ਸਿਹਤ ਵਿਗੜਨ ਮਗਰੋਂ ਲਾਲੂ ਯਾਦਵ ਦੀ ਰਿਹਾਈ ਦੀ ਉੱਠੀ ਮੰਗ, ਟਵਿਟਰ 'ਤੇ ਟ੍ਰੈਂਡ ਕਰ ਰਿਹਾ ਇਹ ਹੈਸ਼ਟੈਗ
ਤੇਜ ਪ੍ਰਤਾਪ ਨੇ ਇਹ ਟਵੀਟ ਕੀਤਾ ਹੀ ਸੀ ਕਿ ਇਕ ਤੋਂ ਬਾਅਦ ਇਕ ਸਮਰਥਕ ਲਾਲੂ ਯਾਦਵ ਦੀ ਰਿਹਾਈ ਦੀ ਮੰਗ ਕਰਨ ਲੱਗੇ।
ਪਟਨਾ: ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਕੱਟ ਰਹੇ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦਿ ਯਾਦਵ ਦੀ ਸਿਹਤ ਵੀਰਵਾਰ ਸ਼ਾਮ ਅਚਾਨਕ ਵਿਗੜ ਗਈ ਹੈ। ਸਾਹ ਲੈਣ 'ਚ ਤਕਲੀਫ ਤੋਂ ਬਾਅਦ ਰਿਮਸ 'ਚ ਭਰਤੀ ਲਾਲੂ ਯਾਦਵ ਦੇ ਇਲਾਜ 'ਚ ਹਸਪਤਾਲ ਦੇ ਸਾਰੇ ਸੀਨੀਅਰ ਡਾਕਟਰ ਲੱਗੇ ਸਨ। ਹਾਲਾਂਕਿ ਸਿਹਤ 'ਚ ਗਿਰਾਵਟ ਤੋਂ ਬਾਅਦ ਉਨ੍ਹਾਂ ਦੇ ਬਿਹਤਰ ਇਲਾਜ ਲਈ ਸ਼ਨੀਵਾਰ ਦਿੱਲੀ ਏਮਸ ਭੇਜ ਦਿੱਤਾ ਗਿਆ ਹੈ।
ਤੇਜ ਪ੍ਰਤਾਪ ਨੇ ਚਲਾਇਆ ਹੈਸ਼ਟੈਗ
ਇੱਧਰ ਆਰਜੇਡੀ ਲਾਲੂ ਯਾਦਵ ਦੀ ਸਿਹਤ ਵਿਗੜਨ ਤੋਂ ਬਾਅਦ ਹੁਣ ਉਨ੍ਹਾਂ ਦੀ ਰਿਹਾਈ ਦੀ ਮੰਗ ਉੱਠਣ ਲੱਗੀ ਹੈ। ਸ਼ਨੀਵਾਰ ਲਾਲੂ ਪ੍ਰਸਾਦਿ ਯਾਦਵ ਦੇ ਵੱਡੇ ਬੇਟੇ ਤੇ ਹਸਨਪੁਰ ਵਿਧਾਇਕ ਤੇਜ ਪ੍ਰਤਾਪ ਯਾਦਵ ਨੇ ਟਵੀਟ ਕਰਕੇ ਇਹ ਮੰਗ ਚੁੱਕੀ। ਉਨ੍ਹਾਂ ਲਾਲੂ ਯਾਦਵ ਦੀ ਇਕ ਪੁਰਾਣਾ ਟਵੀਟ ਕੀਤਾ ਤੇ ਉਸ ਦੇ ਨਾਲ ਹੀ ਰਿਲੀਜ਼ ਲਾਲੂ ਯਾਦਵ ਦਾ ਹੈਸ਼ਟੈਗ ਚਲਾਇਆ।
ਟਵੀਟ ਕਰਕੇ ਕਹੀ ਇਹ ਗੱਲ
ਤੇਜ ਪ੍ਰਤਾਪ ਨੇ ਟਵੀਟ ਕਰਕੇ ਲਿਖਿਆ ਜਦੋਂ ਇਨਸਾਨ ਹੀ ਨਾ ਬਚਿਆ ਤਾਂ ਮੰਦਰ 'ਚ ਘੰਟੀ ਕੌਣ ਵਜਾਏਗਾ। ਇਨਸਾਨੀਅਅਤ ਹੀ ਨਹੀਂ ਬਚੇਗੀ ਤਾਂ ਮਸਜਿਦ 'ਚ ਇਬਾਦਤ ਕੌਣ ਕਰੇਗਾ-ਲਾਲੂ ਪ੍ਰਸਾਦਿ #Release_Lalu_Yadav " ਉਨ੍ਹਾਂ ਦੇ ਟਵੀਟ ਨੂੰ ਟਵਿਟਰ 'ਤੇ ਪੂਰਾ ਸਮਰਥਨ ਮਿਲ ਰਿਹਾ ਹੈ।
ਟਵਿਟਰ 'ਤੇ ਕਰ ਰਿਹਾ ਟ੍ਰੈਂਡ
ਤੇਜ ਪ੍ਰਤਾਪ ਨੇ ਇਹ ਟਵੀਟ ਕੀਤਾ ਹੀ ਸੀ ਕਿ ਇਕ ਤੋਂ ਬਾਅਦ ਇਕ ਸਮਰਥਕ ਲਾਲੂ ਯਾਦਵ ਦੀ ਰਿਹਾਈ ਦੀ ਮੰਗ ਕਰਨ ਲੱਗੇ। ਕਰੀਬ 12 ਘੰਟੇ ਪਹਿਲਾਂ ਕੀਤੇ ਗਏ ਇਸ ਟਵੀਟ ਨੂੰ ਹਜ਼ਾਰਾਂ ਲੋਕਾਂ ਨੇ ਰੀਟਵੀਟ ਕੀਤਾ ਹੈ। ਉੱਥੇ ਹੀ ਇਸ ਹੈਸ਼ਟੈਗ ਦੇ ਨਾਲ ਹੁਣ ਤਕ ਇਕ ਲੱਖ 54 ਹਜ਼ਾਰ ਟਵੀਟ ਕਰ ਚੁੱਕੇ ਹਨ। ਫਿਲਹਾਲ ਇਹ ਹੈਸ਼ਟੈਗ ਟਵਿਟਰ 'ਤੇ ਟ੍ਰੈਂਡ ਕਰ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ