Lemon Price Hike: ਦੇਸ਼ 'ਚ ਨਿੰਬੂ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਕਿਸਾਨਾਂ ਨੇ ਦੱਸੀ ਵਜ੍ਹਾ
ਰਤਲਾਮ ਜ਼ਿਲ੍ਹੇ ਦੇ ਪਿੰਡ ਨਰਾਇਣਗੜ੍ਹ ਦੇ ਨਿੰਬੂ ਕਿਸਾਨ ਗੋਪਾਲ ਜਾਟ ਨੇ ਦੱਸਿਆ ਕਿ ਸਾਡੇ ਬਗੀਚੇ 'ਚ 240 ਨਿੰਬੂ ਦੇ ਪੌਦੇ ਹਨ ਤੇ ਹਰ ਸਾਲ ਦੇ ਹਿਸਾਬ ਨਾਲ ਪਾਣੀ ਦੀ ਘਾਟ ਕਾਰਨ ਸਾਡੇ ਨਿੰਬੂ ਦੇ ਕਈ ਪੌਦੇ ਸੁੱਕ ਗਏ ਹਨ
Lemon Price Hike: ਦੇਸ਼ 'ਚ ਇਨ੍ਹੀਂ ਦਿਨੀਂ ਨਿੰਬੂ ਦੀਆਂ ਕੀਮਤਾਂ 'ਚ ਭਾਰੀ ਉਛਾਲ ਹੈ। ਮੱਧ ਪ੍ਰਦੇਸ਼ ਦੇ ਰਤਲਾਮ ਦੇ ਸੈਲਾਨਾ 'ਚ ਨਿੰਬੂ ਬਾਜ਼ਾਰ 'ਚ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹਨ। ਇੱਕ ਕਿਸਾਨ ਨੇ ਦੱਸਿਆ ਕਿ ਦੇਸ਼ 'ਚ ਬਹੁਤ ਜ਼ਿਆਦਾ ਗੜੇਮਾਰੀ ਹੋਈ ਹੈ ਤੇ ਨਿੰਬੂ ਦੇ ਬਾਗਾਂ 'ਚ ਪਾਣੀ ਦੀ ਘਾਟ ਕਾਰਨ ਨਿੰਬੂ ਦੀ ਫਸਲ ਹੇਠਾਂ ਆ ਗਈ ਹੈ, ਜਿਸ ਕਾਰਨ ਦੇਸ਼ 'ਚ ਨਿੰਬੂ ਦੇ ਭਾਅ ਵਿੱਚ ਵੱਡਾ ਉਛਾਲ ਆਇਆ ਹੈ।
ਰਤਲਾਮ ਜ਼ਿਲ੍ਹੇ ਦੇ ਪਿੰਡ ਨਰਾਇਣਗੜ੍ਹ ਦੇ ਨਿੰਬੂ ਕਿਸਾਨ ਗੋਪਾਲ ਜਾਟ ਨੇ ਦੱਸਿਆ ਕਿ ਸਾਡੇ ਬਗੀਚੇ 'ਚ 240 ਨਿੰਬੂ ਦੇ ਪੌਦੇ ਹਨ ਤੇ ਹਰ ਸਾਲ ਦੇ ਹਿਸਾਬ ਨਾਲ ਪਾਣੀ ਦੀ ਘਾਟ ਕਾਰਨ ਸਾਡੇ ਨਿੰਬੂ ਦੇ ਕਈ ਪੌਦੇ ਸੁੱਕ ਗਏ ਹਨ ਤੇ ਨਿੰਬੂ ਵੀ ਘੱਟ ਤੇ ਛੋਟੇ ਹੁੰਦੇ ਹਨ। ਇਹ ਵੀ ਦੱਸਿਆ ਕਿ ਪਾਣੀ ਦੀ ਘਾਟ ਕਾਰਨ ਪੌਦਿਆਂ ਦੇ ਆਲੇ-ਦੁਆਲੇ ਬਾਗ ਦੀ ਜ਼ਮੀਨ 'ਚ ਤਰੇੜਾਂ ਆ ਗਈਆਂ ਹਨ।
ਇੱਕ ਨਿੰਬੂ ਦੀ ਕੀਮਤ ਘੱਟੋ-ਘੱਟ 10 ਰੁਪਏ : ਦੁਕਾਨਦਾਰ
ਵਧਦੀ ਮਹਿੰਗਾਈ 'ਚ ਨਿੰਬੂ ਦੀ ਕੀਮਤ 'ਤੇ ਕਿਸਾਨਾਂ ਨੇ ਕਿਹਾ ਕਿ ਸਾਡੇ ਛੋਟੇ ਤੇ ਹਰੇ ਕੱਚੇ ਨਿੰਬੂ ਵੀ ਸੈਲਾਨਾ ਮੰਡੀ 'ਚ 200 ਰੁਪਏ ਕਿਲੋ ਵਿਕ ਰਹੇ ਹਨ। ਇਸ ਨਾਲ ਹੀ ਵੱਡੇ ਤੇ ਚੰਗੇ ਨਿੰਬੂ 250 ਰੁਪਏ ਤੋਂ ਲੈ ਕੇ 300 ਰੁਪਏ ਕਿਲੋ ਤਕ ਵਿਕ ਰਹੇ ਹਨ।
ਇਸ ਨਾਲ ਹੀ ਮੰਡੀ 'ਚ ਸਬਜ਼ੀ ਦੇ ਦੁਕਾਨਦਾਰ ਨੇ ਦੱਸਿਆ ਕਿ ਅਸੀਂ ਖੁਦ ਨਿੰਬੂ ਘੱਟ ਲਿਆ ਰਹੇ ਹਾਂ ਕਿਉਂਕਿ ਲੋਕ ਨਿੰਬੂ ਬਹੁਤ ਘੱਟ ਖਰੀਦ ਰਹੇ ਹਨ। ਜੇਕਰ ਬਾਜ਼ਾਰ 'ਚ 250 ਕਿਲੋ ਨਿੰਬੂ ਵਿਕ ਰਹੇ ਹਨ ਤਾਂ ਗਰੀਬ ਇਸ ਨੂੰ ਕਿਵੇਂ ਖਰੀਦੇਗਾ? ਇਕ ਛੋਟੇ ਨਿੰਬੂ ਦੀ ਕੀਮਤ ਵੀ ਘੱਟੋ-ਘੱਟ 10 ਰੁਪਏ ਹੈ। ਜਿਸ ਕਾਰਨ ਲੋਕ ਬਹੁਤ ਘੱਟ ਨਿੰਬੂ ਖਰੀਦ ਰਹੇ ਹਨ।
ਇਸ ਨਾਲ ਹੀ ਮੰਡੀ ਵਿੱਚ ਆਏ ਗ੍ਰਾਹਕ ਨੇ ਦੱਸਿਆ ਕਿ ਮੈਂ ਨਿੰਬੂ ਲੈਣ ਆਇਆ ਹਾਂ ਤੇ ਛੋਟੇ ਤੇ ਕੱਚੇ ਨਿੰਬੂ 200 ਰੁਪਏ ਪ੍ਰਤੀ ਕਿਲੋ ਤੇ ਵੱਡੇ ਤੇ ਚੰਗੇ ਨਿੰਬੂ 250 ਤੋਂ 300 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ।