ਪੜਚੋਲ ਕਰੋ

Khel Ratna Award 2020: ਰਾਸ਼ਟਰਪਤੀ ਕੋਵਿੰਦ ਨੇ 74 ਖਿਡਾਰੀਆਂ ਨੂੰ ਨੈਸ਼ਨਲ ਐਵਾਰਡ ਨਾਲ ਕੀਤਾ ਸਨਮਾਨਿਤ, ਪੜ੍ਹੋ ਪੂਰੀ ਰਿਪੋਰਟ

National Awards: ਰੋਹਿਤ ਅਤੇ ਵਿਨੇਸ਼ ਤੋਂ ਇਲਾਵਾ ਤਿੰਨ ਹੋਰ ਖੇਡ ਰਤਨ ਪੁਰਸਕਾਰ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ, ਪੈਰਾਲਿੰਪਿਕ ਸੋਨ ਤਮਗਾ ਜੇਤੂ ਮਰੀਯੱਪਨ ਥਾਂਗਵੇਲੂ ਅਤੇ ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਨੂੰ ਦਿੱਤੇ ਗਏ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੋਰੋਨਾ ਮਹਾਮਾਰੀ ਕਰਕੇ ਦੇਸ਼ ਦੇ ਖਿਡਾਰੀਆਂ ਨੂੰ ਆਨਲਾਈਨ ਕੌਮੀ ਖੇਡ ਪੁਰਸਕਾਰ ਨਾਲ ਸਨਮਾਨਤ ਕੀਤਾ। ਇਸ ਸਾਲ ਰਾਸ਼ਟਰੀ ਪੁਰਸਕਾਰ ਲਈ 74 ਖਿਡਾਰੀਆਂ ਦੀ ਚੋਣ ਕੀਤੀ ਗਈ, ਜਿਸ ਵਿੱਚ ਪੰਜ ਨੂੰ ਖੇਡ ਰਤਨ ਅਤੇ 27 ਨੂੰ ਅਰਜੁਨ ਪੁਰਸਕਾਰ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ ਚੋਂ 60 ਖਿਡਾਰੀਆਂ ਨੇ ਭਾਰਤ ਦੇ ਸਪੋਰਟਸ ਅਥਾਰਟੀ ਦੇ 11 ਸੈਂਟਰਾਂ ਤੋਂ ਵਰਚੁਅਲ ਈਵੈਂਟ ਵਿਚ ਹਿੱਸਾ ਲਿਆ। ਕ੍ਰਿਕਟਰ ਰੋਹਿਤ ਸ਼ਰਮਾ (ਖੇਲ ਰਤਨ) ਅਤੇ ਇਸ਼ਾਂਤ ਸ਼ਰਮਾ (ਅਰਜੁਨ ਅਵਾਰਡ) ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਲਈ ਯੂਏਈ ਵਿਚ ਹਨ। ਜਦੋਂ ਕਿ ਸਟਾਰ ਪਹਿਲਵਾਨ ਵਿਨੇਸ਼ ਫੋਗਾਟ (ਖੇਲ ਰਤਨ) ਅਤੇ ਬੈਡਮਿੰਟਨ ਖਿਡਾਰੀ ਸਤਵਿਕਸਿਰਾਜ ਰੰਕਰੇਡੀ (ਅਰਜੁਨ ਅਵਾਰਡ) ਨੂੰ ਕੋਵਿਡ -19 ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਇਸ ਸਮਾਰੋਹ ਤੋਂ ਹਟਣਾ ਪਿਆ। ਰੋਹਿਤ ਅਤੇ ਵਿਨੇਸ਼ ਤੋਂ ਇਲਾਵਾ ਤਿੰਨ ਹੋਰ ਖੇਲ ਰਤਨ ਪੁਰਸਕਾਰ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ, ਪੈਰਾਲਿੰਪਿਕ ਸੋਨ ਤਮਗਾ ਜੇਤੂ ਮਰੀਯੱਪਨ ਥਾਂਗਾਵੇਲੂ ਅਤੇ ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਨੂੰ ਸਨਮਾਨਤ ਕੀਤੇ ਗਏ। ਮਨੀਕਾ ਪੁਣੇ ਤੋਂ ਅਤੇ ਥਾਂਗਾਵੇਲੂ ਅਤੇ ਰਾਣੀ ਬੰਗਲੌਰ ਸੈਂਟਰ ਤੋਂ ਸਪੋਰਟਸ ਅਥਾਰਟੀ ਆਫ ਇੰਡੀਆ ਤੋਂ 'ਲੌਗ-ਇਨ' ਹੋਈ। ਖੇਲ ਰਤਨ ਦੀ ਇਨਾਮੀ ਰਾਸ਼ੀ ਹੋਈ 25 ਲੱਖ ਰੁਪਏ: ਇਸ ਸਾਲ ਖਿਡਾਰੀਆਂ ਦੇ ਨਕਦ ਇਨਾਮ ਵਿਚ ਵਾਧਾ ਕੀਤਾ ਗਿਆ ਹੈ। ਅੱਜ ਸਵੇਰੇ ਖੇਲ ਰਤਨ ਦੀ ਇਨਾਮੀ ਰਾਸ਼ੀ ਨੂੰ ਵਧਾ ਕੇ 25 ਲੱਖ ਰੁਪਏ ਕਰ ਦਿੱਤਾ ਗਿਆ, ਜੋ ਪਹਿਲਾਂ 7.5 ਲੱਖ ਰੁਪਏ ਸੀ। 22 ਖਿਡਾਰੀ ਅਰਜੁਨ ਪੁਰਸਕਾਰ ਹਾਸਲ ਕਰਨ ਲਈ ਆਨਲਾਈਨ ਗਏ। ਉਨ੍ਹਾਂ ਨੂੰ 15 ਲੱਖ ਰੁਪਏ ਦਿੱਤੇ ਗਏ, ਜੋ ਕਿ ਪਹਿਲਾਂ ਨਾਲੋਂ 10 ਲੱਖ ਰੁਪਏ ਵਧੇਰੇ ਹਨ। ਦ੍ਰੋਣਾਚਾਰੀਆ (ਉਮਰ ਭਰ) ਅਵਾਰਡਾਂ ਦੀ ਰਾਸ਼ੀ ਪਹਿਲਾਂ ਪੰਜ ਲੱਖ ਸੀ, ਜਿਸ ਨੂੰ ਵਧਾ ਕੇ 15 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਿਯਮਤ ਦ੍ਰੋਣਾਚਾਰੀਆ ਪੁਰਸਕਾਰਾਂ ਨੂੰ 10 ਲੱਖ ਰੁਪਏ ਦਿੱਤੇ ਗਏ, ਜੋ ਪਹਿਲਾਂ ਪੰਜ ਲੱਖ ਰੁਪਏ ਸੀ। ਧਿਆਨਚੰਦਰ ਐਵਾਰਡੀ ਦੀ ਇਨਾਮੀ ਰਕਮ ਵੀ ਪੰਜ ਲੱਖ ਦੀ ਥਾਂ 10 ਲੱਖ ਰੁਪਏ ਦਿੱਤੀ ਗਈ ਹੈ। ਦੱਸ ਦਈਏ ਕਿ ਕੋਵਿਡ -19 ਦੇ ਸਖ਼ਤ ਪ੍ਰੋਟੋਕੋਲ ਨੇ ਪੁਰਸਕਾਰ ਦੇ 44 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਜੇਤੂ, ਮਹਿਮਾਨ ਅਤੇ ਪਤਵੰਤੇ ਦਰਬਾਰ ਹਾਲ ਵਿਚ ਇਕੱਠੇ ਨਹੀਂ ਹੋ ਸਕੇ। ਇਸ ਸਾਲ ਅਰਜੁਨ ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਸਟਾਰ ਰਨਰ ਦੂਤੀ ਚੰਦ, ਮਹਿਲਾ ਕ੍ਰਿਕਟਰ ਦੀਪਤੀ ਸ਼ਰਮਾ, ਗੋਲਫਰ ਅਦਿਤੀ ਅਸ਼ੋਕ ਅਤੇ ਪੁਰਸ਼ ਹਾਕੀ ਟੀਮ ਦੇ ਸਟਰਾਈਕਰ ਅਕਾਸ਼ਦੀਪ ਸਿੰਘ ਸ਼ਾਮਲ ਸੀ। ਪੰਜ ਨੂੰ ਦ੍ਰੋਣਾਚਾਰੀਆ ਪੁਰਸਕਾਰ ਦਿੱਤਾ ਗਿਆ: ਦ੍ਰੋਣਾਚਾਰੀਆ ਲਾਈਫਟਾਈਮ ਪੁਰਸਕਾਰ ਅੱਠ ਕੋਚਾਂ ਨੂੰ ਦਿੱਤਾ ਗਿਆ, ਜਿਨ੍ਹਾਂ ਵਿਚ ਤੀਰਅੰਦਾਜ਼ੀ ਕੋਚ ਧਰਮਿੰਦਰ ਤਿਵਾੜੀ, ਨਰੇਸ਼ ਕੁਮਾਰ (ਟੈਨਿਸ), ਸ਼ਿਵ ਸਿੰਘ (ਬਾਕਸਿੰਗ) ਅਤੇ ਰਮੇਸ਼ ਪਠਾਨੀਆ (ਹਾਕੀ) ਸ਼ਾਮਲ ਹਨ। ਨਿਯਮਤ ਸ਼੍ਰੇਣੀ ਵਿੱਚ ਹਾਕੀ ਕੋਚ ਜੂਡ ਫੇਲਿਕਸ ਅਤੇ ਸ਼ੂਟਿੰਗ ਕੋਚ ਜਸਪਾਲ ਰਾਣਾ ਸਮੇਤ ਪੰਜਾਂ ਨੂੰ ਦ੍ਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਸ਼ੁੱਕਰਵਾਰ ਨੂੰ ਇੱਕ ਦੁਖਦਾਈ ਘਟਨਾ ਵਾਪਰੀ ਜਦੋਂ ਦ੍ਰੋਣਾਚਾਰੀਆ (ਲਾਈਫਟਾਈਮ) ਜੇਤੂ ਐਥਲੈਟਿਕਸ ਕੋਚ ਪੁਰਸ਼ੋਤਮ ਰਾਏ ਦੀ ਬੰਗਲੁਰੂ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਸਾਲ ਧਿਆਨਚੰਦ ਅਵਾਰਡ 15 ਕੋਚਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਸੰਧੂ (ਫੁਟਬਾਲ), ਤ੍ਰਿਪਤੀ ਮੁਰਗੰਡੇ (ਬੈਡਮਿੰਟਨ) ਅਤੇ ਨੰਦਨ ਬਾਲ (ਟੈਨਿਸ) ਸ਼ਾਮਲ ਹਨ। ਗੋਲਫਰ ਅਦਿਤੀ ਅਸ਼ੋਕ ਅਤੇ ਸਾਬਕਾ ਫੁੱਟਬਾਲਰ ਸੁਖਵਿੰਦਰ ਸਿੰਘ ਸੰਧੂ ਇਸ ਵਿੱਚ ਹਿੱਸਾ ਨਹੀਂ ਲੈ ਸਕੇ ਕਿਉਂਕਿ ਉਹ ਦੇਸ਼ ਤੋਂ ਬਾਹਰ ਹਨ। ਰਾਜੀਵ ਗਾਂਧੀ ਖੇਲ ਰਤਨ ਅਵਾਰਡ- ਰੋਹਿਤ ਸ਼ਰਮਾ (ਕ੍ਰਿਕਟ), ਮਾਰੀਆਪਨ ਥਾਂਗਾਵੇਲੂ (ਪੈਰਾ ਅਥਲੀਟ), ਮਨਿਕਾ ਬੱਤਰਾ (ਟੇਬਲ ਟੈਨਿਸ), ਵਿਨੇਸ਼ ਫੋਗਟ (ਕੁਸ਼ਤੀ), ਰਾਣੀ ਰਾਮਪਾਲ (ਹਾਕੀ) ਅਰਜੁਨ ਪੁਰਸਕਾਰ- ਅਤਾਨੁ ਦਾਸ (ਤੀਰਅੰਦਾਜ਼ੀ), ਦੂਤੀ ਚੰਦ (ਅਥਲੈਟਿਕਸ), ਸਤਵਿਕ ਸਯਰਾਜ ਰੈਂਕੈਰੇਡੀ (ਬੈਡਮਿੰਟਨ), ਚਿਰਾਗ ਚੰਦਰਸ਼ੇਖਰ ਸ਼ੈੱਟੀ (ਬੈਡਮਿੰਟਨ), ਵਿਸ਼ਵੇਸ਼ ਭ੍ਰਿਗੁਵੰਸ਼ੀ (ਬਾਸਕੇਟਬਾਲ), ਮਨੀਸ਼ ਕੌਸ਼ਿਕ (ਬਾਕਸਿੰਗ), ਲਵਲੀਨਾ ਬੋਰਗੋਹਾਨ (ਬਾਕਸਿੰਗ), ਦੀਪਤੀ ਸ਼ਰਮਾ ਕ੍ਰਿਕਟ), ਸਾਵੰਤ ਅਜੇ ਅਨੰਤ (ਅਸ਼ਵਰੋਹੀ), ਸੰਦੇਸ਼ ਝਿੰਗਨ (ਫੁਟਬਾਲ), ਅਦਿਤੀ ਅਸ਼ੋਕ (ਗੋਲਫ), ਅਕਾਸ਼ਦੀਪ ਸਿੰਘ (ਹਾਕੀ), ਦੀਪਿਕਾ (ਹਾਕੀ), ਦੀਪਕ (ਕਬੱਡੀ), ਕਾਲੇ ਸਾਰਿਕਾ ਸੁਧਾਕਰ (ਖੋ ਖੋ), ਦੱਤੂ ਬੱਬਨ ਭੋਕਨਾਲ ( ਰੋਵਿੰਗ), ਮਨੂੰ ਭਾਕਰ (ਨਿਸ਼ਾਨੇਬਾਜ਼ੀ), ਸੌਰਭ ਚੌਧਰੀ (ਨਿਸ਼ਾਨੇਬਾਜ਼ੀ), ਮਧੁਰਿਕਾ ਪਾਟਕਰ (ਟੇਬਲ ਟੈਨਿਸ), ਦਿਵਿਜ ਸ਼ਰਨ (ਟੈਨਿਸ), ਸ਼ਿਵ ਕੇਸ਼ਵਨ (ਵਿੰਟਰ ਸਪੋਰਟਸ), ਦਿਵਿਆ ਕਕਰਨ (ਕੁਸ਼ਤੀ), ਰਾਹੁਲ ਅਵੇਅਰ ਕੁਸ਼ਤੀ), ਸੁਯੇਸ਼ ਨਾਰਾਇਣ ਜਾਧਵ ( ਪੈਰਾ ਤੈਰਾਕ), ਸੰਦੀਪ (ਪੈਰਾ ਅਥਲੀਟ), ਮਨੀਸ਼ ਨਰਵਾਲ (ਪੈਰਾ ਸ਼ੂਟਿੰਗ) ਧਿਆਨਚੰਦ ਐਵਾਰਡ- ਕੁਲਦੀਪ ਸਿੰਘ ਭੁੱਲਰ (ਐਥਲੈਟਿਕਸ), ਜਿੰਚੀ ਫਿਲਿਪਸ (ਐਥਲੈਟਿਕਸ), ਪ੍ਰਦੀਪ ਸ਼੍ਰੀਕ੍ਰਿਸ਼ਨ ਗੰਧੇ (ਬੈਡਮਿੰਟਨ), ਤ੍ਰਿਪਤੀ ਮੁਰਗੰਡੇ (ਬੈਡਮਿੰਟਨ), ਐਨਸ਼ਾ (ਬਾਕਸਿੰਗ), ਲੱਖਾ ਸਿੰਘ (ਬਾਕਸਿੰਗ), ਸੁਖਵਿੰਦਰ ਸਿੰਘ ਸੰਧੂ (ਫੁਟਬਾਲ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਜੇ ਰਣਜੀਤ ਕੁਮਾਰ (ਪੈਰਾ ਅਥਲੈਟਿਕਸ), ਸੱਤਪ੍ਰਕਾਸ਼ ਤਿਵਾੜੀ (ਪੈਰਾ ਬੈਡਮਿੰਟਨ), ਮਨਜੀਤ ਸਿੰਘ (ਰੋਇੰਗ), ਸਵਰਗਵਾਸੀ ਸਚਿਨ ਨਾਗ (ਤੈਰਾਕੀ), ਨੰਦਨ ਬਾਲ (ਟੈਨਿਸ), ਨੇਤਰਪਾਲ ਹੁੱਡਾ (ਕੁਸ਼ਤੀ) ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ- ਅਨੀਤਾ ਦੇਵੀ, ਕਰਨਲ ਸਰਫਰਾਜ ਸਿੰਘ, ਕਾ ਤਮੂਤ, ਨਰਿੰਦਰ ਸਿੰਘ, ਕੇਵਲ ਹੀਰੇਨ ਕੱਕਾ, ਸਤੇਂਦਰ ਸਿੰਘ, ਗਜਾਨੰਦ ਯਾਦਵ, ਸਵਰਗੀ ਮਗਨ ਬਿਸਾ। ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ - ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੈਸ਼ਨਲ ਸਪੋਰਟਸ ਪ੍ਰਮੋਸ਼ਨ ਅਵਾਰਡ - ਟਾਰਗੇਟ ਇੰਸਟੀਚਿ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Advertisement
ABP Premium

ਵੀਡੀਓਜ਼

Farmers Protest | ਜਗਜੀਤ ਡੱਲੇਵਾਲ ਦੀ ਸਿਹਤ ਖ਼ਰਾਬ ਕਿਸਾਨਾਂ ਨੇ ਚੁੱਕਿਆ ਵੱਡਾ ਕਦਮ! |Abp SanjhaSukhbir Badal  ਦੀ ਸਜ਼ਾ ਦਾ 8ਵਾਂ ਦਿਨ Exclusive ਤਸਵੀਰਾਂ! | Muktsar Sahib | Akali DalBreaking| Ranjeet Singh Dadrianwala|ਮੈਂ ਨਹੀਂ ਕੀਤਾ ਕੋਈ Rape FIR ਤੋਂ ਬਾਅਦ ਢਡਰੀਆਂ ਵਾਲੇ ਦਾ ਵੱਡਾ ਬਿਆਨ!Ranjeet Singh Dadrianwala | ਪਹਿਲਾਂ ਰੇਪ ਫ਼ਿਰ ਕਤਲ ਢਡਰੀਆਂ ਵਾਲੇ ਖਿਲਾਫ਼ ਖ਼ੁਲਾਸੇ | Highcourt |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Playway School Guidelines: ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼
ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼
Farmers Protest:  ਕਿਸਾਨ ਅੰਦੋਲਨ ਫੈਲਦਾ ਵੇਖ ਐਕਸ਼ਨ ਮੋਡ 'ਚ ਮੋਦੀ ਸਰਕਾਰ, ਰਾਤੋ-ਰਾਤ ਹੋਇਆ 'ਡਿਜ਼ੀਟਲ ਅਟੈਕ'
Farmers Protest:  ਕਿਸਾਨ ਅੰਦੋਲਨ ਫੈਲਦਾ ਵੇਖ ਐਕਸ਼ਨ ਮੋਡ 'ਚ ਮੋਦੀ ਸਰਕਾਰ, ਰਾਤੋ-ਰਾਤ ਹੋਇਆ 'ਡਿਜ਼ੀਟਲ ਅਟੈਕ'
Shaheedi Jor Mela 2024: ਸਿੱਖ ਕੌਮ ਖੁਸ਼ੀ ਦੇ ਸਮਾਗਮ ਨਾ ਕਰਵਾਏ,  ਮਿੱਠੇ ਪਕਵਾਨ ਨਾ ਪਕਾਏ...ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ
Shaheedi Jor Mela 2024: ਸਿੱਖ ਕੌਮ ਖੁਸ਼ੀ ਦੇ ਸਮਾਗਮ ਨਾ ਕਰਵਾਏ, ਮਿੱਠੇ ਪਕਵਾਨ ਨਾ ਪਕਾਏ...ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ
Punjab News: ਰੇਪ ਤੇ ਕਤਲ ਕੇਸ 'ਚ ਘਿਰੇ ਢੱਡਰੀਆਂ ਵਾਲੇ ਨੇ ਕੀਤਾ ਵੱਡਾ ਦਾਅਵਾ, ਜਾਣੋ ਕੀ ਹੈ ਮਾਮਲਾ
Punjab News: ਰੇਪ ਤੇ ਕਤਲ ਕੇਸ 'ਚ ਘਿਰੇ ਢੱਡਰੀਆਂ ਵਾਲੇ ਨੇ ਕੀਤਾ ਵੱਡਾ ਦਾਅਵਾ, ਜਾਣੋ ਕੀ ਹੈ ਮਾਮਲਾ
Embed widget