Latest Breaking News Updates on 7 November 2024: ਅੰਮ੍ਰਿਤਸਰ 'ਚ ਵਾਪਰਿਆ ਭਿਆਨਕ ਹਾਦਸਾ, ਕੜਾਕੇ ਦੀ ਠੰਡ ਨਾਲ ਕੰਬ ਉਠੇਗਾ ਪੰਜਾਬ, ਪਾਕਿਸਤਾਨੀ ਚੈਨਲ 'ਤੇ ਇਸ ਮੁਸਲਿਮ ਕੁੜੀ ਨੇ ਕਿਹਾ - ਟਰੰਪ ਜਿੱਤੇ, ਹੁਣ ਬੰਗਲਾਦੇਸ਼ 'ਚ ਹਿੰਦੂ ਲੈਣਗੇ ਬਦਲਾ
Latest Breaking News Updates on 7 November : ਅੰਮ੍ਰਿਤਸਰ 'ਚ ਵਾਪਰਿਆ ਭਿਆਨਕ ਹਾਦਸਾ, ਕੜਾਕੇ ਦੀ ਠੰਡ ਨਾਲ ਕੰਬ ਉਠੇਗਾ ਪੰਜਾਬ, ਪਾਕਿਸਤਾਨੀ ਚੈਨਲ 'ਤੇ ਇਸ ਮੁਸਲਿਮ ਕੁੜੀ ਨੇ ਕਿਹਾ - ਟਰੰਪ ਜਿੱਤੇ, ਹੁਣ ਬੰਗਲਾਦੇਸ਼ 'ਚ ਹਿੰਦੂ ਲੈਣਗੇ ਬਦਲਾ
LIVE
Background
Latest Breaking News Updates on 7 November 2024: ਅੰਮ੍ਰਿਤਸਰ ਦੇ ਜੰਡਿਆਲਾ 'ਚ ਦੇਰ ਰਾਤ ਸੜਕ ਹਾਦਸੇ 'ਚ ਪੁੱਤਰ ਦੀ ਮੌਤ ਹੋ ਗਈ, ਜਦਕਿ ਪਿਤਾ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਦਕਿ ਪਿਤਾ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜੰਡਿਆਲਾ ਤੋਂ ਅੰਮ੍ਰਿਤਸਰ ਜਾ ਰਹੇ ਪਿਓ-ਪੁੱਤਰ ਦੀ ਬਾਈਕ ਪਹਿਲਾਂ ਕਿਸੇ ਵਾਹਨ ਨਾਲ ਟਕਰਾ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੰਭਲ ਨਹੀਂ ਸਕੇ ਤੇ ਡਿਵਾਈਡਰ ਨਾਲ ਟਕਰਾ ਕੇ ਥੱਲ੍ਹੇ ਡਿੱਗ ਪਏ।
ਅੰਮ੍ਰਿਤਸਰ 'ਚ ਵਾਪਰਿਆ ਭਿਆਨਕ ਹਾਦਸਾ, ਪੁੱਤ ਦੀ ਮੌਤ, ਪਿਤਾ ਜ਼ਖ਼ਮੀ, ਡੰਪਰ ਨੇ ਦਰੜਿਆ
Punjab Weather Update: ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਠੰਡ ਦੇ ਨਵੰਬਰ ਮਹੀਨੇ ਵਿੱਚ ਵੀ ਪੰਜਾਬ ਸਮੇਤ ਦਿੱਲੀ ਐਨ.ਸੀ.ਆਰ. ਭਾਰਤ ਵਿੱਚ ਸਰਦੀ ਦਾ ਜ਼ਿਆਦਾ ਪ੍ਰਭਾਵ ਵੇਖਣ ਨੂੰ ਨਹੀਂ ਮਿਲ ਰਿਹਾ। ਜਿਸ ਕਾਰਨ ਦੁਪਹਿਰ ਸਮੇਂ ਗਰਮੀ ਦਾ ਅਹਿਸਾਸ ਹੁੰਦਾ ਹੈ। ਹਾਲਾਂਕਿ ਰਾਤ ਦੇ ਸਮੇਂ ਮੌਸਮ ਵਿੱਚ ਥੋੜ੍ਹਾ ਬਦਲਾਅ ਹੁੰਦਾ ਹੈ ਅਤੇ ਠੰਡ ਦਾ ਅਸਰ ਦਿਖਾਈ ਦਿੰਦਾ ਹੈ। ਪਰ ਪਹਿਲਾਂ ਵਾਂਗ ਸਰਦੀ ਨੇ ਦਸਤਕ ਨਹੀਂ ਦਿੱਤੀ ਹੈ। ਇਸ ਵਿਚਾਲੇ ਖਾਸ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਦੋਂ ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਠੰਡਾ ਹੋ ਜਾਏਗਾ।
Donald Trump Won President Election: ਅਮਰੀਕਾ ਨੇ ਤੈਅ ਕਰ ਲਿਆ ਹੈ ਕਿ ਉਨ੍ਹਾਂ ਦੇ ਅਗਲੇ ਰਾਸ਼ਟਰਪਤੀ ਡੋਨਾਲਡ ਟਰੰਪ ਹੋਣਗੇ। ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਉਹ ਸਾਲ 2025 ਵਿੱਚ ਰਾਸ਼ਟਰਪਤੀ ਵਜੋਂ ਆਪਣਾ ਦੂਜਾ ਕਾਰਜਕਾਲ ਸੰਭਾਲਣਗੇ। ਦੁਨੀਆ ਦੇ ਹਰ ਦੇਸ਼ ਵਿੱਚ ਅਮਰੀਕੀ ਚੋਣਾਂ ਦੀ ਚਰਚਾ ਹੋ ਰਹੀ ਹੈ। ਡੋਨਾਲਡ ਟਰੰਪ ਪਾਕਿਸਤਾਨ ਵਿਚ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲਾਂਕਿ ਪਾਕਿਸਤਾਨੀ ਯੂਟਿਊਬ ਚੈਨਲ ਰੀਅਲ ਐਂਟਰਟੇਨਮੈਂਟ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਟਰੰਪ ਦੀ ਜਿੱਤ ਤੋਂ ਖੁਸ਼ ਹੋ ਕੇ ਇੱਕ ਮੁਸਲਿਮ ਕੁੜੀ ਕਹਿ ਰਹੀ ਹੈ ਕਿ ਹੁਣ ਬੰਗਲਾਦੇਸ਼ ਵਿੱਚ ਹਿੰਦੂਆਂ 'ਤੇ ਹੋਏ ਅੱਤਿਆਚਾਰ ਦਾ ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਯੂਟਿਊਬਰ ਸ਼ੋਏਬ ਚੌਧਰੀ ਨੇ ਭਾਰਤੀ ਦੀ ਰਹਿਣ ਵਾਲੀ ਨਾਜ਼ੀਆ ਇਲਾਹੀ ਖਾਨ ਨੂੰ ਆਪਣੇ ਸ਼ੋਅ ਵਿੱਚ ਬੁਲਾਇਆ ਸੀ। ਸ਼ੋਅ ਦੌਰਾਨ ਇਸ ਗੱਲ 'ਤੇ ਚਰਚਾ ਹੋਈ ਕਿ ਟਰੰਪ ਦੀ ਜਿੱਤ ਦਾ ਭਾਰਤ ਨੂੰ ਕੀ ਫਾਇਦਾ ਹੋਵੇਗਾ।
Video: ਪਾਕਿਸਤਾਨੀ ਚੈਨਲ 'ਤੇ ਇਸ ਮੁਸਲਿਮ ਕੁੜੀ ਨੇ ਕਿਹਾ - ਟਰੰਪ ਜਿੱਤੇ, ਹੁਣ ਬੰਗਲਾਦੇਸ਼ 'ਚ ਹਿੰਦੂ ਲੈਣਗੇ ਬਦਲਾ
ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
Ludhiana News: ਲੁਧਿਆਣਾ ਰੇਲਵੇ ਸਟੇਸ਼ਨ 'ਤੇ ਬੀਤੀ ਰਾਤ ਉਸ ਵੇਲੇ ਹਾਦਸਾ ਵਾਪਰ ਗਿਆ, ਜਦੋਂ ਰੇਲਵੇ ਇੰਜਨ ਸ਼ੈੱਡ (ਇਲੈਕਟ੍ਰਿਕ ਲੋਕੋ ਸ਼ੈੱਡ) ਵਿੱਚ ਇੰਜਣ ਦੀ ਮੁਰੰਮਤ ਕਰਦੇ ਸਮੇਂ ਇੱਕ ਰੇਲਵੇ ਕਰਮਚਾਰੀ ਨੂੰ ਕਰੰਟ ਲੱਗ ਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਨਾਰਾਜ਼ ਰੇਲਵੇ ਕਰਮਚਾਰੀਆਂ ਨੇ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਦੀ ਅਣਗਹਿਲੀ ਦਾ ਹਵਾਲਾ ਦਿੰਦੇ ਹੋਏ ਸਾਰਾ ਕੰਮ ਬੰਦ ਕਰ ਦਿੱਤਾ। ਦੇਰ ਰਾਤ ਰੇਲਵੇ ਵਿਭਾਗ ਖ਼ਿਲਾਫ਼ ਧਰਨਾ ਦਿੱਤਾ ਗਿਆ।
ਇਲੈਕਟ੍ਰਿਕ ਲੋਕੋ ਸ਼ੈੱਡ ਯੂਨੀਅਨ ਦੇ ਸ਼ਾਖਾ ਪ੍ਰਧਾਨ ਅਜੇ ਕੁਮਾਰ ਨੇ ਦੱਸਿਆ ਕਿ ਇੰਜਣਾਂ ਦੀ ਮੁਰੰਮਤ ਲਈ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਇਲੈਕਟ੍ਰਿਕ ਲੋਕੋ ਸ਼ੈੱਡ ਬਣਾਇਆ ਗਿਆ ਹੈ। ਰੇਲਵੇ ਦੀ ਤਰਫੋਂ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀ ਕੰਮ ਕਰ ਰਹੇ ਹਨ। ਪਰ ਰੇਲਵੇ ਪ੍ਰਸ਼ਾਸਨ ਨੇ ਕੰਮ ਦਾ ਬੋਝ ਇਸ ਹੱਦ ਤੱਕ ਵਧਾ ਦਿੱਤਾ ਹੈ ਕਿ ਪ੍ਰਾਈਵੇਟ ਕਰਮਚਾਰੀ ਆਪਣੀ ਮਨਮਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇੰਜਣ ਦੀ ਮੁਰੰਮਤ ਕਰਦੇ ਸਮੇਂ ਰੇਲਵੇ ਕਰਮਚਾਰੀ ਮੰਗਲਦਾਸ (38 ਸਾਲ) ਇੰਜਣ ਦੇ ਉਪਰੋਂ ਲੰਘਦਿਆਂ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆ ਗਿਆ, ਜਿਸ ਕਾਰਨ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਤੇ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਸੀ.ਐਮ.ਸੀ. ਦਾਖਲ ਕਰਵਾਇਆ ਗਿਆ ਹੈ।
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
Central Government Doubles Penalties For Stubble Burning: ਵਧਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਪਰਾਲੀ ਸਾੜਨ 'ਤੇ ਜੁਰਮਾਨਾ ਵਧਾ ਦਿੱਤਾ ਹੈ। ਜਾਣਕਾਰੀ ਅਨੁਸਾਰ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਭਾਰਤ ਸਰਕਾਰ ਨੇ ਦੋ ਏਕੜ ਤੋਂ ਘੱਟ ਜ਼ਮੀਨ 'ਤੇ ਪਰਾਲੀ ਸਾੜਨ 'ਤੇ 5000 ਰੁਪਏ ਅਤੇ 2 ਏਕੜ ਤੋਂ ਵੱਧ ਜ਼ਮੀਨ 'ਤੇ ਪਰਾਲੀ ਸਾੜਨ 'ਤੇ 10000 ਰੁਪਏ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਹੈ।
ਭਾਰਤ ਸਰਕਾਰ ਨੇ ਇਸ ਸਬੰਧੀ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਕੋਈ 2 ਤੋਂ 5 ਏਕੜ ਵਿੱਚ ਪਰਾਲੀ ਸਾੜਦਾ ਫੜਿਆ ਗਿਆ ਤਾਂ ਉਸ ਨੂੰ 10,000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਦੂਜੇ ਪਾਸੇ 5 ਏਕੜ ਤੋਂ ਵੱਧ ਪਰਾਲੀ ਸਾੜਨ 'ਤੇ 30,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਪਹਿਲਾਂ ਜੁਰਮਾਨਾ ਕ੍ਰਮਵਾਰ 2,500, 5,000 ਅਤੇ 15,000 ਰੁਪਏ ਤੈਅ ਕੀਤਾ ਗਿਆ ਸੀ।
ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕੌਸ਼ਲ ਬੰਬੀਹਾ ਗਿਰੋਹ ਦੇ 2 ਸਾਥੀ ਕਾਬੂ, ਗੋਲੀ ਲੱਗਣ ਨਾਲ ਹੋਏ ਜ਼ਖਮੀ
Jalandhar News: ਜਲੰਧਰ 'ਚ ਅੱਜ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਜਿਸ ਤੋਂ ਬਾਅਦ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਫੜ ਲਿਆ ਹੈ। ਪੁਲਿਸ ਨੂੰ ਦੇਖ ਕੇ ਬਦਮਾਸ਼ ਭੱਜਣ ਲੱਗੇ। ਜਿਵੇਂ ਹੀ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਰੈਂਡਰ ਕਰਨ ਲਈ ਕਿਹਾ ਤਾਂ ਗੈਂਗਸਟਰਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮੁਲਾਜ਼ਮਾਂ ਨੇ ਕਰਾਸ ਫਾਇਰਿੰਗ ਕਰਕੇ ਦੋ ਗੈਂਗਸਟਰਾਂ ਨੂੰ ਜ਼ਖ਼ਮੀ ਕਰਕੇ ਕਾਬੂ ਕਰ ਲਿਆ।
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Karnataka Rejected Punjab Rice: ਦੇਸ਼ ਦੇ ਕਈ ਸੂਬੇ ਪੰਜਾਬ ਦੇ ਚੌਲ ਖਾਣ ਲਈ ਤਿਆਰ ਨਹੀਂ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਚੌਲ ਤੈਅ ਮਿਆਰਾਂ ਨੂੰ ਪੂਰਾ ਨਹੀਂ ਕਰਦੇ। ਕਰਨਾਟਕ ਤੇ ਅਰੁਣਾਚਲ ਪ੍ਰਦੇਸ਼ ਭੇਜੇ ਚੌਲਾਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਕਿਸਾਨਾਂ ਖਿਲਾਫ ਸਾਜਿਸ਼ ਹੈ। ਸ਼ੈਲਰ ਮਾਲਕਾਂ ਨੂੰ ਵੀ ਸ਼ੱਕ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ। ਦਰਅਸਲ ਪੰਜਾਬ ਵੱਲੋਂ ਕਰਨਾਟਕ ਨੂੰ ਭੇਜੇ ਚੌਲਾਂ ਦੇ ਨਮੂਨੇ ਫੇਲ੍ਹ ਹੋ ਗਏ ਹਨ। ਇਸ ਤੋਂ ਦੋ ਹਫ਼ਤੇ ਪਹਿਲਾਂ ਅਰੁਣਾਚਲ ਪ੍ਰਦੇਸ਼ ਨੂੰ ਭੇਜੇ ਚੌਲਾਂ ਦੇ ਨਮੂਨੇ ਖ਼ਰਾਬ ਮਿਲੇ ਸਨ। ਇਹ ਪੰਜਾਬ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਕਰਨਾਟਕ ਨੂੰ ਭੇਜੇ ਚੌਲਾਂ ਦੇ ਨਮੂਨੇ ‘ਮਿਆਰ ਤੋਂ ਵੀ ਹੇਠਲੇ ਦਰਜੇ’ ਦੇ ਮਿਲੇ ਹਨ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇਨਸਾਨਾਂ ਦੇ ਖਾਣ ਯੋਗ ਨਹੀਂ। ਖਪਤਕਾਰ ਮਾਮਲਿਆਂ, ਭੋਜਨ ਤੇ ਜਨਤਕ ਵੰਡ ਮਤਰਾਲੇ ਵੱਲੋਂ ਭੇਜੀਆਂ ਗਈਆਂ ਟੀਮਾਂ ਨੇ ਹੁਬਲੀ (ਕਰਨਾਟਕ) ’ਚ ਭੰਡਾਰਨ ਡਿਪੂ ਅਤੇ ਰਾਸ਼ਨ ਦੀਆਂ ਦੁਕਾਨਾਂ ਤੋਂ ਫੋਰਟੀਫਾਈਡ ਚੌਲਾਂ (ਪੌਸ਼ਟਿਕ ਤੱਤਾਂ ਨਾਲ ਭਰਪੂਰ ਚੌਲ) ਦੇ 26 ਨਮੂਨੇ ਲਏ ਸਨ। ਇਨ੍ਹਾਂ ’ਚੋਂ ਚਾਰ ਸੈਂਪਲਾਂ ਨੂੰ ਮਿਆਰ ਤੋਂ ਹੇਠਲੇ ਦਰਜੇ ਦਾ ਐਲਾਨਿਆ ਗਿਆ ਹੈ। ਮੰਤਰਾਲੇ ਨੇ ਇਨ੍ਹਾਂ ਚੌਲਾਂ ਨੂੰ ਬਦਲਣ ਲਈ ਕਿਹਾ ਸੀ ਜਿਨ੍ਹਾਂ ਤੋਂ ਨਮੂਨੇ ਲਏ ਗਏ ਸਨ।
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Karnataka Rejected Punjab Rice: ਦੇਸ਼ ਦੇ ਕਈ ਸੂਬੇ ਪੰਜਾਬ ਦੇ ਚੌਲ ਖਾਣ ਲਈ ਤਿਆਰ ਨਹੀਂ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਚੌਲ ਤੈਅ ਮਿਆਰਾਂ ਨੂੰ ਪੂਰਾ ਨਹੀਂ ਕਰਦੇ। ਕਰਨਾਟਕ ਤੇ ਅਰੁਣਾਚਲ ਪ੍ਰਦੇਸ਼ ਭੇਜੇ ਚੌਲਾਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਕਿਸਾਨਾਂ ਖਿਲਾਫ ਸਾਜਿਸ਼ ਹੈ। ਸ਼ੈਲਰ ਮਾਲਕਾਂ ਨੂੰ ਵੀ ਸ਼ੱਕ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ। ਦਰਅਸਲ ਪੰਜਾਬ ਵੱਲੋਂ ਕਰਨਾਟਕ ਨੂੰ ਭੇਜੇ ਚੌਲਾਂ ਦੇ ਨਮੂਨੇ ਫੇਲ੍ਹ ਹੋ ਗਏ ਹਨ। ਇਸ ਤੋਂ ਦੋ ਹਫ਼ਤੇ ਪਹਿਲਾਂ ਅਰੁਣਾਚਲ ਪ੍ਰਦੇਸ਼ ਨੂੰ ਭੇਜੇ ਚੌਲਾਂ ਦੇ ਨਮੂਨੇ ਖ਼ਰਾਬ ਮਿਲੇ ਸਨ। ਇਹ ਪੰਜਾਬ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਕਰਨਾਟਕ ਨੂੰ ਭੇਜੇ ਚੌਲਾਂ ਦੇ ਨਮੂਨੇ ‘ਮਿਆਰ ਤੋਂ ਵੀ ਹੇਠਲੇ ਦਰਜੇ’ ਦੇ ਮਿਲੇ ਹਨ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇਨਸਾਨਾਂ ਦੇ ਖਾਣ ਯੋਗ ਨਹੀਂ। ਖਪਤਕਾਰ ਮਾਮਲਿਆਂ, ਭੋਜਨ ਤੇ ਜਨਤਕ ਵੰਡ ਮਤਰਾਲੇ ਵੱਲੋਂ ਭੇਜੀਆਂ ਗਈਆਂ ਟੀਮਾਂ ਨੇ ਹੁਬਲੀ (ਕਰਨਾਟਕ) ’ਚ ਭੰਡਾਰਨ ਡਿਪੂ ਅਤੇ ਰਾਸ਼ਨ ਦੀਆਂ ਦੁਕਾਨਾਂ ਤੋਂ ਫੋਰਟੀਫਾਈਡ ਚੌਲਾਂ (ਪੌਸ਼ਟਿਕ ਤੱਤਾਂ ਨਾਲ ਭਰਪੂਰ ਚੌਲ) ਦੇ 26 ਨਮੂਨੇ ਲਏ ਸਨ। ਇਨ੍ਹਾਂ ’ਚੋਂ ਚਾਰ ਸੈਂਪਲਾਂ ਨੂੰ ਮਿਆਰ ਤੋਂ ਹੇਠਲੇ ਦਰਜੇ ਦਾ ਐਲਾਨਿਆ ਗਿਆ ਹੈ। ਮੰਤਰਾਲੇ ਨੇ ਇਨ੍ਹਾਂ ਚੌਲਾਂ ਨੂੰ ਬਦਲਣ ਲਈ ਕਿਹਾ ਸੀ ਜਿਨ੍ਹਾਂ ਤੋਂ ਨਮੂਨੇ ਲਏ ਗਏ ਸਨ।ਹਾਸਲ ਜਾਣਕਾਰੀ ਮੁਤਾਬਕ ਨਾਭਾ ਤੋਂ ਹੁਬਲੀ ਨੂੰ 7,304 (3,568.837 ਕੁਇੰਟਲ) ਜਦਕਿ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਤੋਂ 2,995 ਬੋਰੀਆਂ (1,484.929 ਕੁਇੰਟਲ) ਭੇਜੀਆਂ ਗਈਆਂ ਸਨ। ਪਟਿਆਲਾ ਤੇ ਜਲੰਧਰ ਡਿਵੀਜ਼ਨਾਂ ’ਚ ਭਾਰਤੀ ਖੁਰਾਕ ਨਿਗਮ (ਐਫਸੀਆਈ) ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਚੌਲਾਂ ਨੂੰ ਬਦਲਣ ਲਈ ਕਿਹਾ ਗਿਆ ਹੈ।