Ꮪhubman Gill: ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
Subramaniam Badrinath Criticized Shubman Gill: ਬਾਰਡਰ-ਗਾਵਸਕਰ ਟਰਾਫੀ 2024-25 'ਚ ਭਾਰਤ ਦੀ 3-1 ਨਾਲ ਹਾਰ ਤੋਂ ਬਾਅਦ ਟੀਮ ਦੇ ਹਰ ਉਸ ਖਿਡਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ, ਜੋ ਪੂਰੀ ਤਰ੍ਹਾਂ ਫੇਲ ਸਾਬਤ ਹੋਇਆ।
Subramaniam Badrinath Criticized Shubman Gill: ਬਾਰਡਰ-ਗਾਵਸਕਰ ਟਰਾਫੀ 2024-25 'ਚ ਭਾਰਤ ਦੀ 3-1 ਨਾਲ ਹਾਰ ਤੋਂ ਬਾਅਦ ਟੀਮ ਦੇ ਹਰ ਉਸ ਖਿਡਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ, ਜੋ ਪੂਰੀ ਤਰ੍ਹਾਂ ਫੇਲ ਸਾਬਤ ਹੋਇਆ। ਹਾਲ ਦੀ ਘੜੀ ਸ਼ੁਭਮਨ ਗਿੱਲ ਦੀ ਵੀ ਆਲੋਚਨਾ ਹੋ ਰਹੀ ਹੈ। ਗਿੱਲ ਦਾ ਹਾਲੀਆ ਟੈਸਟ ਪ੍ਰਦਰਸ਼ਨ ਉਸ ਦੇ ਕਰੀਅਰ ਲਈ ਮੁਸੀਬਤ ਦਾ ਸੰਕੇਤ ਬਣਦਾ ਜਾ ਰਿਹਾ ਹੈ। ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ 'ਚ ਗਿੱਲ ਨੇ 5 ਪਾਰੀਆਂ 'ਚ ਸਿਰਫ 93 ਦੌੜਾਂ ਬਣਾਈਆਂ ਸਨ, ਜਿਸ ਕਾਰਨ ਉਨ੍ਹਾਂ ਦੀ ਖੇਡ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
25 ਸਾਲਾ ਸ਼ੁਭਮਨ ਗਿੱਲ ਸੱਟ ਕਾਰਨ ਪਰਥ ਟੈਸਟ ਤੋਂ ਬਾਹਰ ਹੋ ਗਏ ਸੀ ਅਤੇ ਮੈਲਬੌਰਨ ਟੈਸਟ ਵਿੱਚ ਟੀਮ ਪ੍ਰਬੰਧਨ ਨੇ ਉਸ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਹੀਂ ਕੀਤਾ ਸੀ, ਪਰ ਤਿੰਨ ਆਲਰਾਊਂਡਰਾਂ ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ ਅਤੇ ਨਿਤੀਸ਼ ਕੁਮਾਰ ਰੈਡੀ ਨੂੰ ਤਰਜੀਹ ਦਿੱਤੀ ਸੀ। ਹੁਣ ਸਾਬਕਾ ਭਾਰਤੀ ਬੱਲੇਬਾਜ਼ ਸੁਬਰਾਮਨੀਅਮ ਬਦਰੀਨਾਥ ਨੇ ਗਿੱਲ ਦੇ ਪ੍ਰਦਰਸ਼ਨ ਅਤੇ ਉਨ੍ਹਾਂ ਦੇ ਰਵੱਈਏ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਨਾ ਸਿਰਫ ਗਿੱਲ ਦੀ ਖੇਡ ਵਿੱਚ ਖਾਮੀਆਂ ਕੱਢੀਆਂ, ਸਗੋਂ ਇਹ ਵੀ ਕਿਹਾ ਕਿ ਜੇਕਰ ਉਹ ਤਾਮਿਲਨਾਡੂ ਤੋਂ ਹੁੰਦਾ ਤਾਂ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਜਾਂਦਾ। ਉਸ ਤੋਂ ਪਹਿਲਾਂ ਕ੍ਰਿਸ ਸ਼੍ਰੀਕਾਂਤ ਨੇ ਗਿੱਲ ਨੂੰ 'ਓਵਰਰੇਟਿਡ' ਕਿਹਾ ਸੀ।
ਸਟਾਰ ਸਪੋਰਟਸ ਤਮਿਲ 'ਤੇ ਬੋਲਦੇ ਹੋਏ ਸੁਬਰਾਮਨੀਅਮ ਬਦਰੀਨਾਥ ਨੇ ਕਿਹਾ, "ਗਿੱਲ ਦਾ ਪ੍ਰਦਰਸ਼ਨ ਉਸ ਪੱਧਰ 'ਤੇ ਨਹੀਂ ਰਿਹਾ, ਜਿਸ ਦੀ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ। ਦੌੜਾਂ ਬਣਾਉਣਾ ਜਾਂ ਨਾ ਬਣਾਉਣਾ ਵੱਖਰਾ ਮਾਮਲਾ ਹੈ, ਪਰ ਤੁਹਾਨੂੰ ਇਰਾਦਾ ਅਤੇ ਹਮਲਾਵਰਤਾ ਦਿਖਾਉਣੀ ਚਾਹੀਦੀ ਹੈ। ਮੈਂ ਉਨ੍ਹਾਂ ਤੋਂ ਉਮੀਦ ਕੀਤੀ ਸੀ ਕਿ ਉਹ ਆਸਟ੍ਰੇਲੀਆਈ ਗੇਂਦਬਾਜ਼ਾਂ ਨੂੰ ਥੱਕਾ ਦੇਣਗੇ।
ਸੁਬਰਾਮਨੀਅਮ ਬਦਰੀਨਾਥ ਨੇ ਐਡੀਲੇਡ ਟੈਸਟ ਦਾ ਉਦਾਹਰਣ ਦਿੰਦੇ ਹੋਏ ਨਾਥਨ ਮੈਕਸਵੀਨੀ ਅਤੇ ਮਾਰਨਸ ਲਾਬੁਸ਼ੇਨ ਦੀ ਸਾਂਝੇਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, "ਗੇਂਦ ਨੂੰ ਪੁਰਾਣਾ ਕਰਨਾ ਅਤੇ ਟੀਮ ਲਈ ਲੰਬੇ ਸਮੇਂ ਤੱਕ ਟਿਕਣਾ ਵੀ ਇੱਕ ਵੱਡਾ ਯੋਗਦਾਨ ਹੈ। ਲਾਬੂਸ਼ੇਨ ਅਤੇ ਮੈਕਸਵੀਨੀ ਨੇ ਅਜਿਹਾ ਕੀਤਾ ਅਤੇ ਬੁਮਰਾਹ ਨੂੰ ਥਕਾ ਦਿੱਤਾ। ਇਹ ਟੀਮ ਲਈ ਯੋਗਦਾਨ ਹੁੰਦਾ ਹੈ।"
ਸੁਬਰਾਮਨੀਅਮ ਬਦਰੀਨਾਥ ਨੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਜੇਕਰ ਸ਼ੁਭਮਨ ਗਿੱਲ ਤਾਮਿਲਨਾਡੂ ਤੋਂ ਹੁੰਦੇ ਤਾਂ ਹੁਣ ਤੱਕ ਟੀਮ ਤੋਂ ਬਾਹਰ ਹੋ ਚੁੱਕੇ ਹੁੰਦੇ। ਉਨ੍ਹਾਂ ਨੇ ਗਿੱਲ ਦੀ ਬੱਲੇਬਾਜ਼ੀ ਸ਼ੈਲੀ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ, "ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇਸ ਤਰ੍ਹਾਂ ਖੇਡਦਾ ਹਾਂ। ਹਾਲਾਤਾਂ ਦੇ ਹਿਸਾਬ ਨਾਲ ਖੇਡ ਨੂੰ ਬਦਲਣਾ ਜ਼ਰੂਰੀ ਹੈ। ਸ਼ੁਭਮਨ ਨੇ ਇਸ ਸੀਰੀਜ਼ 'ਚ ਅਜਿਹਾ ਨਹੀਂ ਦਿਖਾਇਆ। ਇੱਥੋਂ ਤੱਕ ਕਿ ਉਨ੍ਹਾਂ ਦੀ ਫੀਲਡਿੰਗ ਵੀ ਔਸਤ ਸੀ।' ਸਲਿੱਪ ਅਤੇ ਪੁਆਇੰਟ 'ਤੇ ਉਹ ਟਿੱਕ ਨਹੀਂ ਸਕੇ।