ਪੜਚੋਲ ਕਰੋ
Advertisement
Lalu Yadav Health Deteriorates: ਲਾਲੂ ਪ੍ਰਸਾਦ ਯਾਦਵ ਦੀ ਤਬੀਅਤ ਖ਼ਰਾਬ, ਰਿਮਜ਼ ਵਿੱਚ ਕਰਵਾਇਆ ਗਿਆ ਭਰਤੀ
ਲਾਲੂ ਯਾਦਵ ਨੂੰ ਰਾਂਚੀ ਦੇ ਰਿਮਜ਼ ਵਿਖੇ ਪੇਇੰਗ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਨੂੰ ਮਿਲਣ ਲਈ ਸਿਹਤ ਮੰਤਰੀ ਬੰਨਾ ਗੁਪਤਾ ਵੀ ਪਹੁੰਚੇ।
ਰਾਂਚੀ: ਰਾਜਦ ਦੇ ਕੌਮੀ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵੀਰਵਾਰ ਸ਼ਾਮ ਅਚਾਨਕ ਖ਼ਰਾਬ ਹੋ ਗਈ। ਲਾਲੂ ਪਹਿਲਾਂ ਹੀ ਰਾਂਚੀ ਦੇ ਰਿਮਜ਼ ਹਸਪਤਾਲ ਵਿੱਚ ਦਾਖਲ ਹੈ। ਰਿਪੋਰਟਾਂ ਮੁਤਾਬਕ ਲਾਲੂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਦੇ ਨਾਲ-ਨਾਲ ਨਮੂਨੀਆ ਹੈ। ਜਿਵੇਂ ਹੀ ਲਾਲੂ ਪ੍ਰਸਾਦ ਨੂੰ ਰਾਂਚੀ ਦੇ ਰਿਮਜ਼ ਵਿਖੇ ਪੇਇੰਗ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਨ੍ਹਾਂ ਨੂੰ ਮਿਲਣ ਸਿਹਤ ਮੰਤਰੀ ਬੰਨਾ ਗੁਪਤਾ ਵੀ ਰਿਮਜ਼ ਪਹੁੰਚੇ। ਇਸ ਦੇ ਨਾਲ ਹੀ ਝਾਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਥੋੜੇ ਬੀਮਾਰ ਹਨ, ਫੇਫੜਿਆਂ 'ਚ ਸੰਕਰਮਣ ਹੈ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।
ਰਿਮਜ਼ ਦੇ ਪੇਇੰਗ-ਵਾਰਡ ਵਿਚ ਦਾਖਲ ਲਾਲੂ ਯਾਦਵ ਵੀਰਵਾਰ ਦੇਰ ਸ਼ਾਮ ਅਚਾਨਕ ਖ਼ਰਾਬ ਹੋ ਗਈ। ਉਨ੍ਹਾਂ ਨੇ ਸਾਹ ਲੈਣ ਵਿੱਚ ਤਕਲੀਫ ਦੀ ਸ਼ਿਕਾਇਤ ਕੀਤੀ। ਡਾਕਟਰਾਂ ਨੇ ਜਲਦਬਾਜ਼ੀ 'ਚ ਉਸ ਦੀ ਕੋਵਿਡ ਟੈਸਟ ਸਮੇੇਤ ਫੇਫੜਿਆਂ ਅਤੇ ਛਾਤੀਆਂ ਦੀ ਜਾਂਚ ਵੀ ਕੀਤੀ। ਲਾਲੂ ਦੀ ਕੋਵਿਡ ਰਿਪੋਰਟ ਐਂਟੀਜੇਨ ਕਿੱਟ ਨਾਲ ਕੀਤੀ ਜਾਂਚ ਰਿਪੋਰਟ ਨੈਗਟਿਵ ਆਈ ਹੈ। ਜਦਕਿ ਆਰਟੀਪੀਸੀਆਰ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਇਸਦੇ ਨਾਲ ਹੀ ਫੇਫੜੇ ਦੀ ਲਾਗ ਦੀ ਸੰਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਦਾ ਐਚਆਰ ਸਿਟੀ ਸ਼ੁੱਕਰਵਾਰ ਨੂੰ ਕਰਵਾਇਆ ਜਾਵੇਗਾ।
ਲਾਲੂ ਦੀ ਛਾਤੀ 'ਚ ਇੰਫੇਕਸ਼ਨ
ਰਿਪੋਰਟ ਮੁਤਾਬਕ ਲਾਲੂ ਦੀ ਐਕਸ-ਰੇ 'ਚ ਛਾਤੀ ਇੰਫੇਕਸ਼ਨ ਦਿਖਾਈ ਦੇ ਰਿਹਾ ਹੈ। ਰਿਮਜ਼ ਦੇ ਡਾਕਟਰਾਂ ਨੇ ਇਸ ਬਾਰੇ ਏਮਜ਼ ਦੇ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕੀਤਾ ਹੈ। ਜੇਲ੍ਹ ਦੇ ਆਈਜੀ ਵਰਿੰਦਰ ਭੂਸ਼ਣ ਨੇ ਦੱਸਿਆ ਕਿ ਲਾਲੂ ਪ੍ਰਸਾਦ ਦੀ ਵਿਗੜਦੀ ਸਿਹਤ ਬਾਰੇ ਜਾਣਕਾਰੀ ਮਿਲਣ ’ਤੇ ਡਾ. ਉਮੇਸ਼ ਪ੍ਰਸਾਦ ਅਤੇ ਉਨ੍ਹਾਂ ਦੀ ਰਿਮਜ਼ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਕੀਤਾ। ਇਸ ਮਿਆਦ ਦੌਰਾਨ ਕੋਵਿਡ -19, ਈਸੀਜੀ, ਈਕੋ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਐਕਸ-ਰੇ ਸਮੇਤ ਕਈ ਜਾਂਚ ਕੀਤੀਆਂ ਗਈਆਂ। ਐਕਸਰੇ ਨੇ ਛਾਤੀ ਵਿਚ ਥੋੜ੍ਹੀ ਜਿਹੀ ਲਾਗ ਦਾ ਖੁਲਾਸਾ ਕੀਤਾ ਹੈ।
ਦੁਮਕਾ ਖਜ਼ਾਨਾ ਮਾਮਲੇ ਵਿੱਚ 14 ਸਾਲ ਕੈਦ
ਦੱਸ ਦਈਏ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਨਾਲ ਜੁੜੇ ਦੁਮਕਾ ਖਜ਼ਾਨੇ ਕੇਸ ਵਿੱਚ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਲਾਲੂ ਪ੍ਰਸਾਦ 23 ਦਸੰਬਰ 2017 ਤੋਂ ਜੇਲ੍ਹ ਵਿੱਚ ਹੈ, ਕਿਉਂਕਿ ਉਨ੍ਹਾਂ ਨੂੰ ਕਰੋੜਾਂ ਰੁਪਏ ਦੇ ਚਾਰੇ ਘੁਟਾਲੇ ਵਿੱਚ ਦੋਸ਼ੀ ਠਹਿਰਾਇਆ ਗਿਆ। ਹਾਲਾਂਕਿ, ਲਾਲੂ ਕਈ ਬਿਮਾਰੀਆਂ ਕਰਕੇ ਪਿਛਲੇ ਲੰਬੇ ਸਮੇਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਲਾਈਫਸਟਾਈਲ
ਤਕਨਾਲੌਜੀ
Advertisement