ਕਿਸਾਨ, ਮਜ਼ਦੂਰ, ਦੁਕਾਨਦਾਰ ਤੇ ਰੇਹੜੀ ਵਾਲਿਆਂ ਨੂੰ ਵੀ ਮਿਲੇਗੀ ਪੈਨਸ਼ਨ!
ਜੇਕਰ ਪਤੀ-ਪਤਨੀ ਦੋਵੇਂ ਇਸ ਯੋਜਨਾ ਦਾ ਲਾਭ ਲੈਣਗੇ ਤਾਂ 60 ਸਾਲ ਬਾਅਦ ਦੋਵਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਂਸ਼ਨ ਮਿਲੇਗੀ।
ਨਵੀਂ ਦਿੱਲੀ: ਕੇਂਦਰ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ 'ਚ ਗੈਰ-ਸਰਕਾਰੀ ਨੌਕਰੀ, ਖੇਤੀ, ਦੁਕਾਨਦਾਰ, ਰੇਹੜੀ ਲਾਉਣ ਵਾਲਿਆਂ ਦੇ ਬੁਢਾਪੇ ਦਾ ਖਿਆਲ ਰੱਖਿਆ ਗਿਆ ਹੈ। ਇਸ ਯੋਜਨਾ ਨਾਲ ਜੁੜਨ ਵਾਲਿਆਂ ਨੂੰ 60 ਸਾਲ ਬਾਅਦ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਜੇਕਰ ਪਤੀ-ਪਤਨੀ ਦੋਵੇਂ ਇਸ ਯੋਜਨਾ ਦਾ ਲਾਭ ਲੈਣਗੇ ਤਾਂ 60 ਸਾਲ ਬਾਅਦ ਦੋਵਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਂਸ਼ਨ ਮਿਲੇਗੀ। ਜੇਕਰ ਪਤੀ ਜਾਂ ਪਤਨੀ ਦੋਵਾਂ 'ਚੋਂ ਕਿਸੇ ਇਕ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਪੈਂਸ਼ਨ ਦੋਵਾਂ 'ਚੋਂ ਜੋ ਜਿਉਂਦਾ ਹੋਵੇਗਾ ਉਸ ਨੂੰ ਮਿਲੇਗੀ। ਸਰਕਾਰ ਦੀ ਇਸ 'ਅਟਲ ਪੈਨਸ਼ਨ ਯੋਜਨਾ' ਨੂੰ ਕਾਫੀ ਪਸੰਦ ਕੀਤੀ ਜਾ ਰਹੀ ਹੈ।
ਜੇਕਰ ਦੋਵੇਂ ਪਤੀ-ਪਤਨੀ ਨਿਵੇਸ਼ ਕਰਦੇ ਹਨ ਤਾਂ 60ਵੇਂ ਸਾਲ ਤੋਂ ਪਤੀ-ਪਤਨੀ ਦੋਵਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਯਾਨੀ ਕਿ ਇਕ ਲੱਖ 20 ਹਜ਼ਾਰ ਰੁਪਏ ਸਾਲਾਨਾ ਮਿਲਣਗੇ।ਇਹ ਯੋਜਨਾ ਉਨ੍ਹਾਂ ਪਰਿਵਾਰਾਂ ਨੂੰ ਧਿਆਨ ਚ ਰੱਖ ਕੇ ਬਣਾਈ ਗਈ ਹੈ ਜੋ ਘੱਟ ਰਕਮ ਦਾ ਨਿਵੇਸ਼ ਕਰ ਪਾਉਂਦੇ ਹਨ। ਜਿਨ੍ਹਾਂ ਦੀ ਬੱਚਤ ਕਾਫੀ ਘੱਟ ਹੈ। ਇਹ ਯੋਜਨਾ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੀ ਹੈ। 2020-21 ਚ ਅਟਲ ਪੈਨਸ਼ਨ ਯੋਜਨਾ ਤੇ ਨੈਸ਼ਨਲ ਪੈਂਸ਼ਨ ਸਿਸਟਮ ਦੇ ਖਾਤਾਧਾਰਕਾਂ ਦੀ ਸੰਖਿਆਂ ਚ 23 ਫੀਸਦ ਦਾ ਵਾਧਾ ਦਰਜ ਕੀਤਾ ਗਿਆ। 31 ਮਾਰਚ 2021 ਤਕ ਇਸ ਯੋਜਨਾ ਦੇ ਕੁੱਲ ਖਾਤਾਧਾਰਕਾਂ ਦੀ ਸੰਖਿਆਂ ਵਧ ਕੇ 4.24 ਕਰੋੜ ਹੋ ਗਈ ਹੈ।
ਯੋਜਨਾ ਦਾ ਲਾਭ ਲੈਣ ਲਈ ਨਿਯਮ ਤੇ ਸ਼ਰਤਾਂ
ਅਟਲ ਪੈਨਸ਼ਨ ਯੋਜਨਾ (APY) ਗੈਰ ਸਰਕਾਰੀ ਖੇਤਰ ਦੇ ਮੁਲਾਜ਼ਮਾਂ ਲਈ ਇਕ ਰਿਟਾਇਰਡ ਯੋਜਨਾ ਹੈ। ਅਟਲ ਪੈਨਸ਼ਨ ਯੋਜਨਾ ਦੇਸ਼ 60 ਸਾਲ ਦੀ ਉਮਰ ਤੋਂ ਬਾਅਦ ਹਰ 5000 ਰੁਪਏ ਤਕ ਦੀ ਤੈਅ ਮਾਸਿਕ ਪੈਨਸ਼ਨ ਯਕੀਨੀ ਕਰਾਉਣ ਵਾਲੀ ਯੋਜਨਾ ਹੈ। ਇਸ ਸਕੀਮ ਦਾ ਲਾਭ ਲੈਣ ਲਈ ਘੱਟੋ ਘੱਟ ਉਮਰ ਹੱਦ 18 ਸਾਲ ਹੈ ਅਤੇ ਰਜਿਸਟ੍ਰੇਸ਼ਨ ਲਈ ਵੱਧੋਂ ਵੱਧ ਉਮਰ 40 ਸਾਲ ਹੈ।
ਕਿੰਨਾ ਪ੍ਰੀਮੀਅਮ ਦਾ ਭੁਗਤਾਨ ਕਰਨਾ ਪਏਗਾ
ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ 60 ਸਾਲ ਦੀ ਉਮਰ ਤਕ ਪ੍ਰੀਮੀਅਮ (ਮਹੀਨਾਵਾਰ, ਤਿਮਾਹੀ ਜਾਂ ਅੱਧ-ਸਾਲਾਨਾ) ਦਾ ਭੁਗਤਾਨ ਕਰਨਾ ਪਏਗਾ। ਉਸ ਤੋਂ ਬਾਅਦ ਤੁਹਾਡੇ ਯੋਗਦਾਨ ਦੇ ਅਧਾਰ 'ਤੇ ਤੁਹਾਨੂੰ 1,000 ਰੁਪਏ, 2,000, 3,000 ਰੁਪਏ, 4,000 ਰੁਪਏ ਜਾਂ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਜੇ ਕੋਈ 18 ਸਾਲਾ ਨੌਜਵਾਨ ਮਹੀਨਾਵਾਰ 1000 ਰੁਪਏ ਪੈਨਸ਼ਨ ਚਾਹੁੰਦਾ ਹੈ, ਤਾਂ ਉਸਨੂੰ ਸਿਰਫ 42 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਇਸ ਦੇ ਨਾਲ ਹੀ ਇੱਕ 40 ਸਾਲਾ ਵਿਅਕਤੀ ਨੂੰ ਪ੍ਰਤੀ ਮਹੀਨਾ 5000 ਰੁਪਏ ਪੈਨਸ਼ਨ ਲੈਣ ਲਈ 1454 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ।
ਪੈਨਸ਼ਨ ਕਿਵੇਂ ਹਾਸਲ ਹੋਵੇਗੀ
ਕਿਸੇ ਗਾਹਕ ਦੀ ਮੌਤ 'ਤੇ (60 ਸਾਲ ਦੀ ਉਮਰ ਤੋਂ ਬਾਅਦ), ਪੈਨਸ਼ਨ ਉਸਦੇ ਪਤੀ / ਪਤਨੀ ਨੂੰ ਮਿਲੇਗੀ। ਗ੍ਰਾਹਕ ਅਤੇ ਪਤੀ / ਪਤਨੀ ਦੋਵਾਂ ਦੀ ਮੌਤ ਹੋਣ ਦੀ ਸਥਿਤੀ ਵਿੱਚ ਪੈਨਸ਼ਨ ਕਾਰਪੋਸ ਇੱਕ ਨਾਮਜ਼ਦ ਵਿਅਕਤੀ ਨੂੰ ਦਿੱਤਾ ਜਾਵੇਗਾ। 60 ਸਾਲ ਦੀ ਉਮਰ ਤੋਂ ਪਹਿਲਾਂ ਗਾਹਕਾਂ ਦੀ ਮੌਤ ਹੋਣ 'ਤੇ ਪਤੀ / ਪਤਨੀ ਨੂੰ ਇੱਕ ਵਿਕਲਪ ਦਿੱਤਾ ਜਾਂਦਾ ਹੈ ਕਿ ਉਹ ਪੈਸੇ ਪੂਰੀ ਤਰ੍ਹਾਂ ਵਾਪਸ ਲੈਣ ਜਾਂ ਬਾਕੀ ਮਿਆਦ ਲਈ ਪ੍ਰੀਮੀਅਮ ਦਾ ਭੁਗਤਾਨ ਕਰਨਾ ਜਾਰੀ ਰੱਖਣ ਅਤੇ ਫਿਰ ਪੈਨਸ਼ਨ ਲਾਭ ਲੈਣ। ਇਕੱਤਰ ਹੋਣ ਦੇ ਅਰਸੇ ਦੌਰਾਨ ਸਮੇਂ ਤੋਂ ਪਹਿਲਾਂ ਪੈਸੇ ਕੱਢਵਾਉਣ ਦੀ ਇਜਾਜ਼ਤ ਸਿਰਫ ਅਸਧਾਰਨ ਹਾਲਤਾਂ ਵਿੱਚ ਦਿੱਤੀ ਜਾਂਦੀ ਹੈ।
ਪੈਨਸ਼ਨ ਦੀ ਰਕਮ ਹਰ ਸਾਲ ਬਦਲ ਸਕਦੀ ਹੈ
ਤੁਸੀਂ ਜ਼ਿਆਦਾਤਰ ਬੈਂਕਾਂ ਜਾਂ ਡਾਕਘਰਾਂ ਵਿੱਚ ਅਟਲ ਪੈਨਸ਼ਨ ਯੋਜਨਾ ਦਾ ਖਾਤਾ ਖੋਲ੍ਹ ਸਕਦੇ ਹੋ। ਤੁਹਾਨੂੰ ਸਾਲ ਵਿੱਚ ਇੱਕ ਵਾਰ ਆਪਣੀ ਲੋੜੀਂਦੀ ਪੈਨਸ਼ਨ ਦੀ ਰਕਮ ਬਦਲਣ ਦਾ ਵਿਕਲਪ ਵੀ ਦਿੱਤਾ ਜਾਂਦਾ ਹੈ ਜੇ ਕੋਈ ਵਿਅਕਤੀ 18 ਸਾਲ ਦੀ ਉਮਰ ਵਿਚ ਏਪੀਵਾਈ ਵਿਚ ਸ਼ਾਮਲ ਹੁੰਦਾ ਹੈ ਅਤੇ 42 ਸਾਲਾਂ ਲਈ 210 ਰੁਪਏ ਪ੍ਰਤੀ ਮਹੀਨਾ ਯੋਗਦਾਨ ਪਾਉਂਦਾ ਹੈ, ਤਾਂ ਉਸਨੂੰ 60 ਸਾਲ ਦੀ ਉਮਰ ਤੋਂ ਬਾਅਦ 5000 ਰੁਪਏ ਮਹੀਨਾਵਾਰ ਪੈਨਸ਼ਨ ਮਿਲੇਗੀ। ਮੌਤ ਤੋਂ ਬਾਅਦ, ਉਸਦੇ ਪਤੀ / ਪਤਨੀ ਨੂੰ ਪੈਨਸ਼ਨ ਵੀ ਮਿਲੇਗੀ। ਬਾਅਦ ਵਿਚ ਗਾਹਕ ਦੇ ਨੌਮਿਨੀ ਵਿਅਕਤੀ ਨੂੰ ਇਕਮੁਸ਼ਤ ਰਕਮ (8.5 ਲੱਖ ਰੁਪਏ) ਵਿਚ ਪੂਰੀ ਰਕਮ ਦਿੱਤੀ ਜਾਵੇਗੀ।