(Source: ECI/ABP News/ABP Majha)
Hemp Cultivation: ਭੰਗ ਦੀ ਖੇਤੀ ਨੂੰ ਵੈਧ ਬਣਾਉਣ ਲਈ ਵਿਧਾਨ ਸਭਾ ਹੋਇਆ ਅਹਿਮ ਮਤਾ ਪਾਸ
Hemp Cultivation: ਮਾਲ ਮੰਤਰੀ ਤੇ ਵਿਧਾਨ ਸਭਾ ਕਮੇਟੀ ਦੇ ਪ੍ਰਧਾਨ ਜਗਤ ਸਿੰਘ ਨੰਗੀ ਨੇ ਰਿਪੋਰਟ ਤੇ ਭੰਗ ਦੀ ਖੇਤੀ ਦੇ ਸੰਭਾਵੀ ਫਾਇਦਿਆਂ ਬਾਰੇ ਵਿਸਤਾਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਵਿਚਾਰ ਸ਼ੁਰੂ 'ਚ ਨਿਯਮ 130 ਤਹਿਤ ਵਿਧਾਨ ਸਭਾ
Hemp Cultivation: ਵਿਧਾਨ ਸਭਾ ਕਮੇਟੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਭੰਗ ਦੀ ਖੇਤੀ ਨੂੰ ਵੈਧ ਬਣਾਉਣ ਲਈ ਅਹਿਮ ਮਤਾ ਪਾਸ ਕੀਤਾ ਹੈ। ਕਮੇਟੀ ਨੇ ਸੂਬੇ ਲਈ ਵਿੱਤੀ ਜਾਇਦਾਦ ਵਜੋਂ ਇਸ ਦੀ ਸਮਰੱਥਾ 'ਤੇ ਰੋਸ਼ਨੀ ਪਾਉਂਦਿਆਂ ਮੈਡੀਕਲ ਤੇ ਸਨਅਤੀ ਮਕਸਦਾਂ ਲਈ ਭੰਗ ਦੀ ਖੇਤੀ ਦਾ ਮਤਾ ਪੇਸ਼ ਕੀਤਾ।
ਮਾਲ ਮੰਤਰੀ ਤੇ ਵਿਧਾਨ ਸਭਾ ਕਮੇਟੀ ਦੇ ਪ੍ਰਧਾਨ ਜਗਤ ਸਿੰਘ ਨੇਗੀ ਨੇ ਰਿਪੋਰਟ ਤੇ ਭੰਗ ਦੀ ਖੇਤੀ ਦੇ ਸੰਭਾਵੀ ਫਾਇਦਿਆਂ ਬਾਰੇ ਵਿਸਤਾਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਵਿਚਾਰ ਸ਼ੁਰੂ 'ਚ ਨਿਯਮ 130 ਤਹਿਤ ਵਿਧਾਨ ਸਭਾ 'ਚ ਲਿਆਂਦਾ ਗਿਆ ਸੀ, ਜਿਸ ਵਿੱਚ ਹਾਕਮ ਧਿਰ ਤੇ ਵਿਰੋਧੀ ਧਿਰ ਦੋਵਾਂ ਦੀ ਹਮਾਇਤ ਸੀ।
ਨੇਗੀ ਨੇ ਕਿਹਾ, 'ਕਮੇਟੀ ਨੇ ਹਿਮਾਚਲ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਕਿ ਭੰਗ ਦੀ ਖੇਤੀ ਦੀ ਵਰਤੋਂ ਮੈਡੀਕਲ ਤੇ ਸਨਅਤੀ ਮਕਸਦਾਂ ਲਈ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸੈਸ਼ਨ ਇੱਕ ਦਿਨ ਲਈ ਵਧਾ ਦਿੱਤਾ ਗਿਆ ਹੈ ਜੋ ਹੁਣ 10 ਸਤੰਬਰ ਤੱਕ ਚਲੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ