ਪੜਚੋਲ ਕਰੋ
Advertisement
LIC ਨੇ ਕੱਢੀਆਂ ਨੌਕਰੀਆਂ, ਅਫਸਰ ਬਣਨ ਦਾ ਸੁਨਹਿਰੀ ਮੌਕਾ
ਨਵੀਂ ਦਿੱਲੀ: ਭਾਰਤੀ ਜੀਵਨ ਬੀਮਾ ਨਿਗਮ ਨੇ ਸਹਾਇਕ ਐਡਮਨਿਸਟ੍ਰੇਟਿਵ ਅਫਸਰ ਦੇ ਅਹੁਦੇ ਦੀ ਭਰਤੀ ਲਈ ਆਸਾਮੀਆਂ ਕੱਢੀਆਂ ਹਨ। ਇਸ ਅਹੁਦੇ ਲਈ 21 ਤੋਂ 30 ਸਾਲ ਦੇ ਉਮੀਦਵਾਰ ਬਿਨੈ ਕਰ ਸਕਦੇ ਹਨ।
ਉਮੀਦਵਾਰਾਂ ਦੀ ਚੋਣ ਆਨਲਾਈਨ ਪ੍ਰੀਖਿਆ ਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਚਾਹਵਾਨ ਉਮੀਦਵਾਰ 15 ਅਗਸਤ, 2018 ਤੱਕ ਐਲਆਈਸੀ ਦੀ ਅਧਿਕਰਾਤ ਵੈਬਸਾਈਟ 'ਤੇ ਅਪਲਾਈ ਕਰ ਸਕਦੇ ਹਨ ਜਦਕਿ ਅਪਲਾਈ ਕਰਨ ਦੀ ਪ੍ਰਕਿਰਿਆ 25 ਜੁਲਾਈ 2018 ਤੋਂ ਸ਼ੁਰੂ ਹੋਵੇਗੀ।
ਕੁੱਲ ਅਸਾਮੀਆਂ
ਜ਼ਿਕਰਯੋਗ ਹੈ ਕਿ ਐਲਆਈਸੀ ਨੇ ਕੁੱਲ 700 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿੰਨ੍ਹਾਂ 'ਚ ਜਨਰਲ 349, ਐਸਸੀ 104, ਐਸਟੀ 52 ਤੇ ਓਬੀਸੀ ਦੀਆਂ 192 ਅਸਾਮੀਆਂ ਹਨ ਜਦਕਿ ਤਿੰਨ ਬੈਕਲਾਗ ਸੀਟਾਂ ਹਨ ਜਿਨ੍ਹਾਂ 'ਚ ਐਸਸੀ 2 ਤੇ ਐਸਟੀ ਦੀ ਇੱਕ ਹੈ।
ਵਿੱਦਿਅਕ ਯੋਗਤਾ-
ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜ਼ੂਏਸ਼ਨ ਕੀਤੀ ਹੋਵੇ।
ਇੱਥੇ ਕਰੋ ਅਪਲਾਈ
ਚਾਹਵਾਨ ਉਮੀਦਵਾਰ ਐਲਆਈਸੀ ਦੀ ਆਫੀਸ਼ੀਅਲ ਵੈੱਬਸਾਈਟ licindia.in/Careers 'ਤੇ ਲਾਗ ਇਨ ਕਰਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਜਨਰਲ ਤੇ ਓਬੀਸੀ ਵਰਗ ਲਈ ਫੀਸ 600 ਰੁਪਏ ਹੈ ਜਦਕਿ ਐਸਸੀ, ਐਸਟੀ ਤੇ ਪੀਐਚ ਉਮੀਦਵਾਰਾਂ ਨੂੰ 100 ਰੁਪਏ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰਨਾ ਪਏਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਕ੍ਰਿਕਟ
Advertisement