ਪੜਚੋਲ ਕਰੋ
ਦਿੱਲੀ ਤੱਕ ਪਹੁੰਚੀ ਬਾਰਸ਼, ਹੁਣ ਪੰਜਾਬ-ਹਰਿਆਣਾ ਦੀ ਵਾਰੀ
ਹੁਣ ਤਕ ਦੇ ਸਭ ਤੋਂ ਗਰਮ ਦਿਨ ਦਾ ਸਾਹਮਣਾ ਕਰਨ ਤੋਂ ਬਾਅਦ ਅੱਜ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਰਾਜਧਾਨੀ ਦਿੱਲੀ ਤੇ ਨੇੜਲੇ ਇਲਾਕਿਆਂ ‘ਚ ਹਲਕੀਆਂ ਹਵਾਵਾਂ ਨਾਲ ਬਾਰਸ਼ ਹੋਈ।

ਨਵੀਂ ਦਿੱਲੀ: ਹੁਣ ਤਕ ਦੇ ਸਭ ਤੋਂ ਗਰਮ ਦਿਨ ਦਾ ਸਾਹਮਣਾ ਕਰਨ ਤੋਂ ਬਾਅਦ ਅੱਜ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਰਾਜਧਾਨੀ ਦਿੱਲੀ ਤੇ ਨੇੜਲੇ ਇਲਾਕਿਆਂ ‘ਚ ਹਲਕੀਆਂ ਹਵਾਵਾਂ ਨਾਲ ਬਾਰਸ਼ ਹੋਈ। ਅਗਲੇ ਦਿਨਾਂ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਬਾਰਸ਼ ਹੋ ਸਕਦੀ ਹੈ। ਇਹ ਪ੍ਰੀ-ਮਾਨਸੂਨ ਬਾਰਸ਼ ਹੈ।
ਇਸ ਦੌਰਾਨ ਮੌਸਮ ਵਿਭਾਗ ਨੇ ਗੁਜਰਾਤ ਦੇ ਤੱਟਵਰਤੀ ਇਲਾਕਿਆਂ ‘ਚ ਚੱਕਰਵਰਤੀ ਤੂਫਾਨ ਆਉਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ਤੋਂ ਉੱਠਣ ਵਾਲਾ ਚੱਕਰਵਰਤੀ ਤੂਫਾਨ ਹਵਾ 75 ਕਿਲੋਮੀਟਰ ਤੋਂ ਲੈ ਕੇ ਜ਼ਿਆਦਾ ਤੋਂ ਜ਼ਿਆਦਾ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸੂਬੇ ਦੇ ਕਈ ਇਲਾਕਿਆਂ ‘ਚ ਆਵੇਗਾ। ਇਸ ਦਾ ਅਸਰ ਮੁੰਬਰੀ ‘ਤੇ ਵੀ ਦੇਖਣ ਨੂੰ ਮਿਲੇਗਾ।#WATCH Light rain in Delhi brings respite from scorching heat pic.twitter.com/ziCjKXVHn3
— ANI (@ANI) 11 June 2019
ਇਸ ਦੇ ਮੱਦੇਨਜ਼ਰ ਅੇਨਡੀਆਰਐਫ ਦੀ ਟੀਮ ਨੂੰ ਅਲਰਟ ਕੀਤਾ ਗਿਆ ਹੈ। ਸੂਬੇ ‘ਚ ਤੂਫਾਨ 12-13 ਜੂਨ ਨੂੰ ਦਸਤਕ ਦੇ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦਿੱਲੀ ‘ਚ ਹਲਕੀ ਬਾਰਸ਼ ਹੋਈ ਹੈ। ਜਦਕਿ ਸੋਮਵਾਰ ਦਿੱਲੀ ਦਾ ਹੁਣ ਤਕ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ‘ਚ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਅਜੇ ਭਿਆਨਕ ਗਰਮੀ ਦੀ ਮਾਰ ਜਾਰੀ ਰਹੇਗੀ। 13 ਜੂਨ ਤਕ ਗਰਮ ਹਵਾਵਾਂ ਦੇ ਚੱਲਣ ਦਾ ਦੌਰ ਵੀ ਜਾਰੀ ਰਹੇਗਾ।IMD Weather: #VayuCyclone very likely to move nearly northward and cross Gujarat coast between Porbandar and Mahuva around Veraval & Diu region as a severe cyclonic storm with wind speed 110-120 km/h gusting to 135 km/h during early morning of 13th June 2019. pic.twitter.com/UGj5NXRu5C
— ANI (@ANI) 11 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















