Navjot Singh Sidhu Hunger Strike: ਆਸ਼ੀਸ਼ ਮਿਸ਼ਰਾ ਦੀ ਪੇਸ਼ੀ ਤੋਂ ਬਾਅਦ ਨਵਜੋਤ ਸਿੱਧੂ ਨੇ ਖ਼ਤਮ ਕੀਤੀ ਭੁੱਖ ਹੜਤਾਲ
Lakhimpur Kheri: ਲਖੀਮਪੁਰ ਖੀਰੀ 'ਚ ਵਾਪਰੀ ਘਟਨਾ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
Lakhimpur Kheri: 3 ਅਕਤੂਬਰ ਨੂੰ ਲਖੀਮਪੁਰ ਖੀਰੀ 'ਚ ਹੋਈ ਘਟਨਾ ਤੋਂ ਬਾਅਦ ਕਿਸਾਨਾਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵਲੋਂ ਯੂਪੀ ਸਰਕਾਰ 'ਤੇ ਕਾਫੀ ਦਬਾਅ ਬਣਾਇਆ ਹੋਇਆ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਜਦੋਂ ਤਕ ਆਸ਼ੀਸ਼ ਮਿਸ਼ਰਾ 'ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤਕ ਉਹ ਭੁੱਖ ਹੜਤਾਲ 'ਤੇ ਰਹਿਣਗੇ। ਹੁਣ ਇਸ ਬਾਰੇ ਖ਼ਬਰ ਆਈ ਹੈ ਕਿ ਆਸ਼ੀਸ਼ ਦੀ ਪੇਸ਼ੀ ਤੋਂ ਬਾਅਦ ਸਿੱਧੂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ।
Punjab Congress chief Navjot Singh Sidhu continues to sit on hunger protest at the residence of deceased journalist Raman Kashyap in the Nighasan area of Lakhimpur Kheri demanding arrest of MoS Home Ajay Mishra's son Ashish Mishra in connection with the Lakhimpur incident. pic.twitter.com/pUPjlPDfZW
— ANI UP (@ANINewsUP) October 9, 2021
ਦਁੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਵਫ਼ਦ ਦੇ ਨਾਲ ਲਖੀਮਪੁਰ ਖੀਰੀ ਪਹੁੰਚੇ। ਜਿੱਥੇ ਉਨ੍ਹਾਂ ਨੇ ਇਸ ਹਿੰਸਾ 'ਚ ਮਾਰੇ ਗਏ ਲਵਪ੍ਰੀਤ ਤੇ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਸਿੱਧੂ ਰਮਨ ਕਸ਼ਯਪ ਦੇ ਘਰ ਧਰਨੇ 'ਤੇ ਬਹਿ ਗਏ ਤੇ ਮੌਨ ਵਰਤ ਧਾਰ ਲਿਆ। ਸਿੱਧੂ ਨੇ ਧਰਨੇ 'ਤੇ ਬੈਠਣ 'ਤੇ ਮੌਨ ਵਰਤ ਧਾਰਨ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਜਦੋਂ ਤਕ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ, ਉਹ ਜਾਂਚ ਵਿਚ ਸ਼ਾਮਲ ਨਹੀਂ ਹੁੰਦਾ, ਮੈਂ ਇੱਥੇ ਭੁੱਖ ਹੜਤਾਲ 'ਤੇ ਬੈਠਾਂਗਾ।
ਇਹ ਵੀ ਪੜ੍ਹੋ: Anti Covid-19 Pills: ਭਾਰਤੀ ਕੰਪਨੀਆਂ ਨੇ ਮਰਕ ਦੀ ਐਂਟੀ-ਕੋਵਿਡ ਦਵਾਈ ਦੇ ਅਖੀਰਲੇ ਪੜਾਅ ਦੇ ਟ੍ਰਾਈਲ ਨੂੰ ਖ਼ਤਮ ਕਰਨ ਦੀ ਮੰਗੀ ਇਜਾਜ਼ਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: