Arvind Kejriwal Reaction: ਗ੍ਰਿਫ਼ਤਾਰੀ ਤੋਂ ਬਾਅਦ ਕੇਜਰੀਵਾਲ ਦਾ ਆਇਆ ਪਹਿਲਾ ਬਿਆਨ,ਕਿਹਾ-ਮੇਰਾ ਜੀਵਨ ਦੇਸ਼ ਨੂੰ ਸਮਰਪਿਤ
ਲਗਤਾਰ ਸੰਮਨ ਭੇਜੇ ਜਾਣ ਤੋਂ ਬਾਅਦ ਵੀ ਜਦੋਂ ਕੇਜਰੀਵਾਲ ਜਾਂਚ ਲਈ ਨਹੀਂ ਪਹੁੰਚੇ ਤਾਂ ਈਡੀ ਕੋਰਟ ਪਹੁੰਚੀ ਜਿਸ ਦੇ ਖ਼ਿਲਾਫ਼ ਕੇਜਰੀਵਾਲ ਹਾਈਕੋਰਟ ਗਏ ਪਰ ਉੱਥੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਜਿਸ ਤੋਂ ਬਾਅਦ 10ਵਾਂ ਸੰਮਨ ਲੈ ਕੇ ਈਡੀ ਨੇ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Arvind Kejriwal Reaction: ਦਿੱਲੀ ਸ਼ਰਾਬ ਘਪਲੇ ਮਾਮਲੇ ਵਿੱਚ ਗ੍ਰਿਫ਼ਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਈਡੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੋਰਟ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰਾ ਜੀਵਨ ਦੇਸ਼ ਨੂੰ ਸਮਰਪਿਤ ਹੈ। ਈਡੀ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਕੇਜਰੀਵਾਲ ਨੂੰ ਰਾਊਜ਼ ਐਵਨਿਊ ਅਦਾਲਤ ਵਿੱਚ ਪੇਸ਼ ਕੀਤਾ।
ਕੇਜਰੀਵਾਲ ਨੂੰ ਈਡੀ ਨੇ ਕਦੋਂ-ਕਦੋਂ ਭੇਜੇ ਸੰਮਨ
ਜ਼ਿਕਰ ਕਰ ਦਈਏ ਕਿ ਬੀਤੇ ਦਿਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 9 ਸੰਮਨ ਭੇਜਣ ਤੋਂ ਬਾਅਦ 10ਵਾਂ ਸੰਮਨ ਲੈ ਕੇ ਖ਼ੁਦ ਈਡੀ ਪੁੱਜੀ। ਇਸ ਮੌਕੇ ਉਨ੍ਹਾਂ ਵੱਲੋਂ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਦੱਸ ਦਈਏ ਕਿ ਇਸ ਮਾਮਲੇ ਵਿੱਚ ਈਡੀ ਨੇ ਬੀਤੇ ਸਾਲ 2 ਨਵੰਬਰ 2023 ਨੂੰ ਪਹਿਲਾ, 18 ਦਸੰਬਰ 2023 ਦੂਜਾ, 3 ਜਨਵਰੀ 2024 ਤੀਜਾ, 18 ਜਨਵਰੀ 2024 ਨੂੰ 14, 2 ਫਰਵਰੀ ਨੂੰ ਪੰਜਵਾਂ, 19 ਫਰਵਰੀ ਨੂੰ ਛੇਵਾਂ. 26 ਫਰਵਰੀ ਨੂੰ ਸੱਤਵਾਂ, 4 ਮਾਰਚ ਨੂੰ ਅੱਠਵਾਂ ਤੇ 17 ਮਾਰਚ ਨੂੰ ਨੌਵਾਂ ਸੰਮਨ ਭੇਜਿਆ ਸੀ। ਕੇਜਰੀਵਾਲ ਲਗਾਤਾਰ ਇਸ ਨੂੰ ਗ਼ੈਰ ਕਾਨੂੰਨੀ ਦੱਸ ਕੇ ਜਾਂਚ ਤੋਂ ਗੁਰੇਜ਼ ਕਰ ਰਹੇ ਸਨ।ਲਗਤਾਰ ਸੰਮਨ ਭੇਜੇ ਜਾਣ ਤੋਂ ਬਾਅਦ ਵੀ ਜਦੋਂ ਕੇਜਰੀਵਾਲ ਜਾਂਚ ਲਈ ਨਹੀਂ ਪਹੁੰਚੇ ਤਾਂ ਈਡੀ ਕੋਰਟ ਪਹੁੰਚੀ ਜਿਸ ਦੇ ਖ਼ਿਲਾਫ਼ ਕੇਜਰੀਵਾਲ ਹਾਈਕੋਰਟ ਗਏ ਪਰ ਉੱਥੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਜਿਸ ਤੋਂ ਬਾਅਦ 10ਵਾਂ ਸੰਮਨ ਲੈ ਕੇ ਈਡੀ ਨੇ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕੇਜਰੀਵਾਲ ਦੀ ਗ੍ਰਿਫ਼ਤਾਰੀ ਉੱਤੇ ਅੰਨਾ ਹਜ਼ਾਰੇ ਨੇ ਕੀ ਕਿਹਾ ?
ਕੇਜਰੀਵਾਲ ਦੀ ਗ੍ਰਿਫ਼ਤਾਰ ਉੱਤੇ ਅੰਦੋਲਨਜੀਵੀ ਅੰਨਾ ਹਜ਼ਾਰੇ ਨੇ ਕਿਹਾ ਕਿ,'ਮੈਂ ਇਸ ਗੱਲ ਤੋਂ ਬਹੁਤ ਦੁਖੀ ਹਾਂ ਕਿ ਅਰਵਿੰਦ ਕੇਜਰੀਵਾਲ, ਜੋ ਮੇਰੇ ਨਾਲ ਕੰਮ ਕਰਦਾ ਸੀ ਅਤੇ ਸ਼ਰਾਬ ਦੇ ਖਿਲਾਫ ਆਵਾਜ਼ ਉਠਾਉਂਦਾ ਸੀ, ਹੁਣ ਸ਼ਰਾਬ ਦੀਆਂ ਨੀਤੀਆਂ ਬਣਾ ਰਿਹਾ ਹੈ।ਅੰਨਾ ਹਜ਼ਾਰੇ ਨੇ ਕਿਹਾ ਕਿ ਮੈਂ ਦੋ ਵਾਰ ਚਿੱਠੀ ਲਿਖ ਸ਼ਰਾਬ ਨੀਤੀ ਲਈ ਮਨਾ ਕੀਤਾ ਸੀ, ਕੇਜਰੀਵਾਲ ਦੀ ਗ੍ਰਿਫਤਾਰੀ ਉਸਦੇ ਆਪਣੇ ਕੰਮਾਂ ਕਾਰਨ ਹੋਈ ਹੈ ਪਰ ਮੈਂ ਉਸ ਦੀ ਗ੍ਰਿਫ਼ਤਾਰੀ ਤੋਂ ਦੁਖੀ ਹਾਂ।
ਇਹ ਵੀ ਪੜ੍ਹੋ-Delhi Politics: ਕੇਜਰੀਵਾਲ ਨਹੀਂ ਦਿੰਦੇ ਅਸਤੀਫ਼ਾ ਤਾਂ ਦਿੱਲੀ ਵਿੱਚ ਲੱਗ ਸਕਦਾ ਹੈ ਰਾਸ਼ਟਰਪਤੀ ਸ਼ਾਸਨ ?
ਇਹ ਵੀ ਪੜ੍ਹੋ-Arvind Kejriwal Arrest: ਅਰਵਿੰਦ ਕੇਜਰੀਵਾਲ ਤੋਂ ਬਾਅਦ ਕੌਣ ਬਣੇਗਾ ਦਿੱਲੀ ਦਾ CM? ਇਨ੍ਹਾਂ ਨਾਵਾਂ 'ਤੇ ਹੋ ਰਹੀ ਚਰਚਾ