ਪੜਚੋਲ ਕਰੋ
Advertisement
ਚੋਣਾਂ ਦਾ ਖਰਚ ਕੱਢਣ ਲਈ ਕਨ੍ਹੱਈਆ ਕੁਮਾਰ ਨੇ ਕ੍ਰਾਊਡਫੰਡਿੰਗ ਤੋਂ ਜੋੜੇ 70 ਲੱਖ, ਇੰਨਾ ਹੀ ਮਿਥਿਆ ਸੀ ਟੀਚਾ
ਕਨ੍ਹੱਈਆ ਕੁਮਾਰ ਬੇਗੂਸਰਾਏ ਤੋਂ ਲੋਕ ਸਭਾ ਚੋਣਾਂ ਲੜ ਰਹੇ ਹਨ। ਮਹਾਗਠਜੋੜ ਵਿੱਚ ਉਨ੍ਹਾਂ ਨੂੰ ਥਾਂ ਨਹੀਂ ਮਿਲੀ ਜਿਸ ਦੇ ਬਾਅਦ ਸੀਪੀਆਈ ਨੇ ਉਨ੍ਹਾਂ ਨੂੰ ਬੇਗੂਸਰਾਏ ਤੋਂ ਉਮੀਦਵਾਰ ਐਲਾਨਿਆ। ਬੀਜੇਪੀ ਵੱਲੋਂ ਇੱਥੋਂ ਗਿਰੀਰਾਜ ਸਿੰਘ ਮੈਦਾਨ ਵਿੱਚ ਹਨ।
ਨਵੀਂ ਦਿੱਲੀ: ਜੇਐਨਯੂ ਵਿਦਿਆਰਥੀ ਸੰਗਠਨ ਦੇ ਸਾਬਕਾ ਪ੍ਰਧਾਨ ਤੇ ਬੇਗੂਸਰਾਏ ਲੋਕ ਸਭਾ ਸੀਟ ਤੋਂ ਸੀਪੀਆਈ ਦੇ ਉਮੀਦਵਾਰ ਕਨ੍ਹੱਈਆ ਕੁਮਾਰ ਨੇ ਕ੍ਰਾਊਡਫੰਡਿੰਗ ਦੀ ਮਦਦ ਨਾਲ 70 ਲੱਖ ਰੁਪਏ ਜੋੜ ਲਏ ਹਨ। ਦੱਸ ਦੇਈਏ ਚੋਣਾਂ ਲੜਨ ਲਈ ਉਨ੍ਹਾਂ ਨੇ 70 ਲੱਖ ਰੁਪਏ ਇਕੱਠੇ ਕਰਨ ਦਾ ਹੀ ਟੀਚਾ ਮਿੱਥਿਆ ਸੀ। ਉਨ੍ਹਾਂ ਕਿਹਾ ਕਿ ਬੇਹੱਦ ਘੱਟ ਸਮੇਂ ਵਿੱਚ ਇਹ ਲਕਸ਼ ਹਾਸਲ ਕਰ ਲਿਆ ਹੈ।
ਇੱਕ ਵੈਬਸਾਈਟ 'ਤੇ ਕਨ੍ਹੱਈਆ ਨੇ ਚੰਦਾ ਮੰਗਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਹੁਣ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਹੈ। ਕਨ੍ਹੱਈਆ ਨੇ ਆਪਣੇ ਫੇਸਬੁਕ ਪੇਜ 'ਤੇ ਵੀ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਕ੍ਰਾਊਡਫੰਡਿੰਗ ਜ਼ਰੀਏ 70 ਲੱਖ ਰੁਪਏ ਜੋੜਨ ਦਾ ਟੀਚਾ ਮਿਥਿਆ ਸੀ। ਪਰ ਇੱਕ ਦੇ ਬਾਅਦ ਇੱਕ ਕਈ ਸਾਈਬਰ ਹਮਲਿਆਂ ਦੇ ਬਾਵਜੂਦ ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਇਹ ਟੀਚਾ ਹਾਸਲ ਕਰ ਲਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਨ੍ਹੱਈਆ ਕੁਮਾਰ ਦੇ ਮਹਾਗਠਜੋੜ ਦੇ ਉਮੀਦਵਾਰ ਵਜੋਂ ਬੇਗੂਸਰਾਏ ਤੋਂ ਚੋਣ ਲੜਨ ਦੀ ਚਰਚਾ ਸੀ ਪਰ ਜਦੋਂ ਮਹਾਗਠਜੋੜ ਦੀਆਂ ਸੀਟਾਂ ਦਾ ਐਲਾਨ ਹੋਇਆ ਤਾਂ ਕਨ੍ਹੱਈਆ ਦੀ ਪਾਰਟੀ ਦੇ ਹਿੱਸੇ ਕੋਈ ਸੀਟ ਨਹੀਂ ਆਈ। ਮਹਾਗਠਜੋੜ ਦੇ ਇਸ ਰਵੱਈਏ ਤੋਂ ਨਾਰਾਜ਼ ਹੋ ਕੇ ਸੀਪੀਆਈ ਨੇ ਸੂਬੇ ਵਿੱਚ ਇਕੱਲੇ ਚੋਣ ਲੜਨ ਦਾ ਫੈਸਲਾ ਕਰ ਲਿਆ।शुक्रिया साथियों, आप सभी के सहयोग के कारण हमने एक के बाद एक कई साइबर हमलों के बावजूद बहुत कम समय में क्राउडफ़ंडिंग का 70 लाख रुपये का लक्ष्य पा लिया है।
— Kanhaiya Kumar (@kanhaiyakumar) April 5, 2019
साज़िशें हारेंगी, हमारी एकता जीतेगी।https://t.co/9nB6YA0K5Q
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਪੰਜਾਬ
ਕਾਰੋਬਾਰ
ਸਿਹਤ
Advertisement