Twitter 'ਤੇ ਕਰੋੜਾਂ Followers ਰੱਖਣ ਵਾਲੇ Bjp ਦੇ Top 5 ਲੀਡਰਾਂ ਦੀ ਸੂਚੀ
Twitter Followers Of BJP Leaders: ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਅਮਿਤ ਸ਼ਾਹ, ਸਮੇਤ ਉਨ੍ਹਾਂ ਭਾਜਪਾ ਆਗੂਆਂ ਦੇ Twitter Followers ਦੀ ਗਿਣਤੀ ਕਰੋੜਾਂ ਵਿੱਚ ਹੈ।
ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ Twitter Followers ਦੇ ਮਾਮਲੇ ਵਿੱਚ ਕਾਂਗਰਸ ਦੇ ਉੱਪ ਪ੍ਰਧਾਨ ਤੇ ਰਾਹੁਲ ਗਾਂਧੀ ਨੂੰ ਪਿੱਛੇ ਛੱਡ ਦਿੱਤਾ ਹੈ। ਸਾਲ 2015 ਵਿੱਚ ਟਵਿੱਟਰ ਖਾਤਾ ਬਣਾਉਣ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ 21.5 ਮਿਲੀਅਨ ਤੱਕ ਪਹੁੰਚ ਗਈ ਹੈ। ਉੱਥੇ ਹੀ ਭਾਜਪਾ ਦੇ ਕੁਝ ਹੋਰ ਅਜਿਹੇ ਚਿਹਰੇ ਹਨ ਜਿਨ੍ਹਾਂ ਦੇ Twitter Followers ਦੀ ਗਿਣਤੀ ਬੇਹੱਦ ਜ਼ਿਆਦਾ ਹੈ।
ਆਓ ਜਾਣਗੇ ਹਾਂ ਕੌਣ ਨੇ ਭਾਜਪਾ ਦੇ ਪੰਜ ਵੱਡੇ ਚਿਹਰੇ ਜਿਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਮਿਲੀਅਨਸ ਵਿੱਚ ਹੈ।
ਨਰੇਂਦਰ ਮੋਦੀ
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੂਰੀ ਦੁਨੀਆ ਵਿੱਚ ਟਵਿੱਟਰ 'ਤੇ Follow ਕੀਤੇ ਜਾਣ ਵਾਲੇ ਰਾਜਨੇਤਾ ਹਨ। ਟਵਿੱਟਰ 'ਤੇ ਉਨ੍ਹਾਂ ਦੇ 82.1 ਮਿਲੀਅਨ ਪ੍ਰਸ਼ੰਸਕ ਹਨ। ਲੰਘੇ ਵਰ੍ਹੇ ਪੀਐੱਮਮੋਦੀ ਨੇ 70 ਮਿਲੀਅਨ ਯਾਨਿ ਕਿ 7 ਕਰੋੜ ਦਾ ਆਂਕੜਾ ਪਾਰ ਕਰ ਲਿਆ ਸੀ। ਪੀਐੱਮ ਮੋਦੀ ਨੇ ਆਪਣਾ ਟਵਿੱਟਰ ਖਾਤਾ ਸਾਲ 2009 ਜਨਵਰੀ ਮਹੀਨੇ ਵਿੱਚ ਬਣਾਇਆ ਸੀ। ਦੱਸ ਦਈਏ ਕਿ ਪੀਐੱਮ ਮੋਦੀ 2 ਹਜ਼ਾਰ 447 ਲੋਕਾਂ ਨੂੰ ਟਵਿੱਟਰ 'ਤੇ Follow ਕਰਦੇ ਹਨ।
ਅਮਿਤ ਸ਼ਾਹ
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਲ 2013 ਵਿੱਚ ਟਵਿੱਟਰ 'ਤੇ ਖਾਤਾ ਬਣਾਇਆ ਸੀ। ਜੇ ਉਨ੍ਹਾਂ ਦੇ ਟਵਿੱਟਰ 'ਤੇ ਚਾਹੁਣ ਵਾਲਿਆਂ ਦੀ ਗਿਣਤੀ 'ਤੇ ਨਜ਼ਰ ਪਾਈ ਜਾਵੇ ਤਾਂ ਹਾਲ ਦੀ ਘੜੀ ਤੱਕ 30.5 ਮਿਲੀਅਨ ਲੋਕ ਉਨ੍ਹਾਂ ਨੂੰ Follow ਕਰਦੇ ਹਨ, ਉੱਥੇ ਹੀ ਉਹ 2 ਹਜ਼ਾਰ 361 ਲੋਕਾਂ ਨੂੰ Follow ਕਰਦੇ ਹਨ।
ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਲ 2013 ਦੇ ਅਪ੍ਰੈਲ ਮਹੀਨੇ ਵਿੱਚ ਟਵਿੱਟਰ 'ਤੇ ਖਾਤਾ ਬਣਾਇਆ ਸੀ। 9 ਸਾਲ ਦੇ ਵਕਤ ਵਿੱਚ ਰਾਜਨਾਥ ਸਿੰਘ ਨੂੰ ਹੁਣ ਤੱਕ 22.8 ਮਿਲੀਅਨ ਲੋਕ Follow ਕਰਦੇ ਹਨ, ਉੱਥੇ ਹੀ ਉਹ 536 ਲੋਕਾਂ ਨੂੰ Follow ਕਰਦੇ ਹਨ।
ਯੋਗੀ ਆਦਿਤਿਆਨਾਥ
ਸਤੰਬਰ 2015 ਵਿੱਚ ਟਵਿੱਟਰ 'ਤੇ ਖਾਤਾ ਬਣਾਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਹੁਣ ਤੱਕ 21.5 ਮਿਲੀਅਨ Followers ਹੋ ਗਏ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ Followers ਦੀ ਗਿਣਤੀ ਵਿੱਚ ਪਛਾੜ ਦਿੱਤਾ ਹੈ। ਜ਼ਿਕਰ ਕਰ ਦਈਏ ਕਿ ਰਾਹੁਲ ਗਾਂਧੀ ਨੂੰ 21.4 ਮਿਲੀਅਨ ਲੋਕ Follow ਕਰਦੇ ਹਨ।
ਸਮ੍ਰਿਤੀ ਇਰਾਨੀ
ਸਾਂਸਦ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ Followers ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ 12.7ਮਿਲੀਅਨ ਹੈ। ਇਰਾਨੀ ਨੇ 2010 ਵਿੱਚ ਆਪਣਾ ਟਵਿੱਟਰ ਖਾਤਾ ਬਣਾਇਆ ਸੀ ਜਿਸ ਤੋਂ ਬਾਅਦ ਹੁਣ ਤੱਕ 12 ਕਰੋੜ ਤੋਂ ਜ਼ਿਆਦਾ ਲੋਕ ਉਨ੍ਹਾਂ ਨੂੰ Follow ਕਰਦੇ ਹਨ।
ਇਹ ਵੀ ਪੜ੍ਹੋ: ਰਾਜ ਬੱਬਰ ਵੀ ਕਰ ਰਹੇ ਨੇ ਭਾਜਪਾ ਵਿੱਚ ਜਾਣ ਦੀ ਤਿਆਰੀ ?