ਲੱਖਾ ਸਿਧਾਣਾ ਤੋਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 4 ਘੰਟੇ ਕੀਤੀ ਪੁੱਛਗਿੱਛ
ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮੁਲਜ਼ਮ ਲੱਖਾ ਸਿਧਾਣਾ ਤੋਂ ਵੀਰਵਾਰ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸਮੇਂਪੁਰ ਬਾਦਲੀ ਕੇਸ ਵਿੱਚ ਪੁੱਛਗਿੱਛ ਕੀਤੀ।
ਨਵੀਂ ਦਿੱਲੀ: ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮੁਲਜ਼ਮ ਲੱਖਾ ਸਿਧਾਣਾ ਤੋਂ ਵੀਰਵਾਰ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸਮੇਂਪੁਰ ਬਾਦਲੀ ਕੇਸ ਵਿੱਚ ਪੁੱਛਗਿੱਛ ਕੀਤੀ। ਲੱਖਾ ਸਿਧਾਣਾ ਵੀਰਵਾਰ ਨੂੰ ਕਰੀਬ 2 ਵਜੇ ਦੁਪਿਹਰ ਰੋਹਣੀ ਸਥਿਤ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪਹੁੰਚੇ ਜਿੱਥੇ ਕਰੀਬ 4 ਘੰਟੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਕ੍ਰਾਈਮ ਬ੍ਰਾਂਚ ਇਸ ਮਾਮਲੇ ਵਿੱਚ ਲੱਖਾ ਸਿਧਾਣਾ ਤੋਂ ਇੱਕ ਵਾਰ ਫੇਰ ਪੁੱਛਗਿੱਛ ਕਰ ਸਕਦੀ ਹੈ।
ਇੱਥੇ ਪੜ੍ਹੋ ਪੂਰੀ ਖ਼ਬਰ: ਮਹਿੰਗਾਈ ਦੀ ਮਾਰ: ਅੱਜ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਜਾਣੋ ਤਾਜ਼ਾ ਰੇਟ
ਲੱਖਾ ਤੇ ਦਿੱਲੀ ਪੁਲਿਸ ਨੇ ਇਨਾਮ ਵੀ ਜਾਰੀ ਕੀਤਾ ਹੋਇਆ ਹੈ। ਦੱਸ ਦੇਈਏ ਕਿ ਲੱਖਾ ਖਿਲਾਫ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਵਿੱਚ 26 ਜਨਵਰੀ ਲਾਲ ਕਿਲਾ ਹਿੰਸਾ ਦੇ ਦੋ ਮਾਮਲੇ ਵੀ ਦਰਜ ਹਨ। ਇਸ ਵਿੱਚ ਰੋਹਣੀ ਵਾਲੇ ਮਾਮਲੇ ਵਿੱਚ ਉਸ ਨੂੰ 16 ਤਾਰੀਖ ਤੱਕ ਗ੍ਰਿਫ਼ਤਾਰੀ ਤੋਂ ਅਦਾਲਤ ਵੱਲੋਂ ਰਾਹਤ ਦਿੱਤੀ ਗਈ ਹੈ।
ਉਧਰ ਦੂਜੇ ਪਾਸੇ ਲਾਲ ਕਿਲਾ ਹਿੰਸਾ ਦੇ ਦੂਜੇ ਮੁੱਖ ਮਾਮਲੇ ਵਿੱਚ ਲੱਖਾ ਨੂੰ 3 ਜੁਲਾਈ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਹੈ। ਦੱਸ ਦੇਈਏ ਕਿ, ਵੀਰਵਾਰ ਨੂੰ ਲੱਖਾ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਦਿੱਲੀ ਆਏ ਸੀ ਜਿੱਥੇ ਉਨ੍ਹਾਂ ਪਹਿਲਾਂ ਗੁਰਦੁਆਰੇ ਵਿੱਚ ਸਿਰਸਾ ਦੇ ਨਾਲ ਮੱਥਾ ਟੇਕਿਆ ਫਿਰ ਸਿਰਸਾ ਦੇ ਨਾਲ ਹੀ ਕ੍ਰਾਇਮ ਬ੍ਰਾਂਚ ਦੇ ਪੁੱਛ ਗਿੱਛ ਵਿੱਚ ਸ਼ਾਮਲ ਹੋਏ।
ਇਹ ਵੀ ਪੜ੍ਹੋ: Monsoon Update: ਅਜੇ ਲੂ ਤੋਂ ਨਹੀਂ ਮਿਲੇਗੀ ਰਾਹਤ, ਮਾਨਸੂਨ 'ਚ ਦੋ ਹਫਤੇ ਦੀ ਦੇਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :