(Source: ECI/ABP News/ABP Majha)
Ladakh Road Accident: ਲੱਦਾਖ 'ਚ ਵੱਡਾ ਸੜਕ ਹਾਦਸਾ, 26 ਜਵਾਨਾਂ ਨੂੰ ਲੈ ਕੇ ਜਾ ਰਿਹਾ ਫੌਜ ਦਾ ਵਾਹਨ ਸ਼ਿਓਕ ਨਦੀ 'ਚ ਡਿੱਗਿਆ, 7 ਦੀ ਮੌਤ
ਲੱਦਾਖ 'ਚ 26 ਜਵਾਨਾਂ ਨਾਲ ਭਰੀ ਬੱਸ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ 7 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਤੁਰੰਤ ਬਾਅਦ ਜਵਾਨਾਂ ਨੂੰ ਬਚਾ ਲਿਆ ਗਿਆ ਸੀ।
Ladakh Road Accident: ਲੱਦਾਖ ਖੇਤਰ 'ਚ ਵੀਰਵਾਰ ਨੂੰ 26 ਸੈਨਿਕਾਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਸ਼ਿਯੋਕ ਨਦੀ 'ਚ ਡਿੱਗ ਗਿਆ। ਇਸ ਹਾਦਸੇ 'ਚ 7 ਜਵਾਨਾਂ ਦੀ ਮੌਤ ਹੋ ਗਈ। 26 ਜਵਾਨਾਂ ਦੀ ਟੀਮ ਪਰਤਾਪੁਰ ਦੇ ਟਰਾਂਜ਼ਿਟ ਕੈਂਪ ਤੋਂ ਸਬ-ਸੈਕਟਰ ਹਨੀਫ ਦੇ ਅੱਗੇ ਵਾਲੇ ਖੇਤਰ ਵੱਲ ਜਾ ਰਹੀ ਸੀ। ਰਾਤ ਕਰੀਬ 9 ਵਜੇ ਥੌਇਸ ਤੋਂ ਕਰੀਬ 25 ਕਿਲੋਮੀਟਰ ਦੂਰ ਗੱਡੀ ਸੜਕ ਤੋਂ ਫਿਸਲ ਕੇ ਸ਼ਿਓਕ ਨਦੀ ਵਿੱਚ ਜਾ ਡਿੱਗੀ।
ਹਾਸਲ ਜਾਣਕਾਰੀ ਮੁਤਾਬਕ ਗੱਡੀ ਕਰੀਬ 50-60 ਫੁੱਟ ਹੇਠ ਡਿੱਗੀ। ਸਾਰੇ 26 ਜਵਾਨਾਂ ਨੂੰ ਪਰਤਾਪੁਰ ਦੇ 403 ਫੀਲਡ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਸਰਜੀਕਲ ਟੀਮਾਂ ਨੂੰ ਲੇਹ ਤੋਂ ਪਰਤਾਪੁਰ ਭੇਜਿਆ ਗਿਆ। ਹੁਣ ਤੱਕ 26 ਚੋਂ 7 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਹੋਰ ਜਵਾਨਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।
7 ਜਵਾਨਾਂ ਨੂੰ ਮ੍ਰਿਤਕ ਐਲਾਨਿਆ, ਕਈ ਜ਼ਖਮੀ
ਸਾਰੇ 26 ਲੋਕਾਂ ਨੂੰ ਪਰਤਾਪੁਰ ਦੇ 403 ਫੀਲਡ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਲੇਹ ਤੋਂ ਸਰਜੀਕਲ ਟੀਮਾਂ ਨੂੰ ਪਰਤਾਪੁਰ ਭੇਜਿਆ ਗਿਆ ਹੈ। ਹੁਣ ਤੱਕ ਸੱਤ ਜਵਾਨਾਂ ਨੂੰ ਮ੍ਰਿਤਕ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਜਵਾਨਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਫੌਜ ਦੀ ਗੱਡੀ ਕਿਸ ਕਾਰਨਾਂ ਕਰਕੇ ਸੜਕ ਤੋਂ ਫਿਸਲ ਕੇ ਨਦੀ ਵਿੱਚ ਜਾ ਡਿੱਗੀ, ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਪੀਐਮ ਮੋਦੀ ਨੇ ਦੁੱਖ ਪ੍ਰਗਟ ਕੀਤਾ
ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਮੈਂ ਲੱਦਾਖ 'ਚ ਬੱਸ ਹਾਦਸੇ ਤੋਂ ਦੁਖੀ ਹਾਂ, ਜਿਸ 'ਚ ਅਸੀਂ ਆਪਣੀ ਫੌਜ ਦੇ ਬਹਾਦਰ ਜਵਾਨਾਂ ਨੂੰ ਗੁਆ ਦਿੱਤਾ ਹੈ। ਮੇਰੀ ਸੰਵੇਦਨਾ ਦੁਖੀ ਪਰਿਵਾਰਾਂ ਨਾਲ ਹੈ। ਮੈਨੂੰ ਉਮੀਦ ਹੈ ਕਿ ਜੋ ਜ਼ਖਮੀ ਹੋਏ ਹਨ, ਉਹ ਜਲਦੀ ਠੀਕ ਹੋ ਜਾਣਗੇ। ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Dinesh Karthik RCB reprimanded: ਦਿਨੇਸ਼ ਕਾਰਤਿਕ 'ਤੇ ਹੋਈ ਕਾਰਵਾਈ, ਵੱਡਾ ਕਾਰਨ ਆਇਆ ਸਾਹਮਣੇ