KK Death: ਕੇਕੇ ਦੀ ਮੌਤ 'ਤੇ ਸਸਪੈਂਸ, ਮੱਥੇ 'ਤੇ ਸੱਟ ਦੇ ਨਿਸ਼ਾਨ, ਪੁਲਿਸ ਨੇ ਮਾਮਲਾ ਕੀਤਾ ਦਰਜ
Case registered in KK death case: ਗਾਇਕ ਕੇ.ਕੇ ਦੀ ਅਚਾਨਕ ਹੋਈ ਮੌਤ ਨਾਲ ਜਿੱਥੇ ਇੱਕ ਪਾਸੇ ਹਰ ਕੋਈ ਸਦਮੇ 'ਚ ਹੈ ਉੱਥੇ ਹੀ ਇਸ ਵਿਚਾਲੇ ਕੋਲਕਾਤਾ ਪੁਲਿਸ ਨੇ ਨਿਊ ਮਾਰਕਿਟ ਥਾਣੇ 'ਚ ਅਨਨੈਚੂਰਲ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।
Case registered in KK death case: ਗਾਇਕ ਕੇ.ਕੇ ਦੀ ਅਚਾਨਕ ਹੋਈ ਮੌਤ ਨਾਲ ਜਿੱਥੇ ਇੱਕ ਪਾਸੇ ਹਰ ਕੋਈ ਸਦਮੇ 'ਚ ਹੈ ਉੱਥੇ ਹੀ ਇਸ ਵਿਚਾਲੇ ਕੋਲਕਾਤਾ ਪੁਲਿਸ ਨੇ ਨਿਊ ਮਾਰਕਿਟ ਥਾਣੇ 'ਚ ਅਨਨੈਚੂਰਲ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਗਾਇਕ ਦੀ ਮੌਤ ਸਰੀਰਕ ਬਿਮਾਰੀ ਨਾਲ ਹੋਈ ਜਾਂ ਕਿਸੇ ਹੋਰ ਕਾਰਨ ਕਰਕੇ। ਦੱਸਿਆ ਜਾ ਰਿਹਾ ਹੈ ਕਿ ਕੇਕੇ ਦੇ ਮੱਥੇ ਅਤੇ ਲਿਪਸ 'ਤੇ ਸੱਟ ਦੇ ਨਿਸ਼ਾਨ ਮਿਲੇ ਹਨ। ਦੂਜੇ ਪਾਸੇ, ਕੇਕੇ ਦੀ ਮ੍ਰਿਤਕ ਦੇਹ ਰਾਤ ਨੂੰ ਮੁਰਦਾ ਘਰ 'ਚ ਰਖਵਾਇਆ ਗਿਆ ਹੈ ਅੱਜ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ ਜਾਵੇਗੀ।
ਨਿਊ ਮਾਰਕੀਟ 'ਚ ਮਾਮਲਾ ਦਰਜ
ਦੱਸ ਦੇਈਏ ਕਿ ਗਾਇਕ ਕੇਕੇ ਦੇ ਪਰਿਵਾਰਕ ਮੈਂਬਰ ਅੱਜ ਕੋਲਕਾਤਾ ਆ ਰਹੇ ਹਨ। ਇਸ ਸਬੰਧੀ ਥਾਣਾ ਨਿਊ ਮਾਰਕੀਟ ਵਿਖੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸੰਗੀਤਕਾਰ ਦੀ ਮੌਤ ਸਰੀਰਕ ਬਿਮਾਰੀ ਜਾਂ ਕੋਈ ਹੋਰ ਕਾਰਨ ਸੀ।
ਕੇਕੇ ਦੀ ਮੌਤ 'ਤੇ ਸਵਾਲ
ਗਾਇਕ ਕੇਕੇ ਦੀ ਮੌਤ 'ਤੇ ਸਵਾਲ ਚੁੱਕੇ ਜਾ ਰਹੇ ਹਨ। ਬੰਗਾਲ ਭਾਜਪਾ ਦੇ ਸਾਬਕਾ ਪ੍ਰਧਾਨ ਦਿਲੀਪ ਘੋਸ਼ ਨੇ ਸੂਬਾ ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ ਉਹ ਸਹੀ ਨਹੀਂ ਸੀ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਦਲੀਪ ਘੋਸ਼ ਨੇ ਅੱਗੇ ਕਿਹਾ ਕਿ ਏਸੀ ਤੋਂ ਬਿਨਾਂ ਅਤੇ ਇੰਨੀ ਭੀੜ ਵਿੱਚ ਕੰਮ ਕਰਨਾ ਪਿਆ। ਉਨ੍ਹਾਂ ਕਿਹਾ ਕਿ ਭੀੜ ਸਮਰੱਥਾ ਤੋਂ ਵੱਧ ਸੀ ਅਤੇ ਏਸੀ ਬੰਦ ਸੀ ਪਤਾ ਨਹੀਂ ਇਸ ਕਾਰਨ ਉਨ੍ਹਾਂ ਦੀ ਸਿਹਤ ਵਿਗੜੀ ਜਾਂ ਨਹੀਂ।
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਇੱਕ Concert ਵਿੱਚ ਪਰਫਾਰਮੈਂਸ ਕਰਨ ਤੋਂ ਤੁਰੰਤ ਬਾਅਦ, ਮਸ਼ਹੂਰ ਗਾਇਕ ਕੇਕੇ (ਕ੍ਰਿਸ਼ਨਕੁਮਾਰ ਕੁਨਾਥ) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 53 ਸਾਲਾ ਕੇਕੇ (ਕ੍ਰਿਸ਼ਨਕੁਮਾਰ ਕੁਨਾਥ) ਨੇ ਹਿੰਦੀ ਵਿੱਚ 200 ਤੋਂ ਵੱਧ ਗੀਤ ਗਾਏ ਹਨ।
ਉਹਨਾਂ ਨੇ ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ ਅਤੇ ਬੰਗਾਲੀ ਸਮੇਤ ਹੋਰ ਭਾਸ਼ਾਵਾਂ ਵਿੱਚ ਗੀਤ ਰਿਕਾਰਡ ਕੀਤੇ ਹਨ। ਕ੍ਰਿਸ਼ਨ ਕੁਮਾਰ ਕੁਨਾਥ ਦੀ ਮੌਤ ਕਾਰਨ ਪੂਰੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ।
ਬਾਲੀਵੁੱਡ ਅਦਾਕਾਰਾ ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਲਿਖਿਆ, ''ਕੇਕੇ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ। ਓਮ ਸ਼ਾਂਤੀ''