Haryana Lockdown: ਹਰਿਆਣਾ 'ਚ ਲੌਕਡਾਊਨ 14 ਜੂਨ ਤੱਕ ਵਧਿਆ, ਕੁੱਝ ਸ਼ਰਤਾਂ ਨਾਲ ਮਾਲ, ਰੈਸਟੋਰੈਂਟਾਂ, ਬਾਰਾਂ ਅਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ
ਕੋਰੋਨਾ ਦੀ ਦੂਜੀ ਲਹਿਰ ਕਾਰਨ ਹਰਿਆਣਾ ਵਿੱਚ ਵੀ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਇਸ ਮਿਆਦ ਦੌਰਾਨ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸੀ। ਹਾਲਾਂਕਿ, ਹੁਣ ਨਵੇਂ ਮਾਮਲਿਆਂ ਵਿੱਚ ਕਮੀ ਵੇਖਣ ਨੂੰ ਮਿਲੀ ਹੈ।
ਚੰਡੀਗੜ੍ਹ: ਹਰਿਆਣਾ ਵਿਚ 14 ਜੂਨ ਤੱਕ ਲੌਕਡਾਊਨ (Haryana Lockdown:) ਦੀਆਂ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਸਰਕਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹਰਿਆਣਾ ਸਰਕਾਰ (Haryana Government) ਨੇ ਸੂਬੇ ਵਿਚ ਕੋਵਿਡ (Covid) ਪਾਬੰਦੀਆਂ ਨੂੰ 14 ਜੂਨ ਤੱਕ ਵਧਾ ਦਿੱਤਾ ਹੈ। ਹਾਲਾਂਕਿ ਮਾਲ, ਰੈਸਟੋਰੈਂਟਾਂ, ਬਾਰ ਅਤੇ ਧਾਰਮਿਕ ਸਥਾਨਾਂ ਨੂੰ ਕੁਝ ਸ਼ਰਤਾਂ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਸੂਬਾ ਸਰਕਾਰ ਨੇ ਆਦੇਸ਼ ਵਿੱਚ ਕਿਹਾ, “ਮਹਾਂਮਾਰੀ ਚਿਤਾਵਨੀ ਸੁਰੱਖਿਅਤ ਹਰਿਆਣਾ ਦੀ ਮਿਆਦ 14 ਜੂਨ ਤੱਕ ਵਧਾ ਦਿੱਤੀ ਗਈ ਹੈ। ਇਸ ਦੌਰਾਨ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਦੁਕਾਨਾਂ ਲਈ ਔਡ-ਈਵਨ ਸਿਸਟਮ ਜਾਰੀ ਰਹੇਗਾ। ਜਦੋਂਕਿ ਸ਼ਾਪਿੰਗ ਮਾਲ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੇ। ਇਸ ਦੇ ਨਾਲ ਮੰਦਰਾਂ ਅਤੇ ਧਾਰਮਿਕ ਥਾਂਵਾਂ ਵਿਚ ਇੱਕ ਵਾਰ 'ਚ 21 ਲੋਕਾਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ।
ਮੁੱਖ ਸਕੱਤਰ ਵਿਜੇ ਵਰਧਨ ਵਲੋਂ ਜਾਰੀ ਕੀਤੇ ਗਏ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ, “ਕੋਵਿਡ ਪੌਜ਼ੇਟੀਵਿਟੀ ਰੇਟ 'ਚ ਗਿਰਾਵਟ ਆਈ ਹੈ ਅਤੇ ਨਵੇਂ ਕੋਰੋਨਾ ਕੇਸਾਂ ਦੀ ਗਿਣਤੀ ਵੱਲ ਧਿਆਨ ਦੇਣ ਤੋਂ ਬਾਅਦ ਅਸੀਂ ਇਸ ਨੂੰ ਰੋਕਣ ਲਈ ਬਚਾਅ ਅਤੇ ਸਾਵਧਾਨੀ ਦੇ ਉਪਰਾਲਿਆਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਜਾਣੋ ਹਰਿਆਣਾ ਵਿਚ ਲੌਕਡਾਊਨ ਦੌਰਾਨ ਕੀ ਖੁੱਲ੍ਹਾ ਅਤੇ ਕੀ ਬੰਦ:
- ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤਕ ਦੋ ਸਮੂਹਾਂ ਵਿਚ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
- ਦੁਕਾਨਾਂ ਲਈ ਔਡ-ਈਵਨ ਸਿਸਟਮ ਜਾਰੀ ਰਹੇਗਾ।
- ਸ਼ਾਪਿੰਗ ਮਾਲ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ੍ਹਣਗੇ।
- ਮੰਦਰਾਂ ਅਤੇ ਪ੍ਰਾਰਥਨਾ ਘਰਾਂ ਵਿਚ ਇੱਕ ਸਮੇਂ 21 ਲੋਕਾਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ।
- ਕਲੱਬ ਹਾਊਸ / ਰੈਸਟੋਰੈਂਟ / ਗੋਲਫ ਕੋਰਸ ਦਾ ਬਾਰ 50% ਬੈਠਣ ਦੀ ਸਮਰੱਥਾ ਦੇ ਨਾਲ ਸਵੇਰੇ 10:00 ਵਜੇ ਤੋਂ ਰਾਤ 08:00 ਵਜੇ ਤਕ ਖੁੱਲ੍ਹਣ ਦੀ ਇਜਾਜ਼ਤ ਹੈ।
- ਰਾਤ 10 ਵਜੇ ਤੱਕ ਹੋਮ ਡਿਲੀਵਰੀ ਦੀ ਪ੍ਰਮਿਸ਼ਨ ਹੈ।
- 21 ਤੋਂ ਵੱਧ ਲੋਕ ਵਿਆਹਾਂ ਅਤੇ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕਦੇ।
- ਜਲੂਸ ‘ਤੇ ਪਾਬੰਦੀ ਲਗਾਈ ਗਈ ਹੈ।
- ਹੋਰ ਇਕੱਠਾਂ ਲਈ 50 ਤੋਂ ਵੱਧ ਲੋਕਾਂ ਦੀ ਇਜਾਜ਼ਤ ਨਹੀਂ ਹੋਵੇਗੀ। ਪਹਿਲਾਂ ਡਿਪਟੀ ਕਮਿਸ਼ਨਰ ਤੋਂ ਇਜਾਜ਼ਤ ਲੈਣੀ ਪਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin