ਲੌਕਡਾਊਨ ਦਾ ਕਹਿਰ ਆਇਆ ਸਾਹਮਣੇ, 3 ਮਹੀਨਿਆਂ 'ਚ ਬੇਰੁਜ਼ਗਾਰੀ 21 ਫ਼ੀਸਦੀ ਤੱਕ ਪਹੁੰਚੀ
ਸਰਕਾਰੀ ਅੰਕੜਿਆਂ ਅਨੁਸਾਰ ਸ਼ਹਿਰੀ ਇਲਾਕਿਆਂ ’ਚ ਅਪ੍ਰੈਲ–ਜੂਨ (ਵਿੱਤੀ ਸਾਲ 2019-20) ਦੌਰਾਨ ਬੇਰੋਜ਼ਗਾਰੀ ਦਰ 20.9 ਫ਼ੀਸਦੀ ਵਧ ਗਈ ਸੀ।
ਨਵੀਂ ਦਿੱਲੀ: ਲੌਕਡਾਊਨ ਦੇ ਸ਼ੁਰੂਆਤੀ ਤਿੰਨ ਮਹੀਨਿਆਂ ’ਚ ਦੇਸ਼ ਦੇ ਸ਼ਹਿਰੀ ਇਲਾਕਿਆਂ ’ਚ ਬੇਰੁਜ਼ਗਾਰੀ ਉਸ ਤੋਂ ਪਿਛਲੇ ਸਾਲ 2019 ਦੇ ਮੁਕਾਬਲੇ ਦੁੱਗਣੀ ਵਧ ਗਈ ਸੀ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਕੋਰੋਨਾ ਮਹਾਮਾਰੀ ਕਾਰਣ ਨੌਕਰੀਆਂ ਵਿੱਚ ਆਈ ਕਮੀ ਤੇ ਬੀਮਾਰੀ ਨੂੰ ਰੋਕਣ ਲਈ ਕੀਤੇ ਗਏ ਸਖ਼ਤ ਉਪਾਵਾਂ ਬਾਰੇ ਸਰਵੇਖਣ ਦੌਰਾਨ ਇਹ ਅੰਕੜੇ ਸਾਹਮਣੇ ਆਏ ਸਨ।
ਸਰਕਾਰੀ ਅੰਕੜਿਆਂ ਅਨੁਸਾਰ ਸ਼ਹਿਰੀ ਇਲਾਕਿਆਂ ’ਚ ਅਪ੍ਰੈਲ–ਜੂਨ (ਵਿੱਤੀ ਸਾਲ 2019-20) ਦੌਰਾਨ ਬੇਰੋਜ਼ਗਾਰੀ ਦਰ 20.9 ਫ਼ੀਸਦੀ ਵਧ ਗਈ ਸੀ। ਜਦ ਕਿ ਜਨਵਰੀ-ਮਾਰਚ (ਵਿੱਤੀ ਸਾਲ 2018-19) ਦੌਰਾਨ ਇਹ ਸਿਰਫ਼ 9.1 ਫ਼ੀਸਦੀ ਸੀ। ਸਰਵੇਖਣ ਮੁਤਾਬਕ ਸ਼ਹਿਰਾਂ ਵਿੱਚ ਟ੍ਰਾਂਸਜੈਂਡਰ ਸਮੇਤ ਮਰਦਾਂ ’ਚ ਬੇਰੋਜ਼ਗਾਰੀ ਦਰ 20.8 ਫ਼ੀਸਦੀ ਰਹੀ, ਜਦ ਕਿ ਔਰਤਾਂ ਵਿੱਚ ਬੇਰੋਜ਼ਗਾਰੀ ਦੀ ਦਰ 21.2 ਫ਼ੀਸਦੀ ਰਹੀ ਸੀ। ਸਭ ਤੋਂ ਵੱਧ ਅਸਰ ਨੌਜਵਾਨ ਕਾਮਿਆਂ ਉੱਤੇ ਪਿਆ ਸੀ।
ਸ਼ਹਿਰਾਂ ਵਿੱਚ 15 ਤੋਂ 29 ਸਾਲ ਵਿਚਕਾਰ ਦੇ ਲੋਕਾਂ ਚ ਬੇਰੋਜ਼ਗਾਰੀ ਦਰ 34.7 ਫ਼ੀਸਦੀ ਰਹੀ। ਲੇਬਰ ਫ਼ੋਰਸ ਪਾਰਟੀਸਿਪੇਸ਼ਨ ਦੀ ਦਰ 35.9 ਫ਼ੀਸਦੀ ਘਟ ਗਈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਵੇਂ 20 ਫ਼ੀਸਦੀ ਤੋਂ ਵੱਧ ਬੇਰੋਜ਼ਗਾਰੀ ਦਰ ਦਾ ਅੰਕੜੇ ਅੱਗੇ ਬਰਕਰਾਰ ਨਹੀਂ ਰਿਹਾ।
ਲੌਕਡਾਊਨ ਦੌਰਾਨ ਆਰਥਿਕ ਗਤੀਵਿਧੀਆਂ ਬੰਦ ਹੋ ਜਾਣ ਨਾਲ ਮੈਨੂਫ਼ੈਕਚਰਿੰਗ ਸੈਕਟਰ ਨੂੰ ਵੱਡਾ ਝਟਕਾ ਲੱਗਾ। ਇਸ ਦੇ ਨਾਲ ਹੀ ਸਰਵਿਸ ਸੈਕਟਰ ਦੀਆਂ ਗਤੀਵਿਧੀਆਂ ਉੱਤੇ ਵੀ ਵੱਡਾ ਅਸਰ ਪਿਆ ਸੀ। ਹੋਟਲ, ਟ੍ਰੈਵਲ, ਟੂਰਿਜ਼ਮ ਤੇ ਪ੍ਰਾਹੁਣਚਾਰੀ ਦੇ ਹੋਰ ਉਦਯੋਗਾਂ ਉੱਤੇ ਇਸ ਦਾ ਵਧੇਰੇ ਅਸਰ ਰਿਹਾ।
ਦੇਸ਼ ਦੇ ਕੁੱਲ ਘਰੇਲੂ ਉਤਪਾਦਨ (GDP) ਵਿੱਚ ਸਰਵਿਸ ਸੈਕਟਰ ਦੀ ਹਿੱਸੇਦਾਰੀ ਸਭ ਤੋਂ ਵੱਧ ਹੈ। ਇਸ ਲਈ ਰੋਜ਼ਗਾਰ ਉੱਤੇ ਇਸ ਦਾ ਵਿਆਪਕ ਅਸਰ ਦਿਸਿਆ। ਦੂਜੇ ਪਾਸੇ ਫ਼ੈਕਟਰੀਆਂ ਦੇ ਬੰਦ ਹੋਣ ਨਾਲ ਮੈਨੂਫ਼ੈਕਚਰਿੰਗ ਸੈਕਟਰ ਦੀਆਂ ਗਤੀਵਿਧੀਆਂ ਵੀ ਰੁਕ ਗਈਆਂ।