Lakhimpur Violence: ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਅੱਜ ਸਬੂਤਾਂ ਨਾਲ ਸੱਦਿਆ, ਹੁਣ ਤਕ ਸਿਰਫ਼ ਦੋ ਦੀ ਗ੍ਰਿਫ਼ਤਾਰੀ
ਪੁਲਿਸ ਨੇ ਆਸ਼ੀਸ਼ ਨੂੰ ਸਵੇਰ 10 ਵਜੇ ਤਕ ਸਬੂਤਾਂ ਦੇ ਨਾਲ ਆਉਣ ਲਈ ਕਿਹਾ ਹੈ। ਉੱਥੇ ਹੀ ਇਸ ਮਾਮਲੇ 'ਚ ਪੁਲਿਸ ਨੇ ਆਸ਼ੀਸ਼ ਮਿਸ਼ਰਾ ਦੇ ਕਰੀਬੀ ਲਵ ਕੁਸ਼ ਤੇ ਆਸ਼ੀਸ਼ ਪਾਂਡੇ ਨੂੰ ਗ੍ਰਿਫ਼ਤਾਰ ਕੀਤਾ ਹੈ।
Lakhimpur Violence: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਕੇਸ ਦੇ ਚਾਰ ਦਿਨ ਬਾਅਦ ਪੁਲਿਸ ਨੇ ਪਹਿਲੀ ਕਾਰਵਾਈ ਕੀਤੀ ਹੈ। ਪੁਲਿਸ ਨੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਮੁਲਜ਼ਮ ਬੇਟੇ ਆਸ਼ੀਸ਼ ਮਿਸ਼ਰਾ ਨੂੰ ਅੱਜ ਪੁੱਛਗਿਛ ਲਈ ਬੁਲਾਇਆ ਹੈ। ਪੁਲਿਸ ਨੇ ਆਸ਼ੀਸ਼ ਨੂੰ ਸਵੇਰ 10 ਵਜੇ ਤਕ ਸਬੂਤਾਂ ਦੇ ਨਾਲ ਆਉਣ ਲਈ ਕਿਹਾ ਹੈ। ਉੱਥੇ ਹੀ ਇਸ ਮਾਮਲੇ 'ਚ ਪੁਲਿਸ ਨੇ ਆਸ਼ੀਸ਼ ਮਿਸ਼ਰਾ ਦੇ ਕਰੀਬੀ ਲਵ ਕੁਸ਼ ਤੇ ਆਸ਼ੀਸ਼ ਪਾਂਡੇ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਪੰਜ ਹੋਰ ਲੋਕ ਹਿਰਾਸਤ 'ਚ ਲਏ ਹਨ।
ਪੁਲਿਸ ਨੇ ਕੱਲ੍ਹ ਅਜੇ ਮਿਸ਼ਰਾ ਦੇ ਘਰ ਲਾਇਆ ਨੋਟਿਸ
ਇਸ ਤੋਂ ਪਹਿਲਾਂ ਪੁਲਿਸ ਨੇ ਕੱਲ੍ਹ ਕੇਂਦਰੀ ਗ੍ਰਹਿ ਰਾਜਮੰਤਰੀ ਅਜੇ ਮਿਸ਼ਰਾ ਦੇ ਘਰ ਨੋਟਿਸ ਲਾਇਆ ਸੀ। ਨੋਟਿਸ 'ਚ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਨੂੰ ਸਵੇਰੇ 10 ਵਜੇ ਕ੍ਰਾਈਮ ਬਰਾਂਚ ਦਫ਼ਤਰ, ਰਿਜ਼ਰਵ ਪੁਲਿਸ ਲਾਈਨਸ 'ਚ ਵਿਅਕਤੀਗਤ ਤੌਰ 'ਤੇ ਹਾਜ਼ਰ ਹੋਕੇ ਵਸਤੂ/ਲਿਖਿਤ/ਮੌਖਿਕ ਤੇ ਇਲੈਕਟ੍ਰੌਨਿਕ ਸਬੂਤ ਪੇਸ਼ ਕਰਨ ਲਈ ਕਿਹਾ ਹੈ।
ਦੋ ਲੋਕਾਂ ਤੋਂ ਕੀਤੀ ਜਾ ਰਹੀ ਪੁੱਛਗਿਛ- ਪੁਲਿਸ
ਕੱਲ੍ਹ ਲਖਨਊ ਰੇਂਜ ਦੇ ਆਈਜੀ ਲਕਸ਼ਮੀ ਸਿੰਘ ਨੇ ਕਿਹਾ ਕਿ ਦੋ ਲੋਕਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਤਿੰਨ ਲੋਕਾਂ ਦੀ ਭੂਮਿਕਾ ਦੀ ਪਛਾਣ ਹੋਈ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਦੀ ਮੌਤ ਘਟਨਾ ਚ ਹੋ ਚੁੱਕੀ ਹੈ। ਪੁਲਿਸ ਵੱਲੋਂ ਅਜਿਹੀ ਜਾਣਕਾਰੀ ਆਈ ਹੈ ਕਿ ਘਟਨਾ ਦੇ ਸਮੇਂ ਥਾਰ ਗੱਡੀ ਹਰੀਓਮ ਚਲਾ ਰਿਹਾ ਸੀ। ਉਸ ਦੇ ਨਾਲ ਸੁਮਿਤ ਜਾਇਸਵਾਲ ਬੈਠਾ ਸੀ। ਜਿਸ ਨੇ ਕਿਸਾਨਾਂ ਖਿਲਾਫ ਕੇਸ ਕੀਤਾ ਹੈ। ਪਿੱਛੇ ਸ਼ਿਆਮ ਸੁੰਦਰ, ਲਵ ਕੁਸ਼ ਤੇ ਆਸ਼ੀਸ਼ ਪਾਂਡੇ ਬੈਠਾ ਸੀ। ਸ਼ਿਆਮ ਸੁੰਦਰ ਦੀ ਮੌਤ ਹੋ ਚੁੱਕੀ ਹੈ ਜਦਕਿ ਬਾਕੀ ਦੋਵਾਂ ਤੋਂ ਪੁਲਿਸ ਪੁੱਛਗਿਛ ਕਰ ਰਹੀ ਹੈ।
ਇਹ ਵੀ ਪੜ੍ਹੋ: RTO ਦੀ ਫ਼ਰਜ਼ੀ ਵੈੱਬਸਾਈਟ ਬਣਾ ਕੇ ਲੋਕਾਂ ਨੂੰ ਇੰਝ ਠੱਗ ਰਹੇ ਸ਼ਾਤਿਰ ਚੋਰ, ਇਨ੍ਹਾਂ ਤੋਂ ਬਚਣ ਦਾ ਇਹ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904