ਪੜਚੋਲ ਕਰੋ
(Source: ECI/ABP News)
ਕਾਂਗਰਸ ਡੁੱਬਦੇ 'ਟਾਈਟੈਨਿਕ' ਜਹਾਜ਼ ਵਰਗੀ, ਝੂਠੇ ਵਾਅਦੇ ਕਰਕੇ 'ਗਜ਼ਨੀ' ਵਾਂਗ ਭੁੱਲ ਜਾਂਦੀ: ਪੀਐਮ ਮੋਦੀ
ਜਦੋਂ ਵੀ ਕਾਂਗਰਸ ਮੁਸ਼ਕਲ ਵਿੱਚ ਹੁੰਦੀ ਹੈ, ਉਹ ਝੂਠੇ ਵਾਅਦੇ ਕਰਦੀ ਹੈ ਤੇ ਗਜ਼ਨੀ ਬਣ ਜਾਂਦੀ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਅਜਿਹਾ ਟਾਈਟੈਨਿਕ ਜਹਾਜ਼ ਹੈ ਜੋ ਡੁੱਬ ਰਿਹਾ ਹੈ।
![ਕਾਂਗਰਸ ਡੁੱਬਦੇ 'ਟਾਈਟੈਨਿਕ' ਜਹਾਜ਼ ਵਰਗੀ, ਝੂਠੇ ਵਾਅਦੇ ਕਰਕੇ 'ਗਜ਼ਨੀ' ਵਾਂਗ ਭੁੱਲ ਜਾਂਦੀ: ਪੀਐਮ ਮੋਦੀ lok sabha election 2019 congress like sinking titanic ship its situation worse than in 2014 modi ਕਾਂਗਰਸ ਡੁੱਬਦੇ 'ਟਾਈਟੈਨਿਕ' ਜਹਾਜ਼ ਵਰਗੀ, ਝੂਠੇ ਵਾਅਦੇ ਕਰਕੇ 'ਗਜ਼ਨੀ' ਵਾਂਗ ਭੁੱਲ ਜਾਂਦੀ: ਪੀਐਮ ਮੋਦੀ](https://static.abplive.com/wp-content/uploads/sites/5/2019/04/07104932/rahul-modi.jpg?impolicy=abp_cdn&imwidth=1200&height=675)
ਨਾਂਦੇੜ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਂਗਰਸ ਤੋਂ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਮੋਦੀ ਨੇ ਕਾਂਗਰਸ ਨੂੰ 'ਡੁੱਬਦੇ ਹੋਇਆ ਟਾਈਟੈਨਿਕ ਜਹਾਜ਼' ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ 'ਗਜ਼ਨੀ' ਵਾਂਗ ਵਾਅਦੇ ਕਰਕੇ ਭੁੱਲ ਜਾਂਦੀ ਹੈ। ਦੱਸ ਦੇਈਏ 'ਟਾਈਟੈਨਿਕ' ਮਸ਼ਹੂਰ ਅੰਗਰੇਜ਼ੀ ਫਿਲਮ ਹੈ ਜਿਸ ਵਿੱਚ ਵੱਡਾ ਜਹਾਜ਼ ਟਾਈਟੈਨਿਕ ਡੁੱਬ ਜਾਂਦਾ ਹੈ ਜਦਕਿ 'ਗਜ਼ਨੀ' ਆਮਿਰ ਖ਼ਾਨ ਦੀ ਹਿੰਦੀ ਫਿਲਮ ਹੈ ਜਿਸ ਵਿੱਚ ਉਸ ਨੂੰ ਭੁੱਲਣ ਦੀ ਬਿਮਾਰੀ ਹੁੰਦੀ ਹੈ। ਮੋਦੀ ਨੇ ਰਾਜਧ੍ਰੋਹ ਕਾਨੂੰਨ ਖ਼ਤਮ ਕਰਨ ਸਬੰਧੀ ਵੀ ਕਾਂਗਰਸ ਦੀ ਵੀ ਸਖ਼ਤ ਨਿੰਦਾ ਕੀਤੀ।
ਮੋਦੀ ਨੇ ਕਿਹਾ ਕਿ ਜਦੋਂ ਵੀ ਕਾਂਗਰਸ ਮੁਸ਼ਕਲ ਵਿੱਚ ਹੁੰਦੀ ਹੈ, ਉਹ ਝੂਠੇ ਵਾਅਦੇ ਕਰਦੀ ਹੈ ਤੇ ਗਜ਼ਨੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹਾ ਟਾਈਟੈਨਿਕ ਜਹਾਜ਼ ਹੈ ਜੋ ਡੁੱਬ ਰਿਹਾ ਹੈ। 2014 ਦੀਆਂ ਚੋਣਾਂ ਵਿੱਚ ਪਾਰਟੀ ਘਟ ਕੇ ਸਿਰਫ 44 ਸੀਟਾਂ 'ਤੇ ਸਿਮਟ ਗਈ ਸੀ। ਇਸੇ ਲਈ ਉਸ ਨੂੰ ਬੁਰੀ ਸਥਿਤੀ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਕਾਂਗਰਸ ਦੇ ਜਿੰਨੇ ਵਿਧਾਇਕ ਹਨ, ਉਸ ਤੋਂ ਕਿਤੇ ਵੱਧ ਉਸ ਦੇ ਗੁੱਟ ਬਣੇ ਹਨ।
ਮੋਦੀ ਨੇ ਮੱਧ ਮਹਾਰਾਸ਼ਟਰ ਦੇ ਨਾਂਦੇੜ, ਲਾਤੂਰ, ਹਿੰਗੋਲੀ ਤੇ ਪਰਭਣੀ ਦੇ ਬੀਜੇਪੀ ਉਮੀਦਵਾਰਾਂ ਦੇ ਸਮਰਥਨ ਵਿੱਚ ਚੋਣ ਰੈਲੀ ਦੌਰਾਨ ਸੰਬੋਧਨ ਕਰਦਿਆਂ ਉਕਤ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜੋ ਦੂਜੀ ਸੀਟ ਚੁਣੀ ਹੈ, ਉੱਥੋਂ ਦਾ ਵੱਡਾ ਤਬਕਾ ਅਲਪਮਤ ਦੇ ਹਨ।
ਮੱਧ ਵਰਗ ਲਈ ਕਾਂਗਰਸ ਦੇ ਮੈਨੀਫੈਸਟੋ ਵਿੱਚ ਕੁਝ ਨਹੀਂ- ਮੋਦੀ
ਪ੍ਰਧਾਨ ਮੰਤਰੀ ਨੇ ਕਾਂਗਰਸ ਦੇ ਮੈਨੀਫੈਸਟੋ ਵਿੱਚ ਗਰੀਬਾਂ ਲਈ ਘੱਟੋ-ਘੱਟ ਆਮਦਨ ਗਰੰਟੀ ਯਕੀਨੀ ਕਰਨ ਸਬੰਧੀ ਉਸਦੇ ਵਾਅਦੇ ਬਾਰੋ ਬੋਲਦਿਆਂ ਕਿਹਾ ਕਿ ਇਸ ਯੋਜਨਾ ਲਈ ਪੈਸੇ ਇਕੱਠੇ ਕਰਨ ਲਈ ਕਾਂਗਰਸ ਨੇ ਮੱਧ ਵਰਗ 'ਤੇ ਬੋਝ ਪਾਉਣ ਦੀ ਵੀ ਯੋਜਨਾ ਬਣਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੀ ਰੀੜ੍ਹ ਦੀ ਹੱਡੀ ਮੱਧ ਵਰਗ ਲਈ ਕਾਂਗਰਸ ਨੇ ਇਸ ਮੈਨੀਫੈਸਟੋ ਵਿੱਚ ਕੋਈ ਵਾਅਦਾ ਨਹੀਂ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)