾਬੀ ਦਾ ਮੁਹਾਵਰਾ ਕਦੇ 'ਜਿਊਂ ਚਿੜੀਏ ਤੇ ਕਦੇ ਮਰ ਚਿੜੀਏ', ਖ਼ੂਬ ਢੁਕਦਾ ਹੈ। ਵਾਰ-ਵਾਰ ਨਾਂਹ ਹੋਣ ਮਗਰੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਿਰ ਤੋਂ ਕਾਂਗਰਸ ਨਾਲ ਗਠਜੋੜ ਦੀ ਗੱਲ ਦੁਹਰਾਉਣੀ ਸ਼ੁਰੂ ਕਰ ਦਿੱਤੀ ਹੈ। ਕੇਜਰੀਵਾਲ ਤਾਂ ਇਸ ਗਠਜੋੜ ਨੂੰ ਦੇਸ਼ ਹਿੱਤ ਵਿੱਚ ਦੱਸ ਰਹੇ ਹਨ।
ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਖ਼ਤਰੇ ਵਿੱਚ ਹੈ, ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਤੋਂ ਬਚਾਉਣ ਲਈ ਸਾਡੇ ਤੋਂ ਜੋ ਕੁਝ ਵੀ ਹੋ ਸਕੇਗਾ ਅਸੀਂ ਕਰਨ ਲਈ ਤਿਆਰ ਹਾਂ। ਸਾਡੀਆਂ ਕੋਸ਼ਿਸ਼ਾਂ ਅੰਤ ਤਕ ਜਾਰੀ ਰਹਿਣਗੀਆਂ।Delhi CM Arvind Kejriwal on if discussions on Congress-AAP alliance are still underway: The country is in danger. To save the country from Modi Ji & Amit Shah Ji's 'jodi', we are ready to do whatever is needed. Our efforts will continue till the end. #LokSabhaElections2019 pic.twitter.com/ryvtACTrQj
— ANI (@ANI) April 14, 2019
ਪਿਛਲੇ ਦੋ ਮਹੀਨਿਆਂ ਤੋਂ 'ਆਪ' ਤੇ ਕਾਂਗਰਸ ਦਰਮਿਆਨ ਗਠਜੋੜ ਦੀਆਂ ਖ਼ਬਰਾਂ ਆ ਰਹੀਆਂ ਹਨ। 'ਆਪ' ਨੇ ਦਿੱਲੀ ਵਿੱਚ ਆਪਣੇ ਸੱਤ ਉਮੀਦਵਾਰ ਐਲਾਨ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਸਿਰਫ ਦਿੱਲੀ ਵਿੱਚ ਗਠਜੋੜ ਲਈ ਤਿਆਰ ਹੈ ਪਰ 'ਆਪ' ਚਾਹੁੰਦੀ ਹੈ ਕਿ ਦਿੱਲੀ ਦੇ ਨਾਲ ਨਾਲ ਹਰਿਆਣਾ ਵਿੱਚ ਕਾਂਗਰਸ, 'ਆਪ' ਤੇ ਜੇਜੇਪੀ ਦਾ ਗਠਜੋੜ ਹੋਵੇ। ਸ਼ੁੱਕਰਵਾਰ ਨੂੰ ਜੇਜੇਪੀ ਤੇ 'ਆਪ' ਨੇ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਦਾ ਐਲਾਨ ਕਰ ਦਿੱਤਾ ਸੀ।अभी भी वक़्त है मोदी शाह की जोड़ी को 18 सीटों ( हरियाणा, दिल्ली और चंडीगढ़) पर हराने का, अगर कांग्रेस चाहे तो.
— Manish Sisodia (@msisodia) April 13, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement