ਪੜਚੋਲ ਕਰੋ
ਨਨ ਰੇਪ ਕੇਸ ਸਬੰਧੀ ਫ੍ਰੈਂਕੋ ਮੁਲਕੱਲ ਖਿਲਾਫ 2000 ਪੰਨਿਆਂ ਦੀ ਚਾਰਜਸ਼ੀਟ ਦਾਖਲ
ਚਾਰਜਸ਼ੀਟ 'ਚ ਐਸਆਈਟੀ ਨੇ ਇਸ ਮਾਮਲੇ 'ਚ 83 ਗਵਾਹ ਬਣਾਏ ਹਨ ਜਿਨ੍ਹਾਂ 'ਚ ਕਈ ਪ੍ਰੀਸਟ, ਨਨ ਤੇ ਹੋਰ ਥਾਵਾਂ ਦੇ ਬਿਸ਼ਪ ਸ਼ਾਮਲ ਹਨ। ਕੇਰਲ ਦੀ ਰਹਿਣ ਵਾਲੀ ਇੱਕ ਨਨ ਦਾ ਇਲਜ਼ਾਮ ਹੈ ਕਿ ਫ੍ਰੈਂਕੋ ਨੇ ਕਈ ਵਾਰ ਉਸ ਨਾਲ ਰੇਪ ਕੀਤਾ ਸੀ ਤੇ ਮੂੰਹ ਖੋਲ੍ਹਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ।
![ਨਨ ਰੇਪ ਕੇਸ ਸਬੰਧੀ ਫ੍ਰੈਂਕੋ ਮੁਲਕੱਲ ਖਿਲਾਫ 2000 ਪੰਨਿਆਂ ਦੀ ਚਾਰਜਸ਼ੀਟ ਦਾਖਲ kerala police filed 2000 paged charge sheet against bishop Franco Mulakkal ਨਨ ਰੇਪ ਕੇਸ ਸਬੰਧੀ ਫ੍ਰੈਂਕੋ ਮੁਲਕੱਲ ਖਿਲਾਫ 2000 ਪੰਨਿਆਂ ਦੀ ਚਾਰਜਸ਼ੀਟ ਦਾਖਲ](https://static.abplive.com/wp-content/uploads/sites/5/2018/09/15084635/Franco-mulakkal-jalandhar-bishop.jpg?impolicy=abp_cdn&imwidth=1200&height=675)
ਜਲੰਧਰ: ਕੇਰਲ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਲੰਧਰ ਡਾਇਓਸਿਸ ਦੇ ਸਾਬਕਾ ਬਿਸ਼ਪ ਫ੍ਰੈਂਕੋ ਮੁਲੱਕਲ ਦੇ ਖਿਲਾਫ ਅੱਜ 2 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਐਸਆਈਟੀ ਨੇ ਫ੍ਰੈਂਕੋ 'ਤੇ ਰੇਪ ਦੇ ਨਾਲ-ਨਾਲ ਕਈ ਹੋਰ ਧਾਰਾਵਾਂ ਵੀ ਲਗਾਈਆਂ ਹਨ।
ਚਾਰਜਸ਼ੀਟ 'ਚ ਐਸਆਈਟੀ ਨੇ ਇਸ ਮਾਮਲੇ 'ਚ 83 ਗਵਾਹ ਬਣਾਏ ਹਨ ਜਿਨ੍ਹਾਂ 'ਚ ਕਈ ਪ੍ਰੀਸਟ, ਨਨ ਤੇ ਹੋਰ ਥਾਵਾਂ ਦੇ ਬਿਸ਼ਪ ਸ਼ਾਮਲ ਹਨ। ਕੇਰਲ ਦੀ ਰਹਿਣ ਵਾਲੀ ਇੱਕ ਨਨ ਦਾ ਇਲਜ਼ਾਮ ਹੈ ਕਿ ਫ੍ਰੈਂਕੋ ਨੇ ਕਈ ਵਾਰ ਉਸ ਨਾਲ ਰੇਪ ਕੀਤਾ ਸੀ ਤੇ ਮੂੰਹ ਖੋਲ੍ਹਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ।
ਦੱਸ ਦੇਈਏ ਭਾਰਤ ਦੇ ਇਤਿਹਾਸ 'ਚ ਇਹ ਪਹਿਲਾ ਮਾਮਲਾ ਹੈ ਜਦ ਕਿਸੇ ਬਿਸ਼ਪ 'ਤੇ ਬਲਾਤਕਾਰ ਵਰਗੇ ਇਲਜ਼ਾਮ ਲੱਗੇ ਹੋਣ। ਫ੍ਰੈਂਕੋ ਲਗਾਤਾਰ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸਦੇ ਰਹੇ ਹਨ। ਬਿਸ਼ਪ ਨੂੰ ਕੇਰਲ ਪੁਲਿਸ ਨੇ ਇਸ ਮਾਮਲੇ 'ਚ ਗ੍ਰਿਫਤਾਰ ਵੀ ਕੀਤਾ ਸੀ, ਜਿਸ ਤੋਂ ਬਾਅਦ ਉਹ ਜ਼ਮਾਨਤ 'ਤੇ ਬਾਹਰ ਹਨ। ਜੇਲ੍ਹ ਤੋਂ ਪਰਤਣ ਤੋਂ ਬਾਅਦ ਫ੍ਰੈਂਕੋ ਮੁਲੱਕਲ ਨੇ ਜਾਂਚ ਪੂਰੀ ਹੋਣ ਤਕ ਬਿਸ਼ਪ ਦਾ ਅਹੁਦਾ ਛੱਡ ਦਿੱਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)