ਆਪ' ਨੇ ਕਿਹਾ, ਕੇਰਲ ਦੇ ਅਧਿਕਾਰੀ ਦਿੱਲੀ ਦੇ ਸਕੂਲ ਦੇਖਣ ਆਏ, ਸਿੱਖਿਆ ਮੰਤਰੀ ਨੇ ਕਿਹਾ- ਅਸੀਂ ਕਿਸੇ ਨੂੰ ਨਹੀਂ ਭੇਜਿਆ
Delhi Education: ਕੇਰਲ ਦੇ ਸਿੱਖਿਆ ਮੰਤਰੀ ਵੀ ਸ਼ਿਵਾਨਕੁਟੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਬੁਲਾਰੇ ਆਤਿਸ਼ੀ ਮਾਰਲੇਨਾ ਦੇ ਉਸ ਬਿਆਨ ਨੂੰ ਖਾਰਜ ਕਰ ਦਿੱਤਾ
Delhi Education: ਕੇਰਲ ਦੇ ਸਿੱਖਿਆ ਮੰਤਰੀ ਵੀ ਸ਼ਿਵਾਨਕੁਟੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਬੁਲਾਰੇ ਆਤਿਸ਼ੀ ਮਾਰਲੇਨਾ ਦੇ ਉਸ ਬਿਆਨ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕੇਰਲ ਅਧਿਕਾਰੀ ਦਿੱਲੀ ਦੇ ਸਿੱਖਿਆ ਮਾਡਲ ਨੂੰ ਆਪਣੇ ਰਾਜ ਵਿੱਚ ਲਾਗੂ ਕਰਨ ਦੇ ਚਾਹਵਾਨ ਹਨ। ਸਿਵਨਕੁਟੀ ਨੇ ਕਿਹਾ ਕਿ ਕੇਰਲ ਦੇ ਸਿੱਖਿਆ ਵਿਭਾਗ ਨੇ 'ਦਿੱਲੀ ਮਾਡਲ' ਬਾਰੇ ਜਾਣਨ ਲਈ ਕਿਸੇ ਨੂੰ ਨਹੀਂ ਭੇਜਿਆ ਹੈ।
ਸ਼ਿਵਨਕੁਟੀ ਨੇ ਟਵੀਟ ਕੀਤਾ, ''ਕੇਰਲ ਦੇ ਸਿੱਖਿਆ ਵਿਭਾਗ ਨੇ 'ਦਿੱਲੀ ਮਾਡਲ' ਬਾਰੇ ਪੁੱਛ-ਪੜਤਾਲ ਕਰਨ ਲਈ ਕੋਈ ਅਧਿਕਾਰੀ ਨਹੀਂ ਭੇਜਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਆਤਿਸ਼ੀ ਦੇ ਇਸ ਬਿਆਨ ਦਾ ਵੀ ਖੰਡਨ ਕੀਤਾ ਕਿ, "ਪਿਛਲੇ ਮਹੀਨੇ 'ਕੇਰਲ ਮਾਡਲ' ਦਾ ਅਧਿਐਨ ਕਰਨ ਲਈ ਦਿੱਲੀ ਤੋਂ ਆਏ ਅਧਿਕਾਰੀਆਂ ਨੂੰ ਵੀ ਹਰ ਸੰਭਵ ਮਦਦ ਮੁਹੱਈਆ ਕਰਵਾਈ ਗਈ ਸੀ।"
Kerala’s Dept of Education has not sent anyone to learn about the ‘Delhi Model’. At the same time, all assistance was provided to officials who had visited from Delhi to study the ‘Kerala Model’ last month. We would like to know which ‘officials’ were welcomed by the AAP MLA. https://t.co/Lgh6nM7yL9
— V. Sivankutty (@VSivankuttyCPIM) April 24, 2022
ਦੱਸ ਦੇਈਏ ਕਿ ਸ਼ਨੀਵਾਰ ਨੂੰ 'ਆਪ' ਨੇਤਾ ਆਤਿਸ਼ੀ ਮਾਰਲੇਨਾ ਨੇ ਟਵੀਟ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਟਵੀਟ ਵਿੱਚ, ਉਸਨੇ ਕਿਹਾ, "ਕਾਲਕਾਜੀ ਵਿੱਚ ਸਾਡੇ ਇੱਕ ਸਕੂਲ ਵਿੱਚ ਕੇਰਲ ਦੇ ਅਧਿਕਾਰੀਆਂ ਦੀ ਮੇਜ਼ਬਾਨੀ ਕਰਨਾ ਬਹੁਤ ਵਧੀਆ ਸੀ। ਉਹ ਆਪਣੇ ਰਾਜ ਵਿੱਚ ਸਾਡੇ ਸਿੱਖਿਆ ਮਾਡਲ ਨੂੰ ਸਮਝਣ ਅਤੇ ਲਾਗੂ ਕਰਨ ਲਈ ਉਤਸੁਕ ਸਨ।"
ਇਹ ਵੀ ਪੜ੍ਹੋ: Mann Ki Baat:PM ਮੋਦੀ ਬੋਲੇ, ਤਕਨਾਲੋਜੀ ਨੇ ਜ਼ਿੰਦਗੀ ਬਦਲੀ, ਪਿੰਡਾਂ ਤੇ ਛੋਟੇ ਕਸਬਿਆਂ 'ਚ ਲੋਕ ਕਰ ਰਹੇ ਡਿਜੀਟਲ ਪੇਮੈਂਟ
Education Loan Information:
Calculate Education Loan EMI