Kolkata Murder Case: ਕੋਲਕਾਤਾ ਰੇਪ-ਮਰਡਰ ਕੇਸ ਦੇ ਦੋਸ਼ੀ 'ਚ ਨਾ ਕੋਈ ਸ਼ਰਮ, ਨਾ ਕੋਈ ਡਰ...ਬੋਲਿਆ-'ਫਾਂਸੀ 'ਤੇ ਲਟਕਾ ਦਿਓ'
Kolkata Doctor Rape-Murder Case:ਡਾਕਟਰ ਨਾਲ ਬਲਾਤਕਾਰ ਕਰਨ ਅਤੇ ਉਸ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਦੋਸ਼ੀ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਹਨ। ਉਸ ਨੂੰ ਆਪਣੇ ਇਸ ਘਿਨਾਉਣੇ ਅਪਰਾਧ ਲਈ..
Kolkata Doctor Rape-Murder Case: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਕਰਨ ਅਤੇ ਉਸ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਸੰਜੇ ਰਾਏ ਵਜੋਂ ਹੋਈ ਹੈ, ਜੋ ਹਸਪਤਾਲ ਦਾ ਮੁਲਾਜ਼ਮ ਨਹੀਂ ਹੈ। ਪਰ ਉਹ ਅਕਸਰ ਕੈਂਪਸ ਦੀਆਂ ਇਮਾਰਤਾਂ ਵਿੱਚ ਆਉਂਦਾ-ਜਾਂਦਾ ਦੇਖਿਆ ਜਾਂਦਾ ਸੀ। ਪੁਲਿਸ ਨੇ ਸ਼ਨੀਵਾਰ (10 ਅਗਸਤ) ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਉਹ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹੈ।
NDTV ਦੀ ਰਿਪੋਰਟ ਦੇ ਮੁਤਾਬਕ, ਸੰਜੇ ਰਾਏ ਕੋਲਕਾਤਾ ਪੁਲਿਸ ਵਿੱਚ ਸਿਵਿਕ ਵਲੰਟੀਅਰ ਵਜੋਂ ਕੰਮ ਕਰਦਾ ਸੀ। ਸਿਵਿਕ ਵਲੰਟੀਅਰਾਂ ਨੂੰ ਪੁਲਿਸ ਦੀ ਵੱਖ-ਵੱਖ ਕੰਮਾਂ ਵਿੱਚ ਸਹਾਇਤਾ ਕਰਨ ਲਈ ਭਰਤੀ ਕੀਤਾ ਜਾਂਦਾ ਹੈ, ਜਿਸ ਵਿੱਚ ਆਵਾਜਾਈ ਦਾ ਪ੍ਰਬੰਧਨ ਕਰਨਾ ਅਤੇ ਆਫ਼ਤਾਂ ਦਾ ਜਵਾਬ ਦੇਣਾ ਸ਼ਾਮਲ ਹੈ। ਉਨ੍ਹਾਂ ਨੂੰ ਠੇਕੇ 'ਤੇ ਭਰਤੀ ਕੀਤਾ ਗਿਆ ਹੈ। ਸਿਵਿਕ ਵਲੰਟੀਅਰਾਂ ਨੂੰ ਹਰ ਮਹੀਨੇ 12,000 ਰੁਪਏ ਤਨਖਾਹ ਵੀ ਦਿੱਤੀ ਜਾਂਦੀ ਹੈ। ਉਂਜ ਉਨ੍ਹਾਂ ਨੂੰ ਰੈਗੂਲਰ ਪੁਲਿਸ ਮੁਲਾਜ਼ਮਾਂ ਵਾਂਗ ਸਹੂਲਤਾਂ ਨਹੀਂ ਮਿਲਦੀਆਂ।
ਦੋਸ਼ੀ ਕੋਲਕਾਤਾ ਪੁਲਿਸ ਦਾ ਹਿੱਸਾ ਕਦੋਂ ਬਣਿਆ?
ਰਿਪੋਰਟਾਂ ਦੇ ਅਨੁਸਾਰ, ਸੰਜੇ ਰਾਏ 2019 ਵਿੱਚ ਕੋਲਕਾਤਾ ਪੁਲਿਸ ਦੇ ਡਿਜ਼ਾਸਟਰ ਮੈਨੇਜਮੈਂਟ ਗਰੁੱਪ ਵਿੱਚ ਇੱਕ ਵਲੰਟੀਅਰ ਵਜੋਂ ਸ਼ਾਮਲ ਹੋਏ ਸਨ। ਪਰ ਫਿਰ ਉਸ ਨੂੰ ਪੁਲਿਸ ਭਲਾਈ ਸੈੱਲ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇੱਕ ਵਾਰ ਫਿਰ ਉਸ ਨੂੰ ਆਰਜੀ ਬਣਾ ਕੇ ਮੈਡੀਕਲ ਕਾਲਜ ਤੇ ਹਸਪਤਾਲ ਦੀ ਪੁਲਿਸ ਚੌਕੀ ਵਿੱਚ ਕੰਮ ਲਈ ਭੇਜ ਦਿੱਤਾ ਗਿਆ। ਇਸ ਕਾਰਨ ਉਸ ਦੀ ਹਸਪਤਾਲ ਦੇ ਸਾਰੇ ਵਿਭਾਗਾਂ ਤੱਕ ਪਹੁੰਚ ਸੀ।
ਮੈਨੂੰ ਫਾਂਸੀ ਦਿਓ: ਦੋਸ਼ੀ ਸੰਜੇ ਰਾਏ
ਸਥਾਨਕ ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਪੁਲਸ ਨੇ ਜਿਵੇਂ ਹੀ ਪੁੱਛਗਿੱਛ ਸ਼ੁਰੂ ਕੀਤੀ, ਦੋਸ਼ੀ ਸੰਜੇ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਇਸ ਘਿਨਾਉਣੇ ਅਪਰਾਧ ਲਈ ਕੋਈ ਪਛਤਾਵਾ ਵੀ ਨਹੀਂ ਕੀਤਾ। ਉਸਨੇ ਪੁਲਿਸ ਨੂੰ ਕਿਹਾ, "ਜੇ ਤੁਸੀਂ ਚਾਹੋ ਤਾਂ ਮੈਨੂੰ ਫਾਂਸੀ ਦੇ ਦਿਓ।" ਦੱਸਿਆ ਗਿਆ ਹੈ ਕਿ ਉਸ ਦੇ ਮੋਬਾਈਲ ਫੋਨ 'ਚ ਅਸ਼ਲੀਲ ਸਮੱਗਰੀ ਵੀ ਪਾਈ ਗਈ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਰਾਹੀਂ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ।
ਕਤਲ ਅਤੇ ਬਲਾਤਕਾਰ ਕਰਨ ਤੋਂ ਬਾਅਦ ਮੁਲਜ਼ਮ ਆਪਣੇ ਘਰ ਜਾ ਕੇ ਸੌਂ ਗਿਆ। ਜਦੋਂ ਉਹ ਜਾਗਿਆ ਤਾਂ ਉਸਨੇ ਸਬੂਤ ਮਿਟਾਉਣ ਲਈ ਆਪਣੇ ਕੱਪੜੇ ਵੀ ਧੋ ਦਿੱਤੇ। ਪੁਲਿਸ ਨੂੰ ਉਸ ਦੀਆਂ ਜੁੱਤਿਆਂ 'ਤੇ ਖੂਨ ਦੇ ਧੱਬੇ ਮਿਲੇ ਹਨ। ਫਿਲਹਾਲ ਦੋਸ਼ੀ ਨੂੰ 23 ਅਗਸਤ ਤੱਕ ਪੁਲਿਸ ਰਿਮਾਂਡ 'ਚ ਰਹਿਣਾ ਪੈ ਰਿਹਾ ਹੈ।