ਕੇਜਰੀਵਾਲ ਦੀ ਬੀਜੇਪੀ ਨੂੰ ਚੁਣੌਤੀ, ਵੇਲੇ ਸਿਰ ਚੋਣਾਂ ਕਰਵਾ ਕੇ ਵਿਖਾਓ, ਜੇ ਅਸੀਂ ਹਾਰ ਗਏ ਤਾਂ ਸਿਆਸਤ ਛੱਡ ਦਿਆਂਗੇ...
ਪੰਜਾਬ ਵਿਧਾਨ ਸਭਾ ਵਿੱਚ ਇਤਿਹਾਸਕ ਜਿੱਤ ਮਗਰੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੌਸਲੇ ਬੁਲੰਦ ਹੋ ਗਏ ਹਨ। ਕੇਜਰੀਵਾਲ ਨੇ ਹੁਣ ਬੇਜੀਪੀ ਨੂੰ ਸ਼ਰੇਆਮ ਚੁਣੌਤੀ ਦਿੱਤੀ ਹੈ।
ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ (Punjab Vidhan Sabha) ਵਿੱਚ ਇਤਿਹਾਸਕ ਜਿੱਤ ਮਗਰੋਂ ਆਮ ਆਦਮੀ ਪਾਰਟੀ (Aam Aadmi Party) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਦੇ ਹੌਸਲੇ ਬੁਲੰਦ ਹੋ ਗਏ ਹਨ। ਕੇਜਰੀਵਾਲ ਨੇ ਹੁਣ ਬੇਜੀਪੀ ਨੂੰ ਸ਼ਰੇਆਮ ਚੁਣੌਤੀ ਦਿੱਤੀ ਹੈ। ਉਨ੍ਹਾਂ ਨੋ ਫੇਸਬੁੱਕ ਉੱਪਰ ਪੋਸਟ ਪਾ ਕੇ ਕਿਹਾ ਹੈ ਕਿ ਮੈਂ ਬੀਜੇਪੀ ਨੂੰ ਚੁਣੌਤੀ ਦਿੰਦਾ ਹਾਂ। ਐਸਸੀਡੀ ਚੋਣਾਂ ਸਮੇਂ 'ਤੇ ਕਰਵਾਓ ਤੇ ਜਿੱਤ ਕੇ ਵਿਖਾਓ। ਜੇਕਰ ਅਸੀਂ ਹਾਰ ਗਏ ਤਾਂ ਸਿਆਸਤ ਛੱਡ ਦਿਆਂਗੇ।
ਹੁਣ ਰਿਸ਼ਵਤ ਮੰਗਣ ਵਾਲਿਆਂ ਦੀ ਖੈਰ ਨਹੀਂ! ਭਗਵੰਤ ਮਾਨ ਨੇ ਜਾਰੀ ਕੀਤਾ ਐਂਟੀ ਕਰਪਸ਼ਨ ਹੈਲਪ ਲਾਈਨ ਨੰਬਰ
ਭਾਜਪਾ ਵੱਲੋਂ ਦਿੱਲੀ ਨਗਰ ਨਿਗਮ ਚੋਣਾਂ ਨੂੰ ਮੁਲਤਵੀ ਕਰਨਾ ਉਨ੍ਹਾਂ ਸ਼ਹੀਦਾਂ ਦਾ ਅਪਮਾਨ ਹੈ, ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਭਜਾ ਕੇ ਦੇਸ਼ ਵਿੱਚ ਲੋਕਤੰਤਰ ਦੀ ਸਥਾਪਨਾ ਲਈ ਕੁਰਬਾਨੀਆਂ ਦਿੱਤੀਆਂ ਸਨ। ਅੱਜ ਉਹ ਹਾਰ ਦੇ ਡਰੋਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਮੁਲਤਵੀ ਕਰ ਰਹੇ ਹਨ, ਕੱਲ੍ਹ ਉਹ ਰਾਜਾਂ ਤੇ ਦੇਸ਼ ਦੀਆਂ ਚੋਣਾਂ ਮੁਲਤਵੀ ਕਰ ਦੇਣਗੇ।
ਭਾਜਪਾ ਐਮਸੀਡੀ ਚੋਣਾਂ ਨੂੰ ਮੁਲਤਵੀ ਕਰ ਰਹੀ ਹੈ ਕਿ ਦਿੱਲੀ ਦੇ ਤਿੰਨੇ ਨਿਗਮ ਇੱਕ ਕਰ ਰਹੇ ਹਨ। ਕੀ ਇਸ ਕਾਰਨ ਚੋਣਾਂ ਮੁਲਤਵੀ ਹੋ ਸਕਦੀਆਂ ਹਨ? ਕੱਲ੍ਹ ਨੂੰ ਉਹ ਗੁਜਰਾਤ ਹਾਰ ਰਹੇ ਹੋਣਗੇ, ਤਾਂ ਕੀ ਉਹ ਇਹ ਕਹਿ ਕੇ ਚੋਣਾਂ ਟਾਲ ਦੇਣਗੇ ਕਿ ਉਹ ਗੁਜਰਾਤ ਤੇ ਮਹਾਰਾਸ਼ਟਰ ਨੂੰ ਇੱਕ ਕਰ ਰਹੇ ਹਨ? ਕੀ ਅਜਿਹਾ ਬਹਾਨਾ ਬਣਾ ਕੇ ਲੋਕ ਸਭਾ ਚੋਣਾਂ ਮੁਲਤਵੀ ਕੀਤੀਆਂ ਜਾ ਸਕਦੀਆਂ ਹਨ?
ਭਾਜਪਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੱਸਦੀ ਹੈ। ਕਮਾਲ ਹੈ। ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਘਬਰਾ ਕੇ ਛੋਟੀ ਆਮ ਆਦਮੀ ਪਾਰਟੀ ਤੋਂ ਭੱਜ ਗਈ? ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਸਮੇਂ ਸਿਰ MCD ਚੋਣਾਂ ਕਰਵਾ ਕੇ ਦਿਖਾਓ।