ਟਿੱਡੀ ਦਲ ਨੇ ਮਚਾਈ ਤਬਾਹੀ, ਲੋਕਾਂ ਨੇ ਡੀਜੇ ਤੇ ਪਟਾਕੇ ਚਲਾ ਕੇ ਭਜਾਉਣ ਦੀ ਕੀਤੀ ਕੋਸ਼ਿਸ਼
ਸੱਤ ਤੋਂ ਅੱਠ ਕਿਲੋਮੀਟਰ ਖੇਤਰ 'ਚ ਫੈਲਿਆ ਟਿੱਡੀਆਂ ਦਾ ਵੱਡਾ ਗੈਂਗ ਨਜ਼ਰ ਆਇਆ। ਟਿੱਡੀਆਂ ਨੂੰ ਭਜਾਉਣ ਲਈ ਲੋਕਾਂ ਨੇ ਡੀਜ਼ੇ ਤੇ ਪਟਾਕੇ ਚਲਾਏ। ਮਹਿਲਾਵਾਂ ਤੇ ਬੱਚਿਆਂ ਨੇ ਥਾਲੀਆਂ ਤੇ ਡੱਬੇ ਵਜਾ ਕੇ ਉਨ੍ਹਾਂ ਨੂੰ ਉਡਾਇਆ। ਜਨਪਦ ਦੇ ਜ਼ਿਆਦਾਤਰ ਖੇਤਰ 'ਚ ਟਿੱਡੀ ਦਲ ਦਾ ਹਮਲਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਟਿੱਡੀ ਦਲ ਅੱਗੇ ਵੱਲ ਨੂੰ ਵਧ ਰਿਹਾ ਹੈ।
ਉੱਤਰ ਪ੍ਰਦੇਸ਼ 'ਚ ਟਿੱਡੀ ਦਲ ਦਾ ਹਮਲਾ ਬਰਕਰਾਰ ਹੈ। ਪਿੰਡਾਂ 'ਚ ਜਿੱਥੇ ਕਿਸਾਨ ਪਰੇਸ਼ਾਨ ਹਨ ਉੱਥੇ ਹੀ ਟਿੱਡੀਆਂ ਨੇ ਸ਼ਹਿਰੀ ਖੇਤਰ ਦੇ ਲੋਕਾਂ ਦਾ ਜਿਓਣਾ ਦੁੱਭਰ ਕੀਤਾ ਹੋਇਆ ਹੈ। ਸ਼ਹਿਰੀ ਖੇਤਰਾਂ 'ਚ ਆਸਮਾਨ 'ਤੇ ਮੰਡਰਾਉਂਦਾ ਟਿੱਡੀਆਂ ਦਾ ਦਲ ਹੁਣ ਦਰੱਖਤਾਂ ਦੇ ਪੱਤੇ ਖਾ ਰਿਹਾ ਹੈ। ਇੱਥੋਂ ਤਕ ਕਿ ਲੋਕਾਂ ਦੇ ਘਰਾਂ ਦੀਆਂ ਛੱਤਾਂ 'ਚ ਟਿੱਡੀਆਂ ਨੇ ਆਪਣਾ ਡੇਰਾ ਵਸਾ ਲਿਆ ਹੈ।
ਟਿੱਡੀ ਦਲ ਕਿਸਾਨਾਂ ਦੀ ਫ਼ਸਲ ਤਬਾਹ ਕਰ ਗਿਆ, ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਨੇ ਸਾਰੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ। ਟਿੱਡੀਆਂ ਨੂੰ ਭਜਾਉਣ ਲਈ ਸਰਕਾਰੀ ਮਸ਼ੀਨਰੀ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ। ਬਾਰਾਬੰਕੀ ਜ਼ਿਲ੍ਹੇ 'ਚ ਐਤਵਾਰ ਸ਼ਾਮ ਕਰੀਬ 4 ਵਜੇ ਦੇ ਆਸਪਾਸ ਟਿੱਡੀਆਂ ਦਾ ਦਲ ਸ਼ਹਿਰ ਤੋਂ ਲੈਕੇ ਪਿੰਡਾਂ 'ਚ ਟੁੱਟ ਪਿਆ, ਖੇਤਾਂ ਦੀਆਂ ਫ਼ਸਲਾਂ ਤੋਂ ਲੈਕੇ ਝਾੜੀਆਂ ਤੇ ਦਰੱਖ਼ਤਾਂ ਦੇ ਪੱਤਿਆਂ ਤਕ ਨੂੰ ਖਤਮ ਕਰ ਗਿਆ। ਖੇਤੀ ਵਿਭਾਗ ਨੇ ਪਹਿਲਾਂ ਹੀ ਟਿੱਡੀ ਦੀ ਦਸਤਕ ਬਾਰੇ ਕਿਸਾਨਾਂ ਨੂੰ ਅਲਰਟ ਕਰ ਦਿੱਤਾ ਸੀ।
ਸੱਤ ਤੋਂ ਅੱਠ ਕਿਲੋਮੀਟਰ ਖੇਤਰ 'ਚ ਫੈਲਿਆ ਟਿੱਡੀਆਂ ਦਾ ਵੱਡਾ ਗੈਂਗ ਨਜ਼ਰ ਆਇਆ। ਟਿੱਡੀਆਂ ਨੂੰ ਭਜਾਉਣ ਲਈ ਲੋਕਾਂ ਨੇ ਡੀਜ਼ੇ ਤੇ ਪਟਾਕੇ ਚਲਾਏ। ਮਹਿਲਾਵਾਂ ਤੇ ਬੱਚਿਆਂ ਨੇ ਥਾਲੀਆਂ ਤੇ ਡੱਬੇ ਵਜਾ ਕੇ ਉਨ੍ਹਾਂ ਨੂੰ ਉਡਾਇਆ। ਜਨਪਦ ਦੇ ਜ਼ਿਆਦਾਤਰ ਖੇਤਰ 'ਚ ਟਿੱਡੀ ਦਲ ਦਾ ਹਮਲਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਟਿੱਡੀ ਦਲ ਅੱਗੇ ਵੱਲ ਨੂੰ ਵਧ ਰਿਹਾ ਹੈ।
ਭਾਰਤ-ਚੀਨ ਦੀ ਹੋਵੇਗੀ ਕੋਰ ਕਮਾਂਡਰ ਪੱਧਰ ਦੀ ਮੀਟਿੰਗ, ਡੇਪਸਾਂਗ 'ਚ ਬਣ ਰਹੀ ਟਕਰਾਅ ਦੀ ਸਥਿਤੀ
ਕਈ ਪਿੰਡਾਂ 'ਚ ਟਿੱਡੀ ਦਲ ਨੇ ਕਿਸਾਨਾਂ ਦੀਆਂ ਫਸਲਾਂ ਨਸ਼ਟ ਕਰ ਦਿੱਤੀਆਂ। ਟਿੱਡੀ ਦਲ ਨੇ ਅਜਿਹਾ ਧਾਵਾ ਬੋਲਿਆ ਕਿ ਸ਼ਾਮ ਹੋਣ ਤਕ ਝਾੜੀਆਂ ਤੋਂ ਲੈਕੇ ਵੱਡੇ-ਵੱਡੇ ਦਰੱਖਤਾਂ 'ਚ ਪੱਤਿਆਂ ਤਕ ਨਹੀ ਬਚੇ। ਦੱਸਿਆ ਜਾ ਰਿਹਾ ਕਿ 7-8 ਕਿਮੀ ਦੇ ਇਲਾਕੇ 'ਚ ਫੈਲੀਆਂ ਟਿੱਡੀਆਂ ਦੀ ਸੰਖਿਆਂ ਕਰੋੜਾਂ ਤੋਂ ਵੀ ਜ਼ਿਆਦਾ ਸੀ।
ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ