200 Crore: ਮਜ਼ਦੂਰ ਦੇ ਖਾਤੇ 'ਚ ਅਚਾਨਕ ਆਏ 200 ਕਰੋੜ , ਦਹਿਸ਼ਤ 'ਚ ਪੂਰਾ ਪਰਿਵਾਰ, ਜਾਣੋ ਮਾਮਲਾ
Viral News: ਹਰਿਆਣਾ ਦੇ ਇੱਕ ਮਜ਼ਦੂਰ ਦੇ ਘਰ ਪੁਲਿਸ ਨੇ ਅਚਨਚੇਤ ਪਹੁੰਚ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਉਸਦੇ ਖਾਤੇ ਵਿੱਚ 200 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ।
Viral News: ਜੇ ਕਿਸੇ ਦਿਨ ਤੁਹਾਡੀ ਅੱਖ ਖੁੱਲ੍ਹੇ ਤੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਬੈਂਕ ਖਾਤੇ ਵਿੱਚ 200 ਕਰੋੜ ਰੁਪਏ ਆ ਗਏ ਹਨ ਤਾਂ ਕੀ ਹੋਵੇਗਾ? ਜ਼ਾਹਰ ਹੈ ਕਿ ਤੁਹਾਡੇ ਹੋਸ਼ ਉੱਡ ਜਾਣਗੇ ਅਤੇ ਤੁਸੀਂ ਲੰਬੇ ਸਮੇਂ ਤੱਕ ਇਸ 'ਤੇ ਵਿਸ਼ਵਾਸ ਨਹੀਂ ਕਰੋਗੇ। ਅਜਿਹਾ ਹੀ ਕੁਝ ਹਰਿਆਣਾ ਦੇ ਰਹਿਣ ਵਾਲੇ ਇੱਕ ਮਜ਼ਦੂਰ ਨਾਲ ਹੋਇਆ। ਇਸ ਅੱਠਵੀਂ ਪਾਸ ਮਜ਼ਦੂਰ ਦੇ ਖਾਤੇ ਵਿੱਚ ਅਚਾਨਕ 200 ਕਰੋੜ ਰੁਪਏ ਆ ਗਏ, ਜਿਵੇਂ ਹੀ ਵਿਅਕਤੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ।
ਪਰਿਵਾਰ ਹੈਰਾਨ ਰਹਿ ਗਿਆ
ਦਾਦਰੀ ਜ਼ਿਲ੍ਹੇ ਦੇ ਬੇਰਲਾ ਪਿੰਡ ਦੇ ਰਹਿਣ ਵਾਲੇ ਵਿਕਰਮ ਨੇ ਦੱਸਿਆ ਕਿ ਉਸ ਨੂੰ ਕੋਈ ਪਤਾ ਨਹੀਂ ਕਿ ਇਹ ਪੈਸਾ ਕਿੱਥੋਂ ਆਇਆ। ਬੈਂਕ 'ਚ ਕਰੋੜਾਂ ਰੁਪਏ ਆਉਣ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ, ਯੂਪੀ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਨੇ ਹਰਿਆਣਾ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਅਤੇ ਮਦਦ ਦੀ ਅਪੀਲ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਕੋਈ ਵੱਡੀ ਧੋਖਾਧੜੀ ਹੋਈ ਹੈ।
ਇੰਝ ਹੋਇਆ ਇਸ ਦਾ ਖ਼ੁਲਾਸਾ
ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਵਿਕਰਮ ਨੂੰ ਇਸ ਦੀ ਜਾਣਕਾਰੀ ਪੁਲਿਸ ਤੋਂ ਮਿਲੀ। ਅਚਾਨਕ ਪੁਲਿਸ ਵਿਕਰਮ ਦੇ ਘਰ ਪਹੁੰਚੀ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁਲਿਸ ਨੇ ਉਸ ਤੋਂ ਪੁੱਛਿਆ ਕਿ ਉਸ ਦੇ ਖਾਤੇ 'ਚ 200 ਕਰੋੜ ਰੁਪਏ ਦਾ ਲੈਣ-ਦੇਣ ਕਿਵੇਂ ਹੋਇਆ। ਇਹ ਸੁਣ ਕੇ ਵਿਕਰਮ ਅਤੇ ਉਸ ਦਾ ਪੂਰਾ ਪਰਿਵਾਰ ਹੈਰਾਨ ਰਹਿ ਗਿਆ, ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਇੰਨੇ ਪੈਸੇ ਕਿਵੇਂ ਹੋ ਸਕਦੇ ਹਨ, ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕੀਤੇ।
ਫਿਲਹਾਲ ਬੈਂਕ ਨੇ ਇਸ ਖਾਤੇ ਨੂੰ ਫ੍ਰੀਜ਼ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਕਰਮ ਦੇ ਖਾਤੇ 'ਚ ਇੱਕ ਵਾਰ 'ਚ ਇੰਨੇ ਪੈਸੇ ਕਿਵੇਂ ਟਰਾਂਸਫਰ ਹੋਏ। ਵਿਕਰਮ ਨੇ ਸਾਰੇ ਵੱਡੇ ਅਫਸਰਾਂ ਅਤੇ ਮੁੱਖ ਮੰਤਰੀ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ। ਫਿਲਹਾਲ ਇਸ ਦੀ ਖਬਰ ਪੂਰੇ ਪਿੰਡ ਅਤੇ ਇਲਾਕੇ 'ਚ ਤੇਜ਼ੀ ਨਾਲ ਫੈਲ ਗਈ ਹੈ, ਜਿਸ ਕਾਰਨ ਹਰ ਕੋਈ ਹੈਰਾਨ ਹੈ।