ਪੜਚੋਲ ਕਰੋ
Advertisement
ਦਿੱਲੀ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਜਾਰੀ, ਮੋਦੀ ਲਈ ਬੜਾ ਅਹਿਮ ਚੋਣਾਂ ਦਾ 6ਵਾਂ ਗੇੜ
ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਛੇਵੇਂ ਗੇੜ ਵਿੱਚ ਦਿੱਲੀ ਦੀਆਂ ਸਾਰੀਆਂ 7 ਤੇ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਦੇ ਇਲਾਵਾ ਯੂਪੀ ਦੀਆਂ 14, ਬਿਹਾਰ, ਮੱਧ ਪ੍ਰਦੇਸ਼ ਤੇ ਪੱਛਮ ਬੰਗਾਲ ਦੀਆਂ 8-8 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਿੰਗ ਹੋਏਗੀ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਛੇਵੇਂ ਗੇੜ ਵਿੱਚ ਦਿੱਲੀ ਦੀਆਂ ਸਾਰੀਆਂ 7 ਤੇ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਦੇ ਇਲਾਵਾ ਯੂਪੀ ਦੀਆਂ 14, ਬਿਹਾਰ, ਮੱਧ ਪ੍ਰਦੇਸ਼ ਤੇ ਪੱਛਮ ਬੰਗਾਲ ਦੀਆਂ 8-8 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਿੰਗ ਹੋਏਗੀ। ਇਸ ਗੇੜ ਵਿੱਚ 10 ਕਰੋੜ 16 ਲੱਖ ਤੋਂ ਵੱਧ ਵੋਟਰ 979 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਸ਼ਾਂਤੀ ਨਾਲ ਵੋਟਾਂ ਪਵਾਉਣ ਲਈ 1 ਲੱਖ 13 ਹਜ਼ਾਰ ਤੋਂ ਵੱਧ ਵੋਟਿੰਗ ਕੇਂਦਰ ਬਣਾਏ ਗਏ ਹਨ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਵੋਟਾਂ ਪੈਣਗੀਆਂ ਪਰ ਬਿਹਾਰ ਬਾਲਮੀਕਿ ਨਗਰ ਤੇ ਵੈਸ਼ਾਲੀ ਲੋਕ ਸਭਾ ਖੇਤਰ ਦੀਆਂ ਨਕਸਲ ਪ੍ਰਭਾਵਿਤ ਪੰਜ ਵਿਧਾਨ ਸਭਾ ਸੀਟਾਂ ਤੇ ਝਾਰਖੰਡ ਦੀਆਂ ਗਿਰੀਡੀਹ, ਜਮਸ਼ੇਦਪੁਰ ਤੇ ਸਿੰਘਭੂਮੀ ਖੇਤਰਾਂ ਵਿੱਚ ਸਵੇਰੇ 7 ਵਜੇ ਤੋਂ 4 ਵਜੇ ਤਕ ਵੋਟਾਂ ਪਾਈਆਂ ਜਾਣਗੀਆਂ। ਇਸ ਗੇੜ ਵਿੱਚ ਕਈ VIP ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਏਗਾ।
ਪਿਛਲੀਆਂ 2014 ਦੀਆਂ ਚੋਣਾਂ ਦੀ ਗੱਲ ਕੀਤੀ ਜਾਏ ਤਾਂ ਜਿਨ੍ਹਾਂ 59 ਸੀਟਾਂ 'ਤੇ ਵੋਟਾਂ ਪੈਣੀਆਂ ਹਨ, ਉਨ੍ਹਾਂ ਵਿੱਚੋਂ ਇਕੱਲੀ ਬੀਜੇਪੀ ਨੇ 44 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਇਸ ਦੇ ਇਲਾਵਾ ਅਪਨਾ ਦਲ ਤੇ ਲੋਕ ਜਨਸ਼ਕਤੀ ਪਾਰਟੀ ਨੂੰ ਵੀ ਇੱਕ-ਇੱਕ ਸੀਟ 'ਤੇ ਜਿੱਤ ਮਿਲੀ ਸੀ। ਦੋਵੇਂ ਪਾਰਟੀਆਂ ਰਾਸ਼ਟਰੀ ਜਨਤੰਤਰਿਕ ਗਠਜੋੜ (NDA) ਦਾ ਹਿੱਸਾ ਸਨ। ਇਸ ਦੇ ਇਲਾਵਾ ਬਾਕੀ ਦੀਆਂ 8 ਸੀਟਾਂ ਤ੍ਰਿਣਮੂਲ ਕਾਂਗਰਸ, ਦੋ ਸੀਟਾਂ ਕਾਂਗਰਸ, ਦੋ ਇਨੈਲੋ ਤੇ ਇੱਕ ਸੀਟ ਸਮਾਜਵਾਦੀ ਪਾਰਟੀ ਦੇ ਹਿੱਸੇ ਆਈ ਸੀ।
ਬੀਜੇਪੀ ਨੇ ਜਿਨ੍ਹਾਂ 44 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਉਨ੍ਹਾਂ ਸੀਟਾਂ 'ਤੇ ਜਿੱਤਣ ਵਾਲੇ 19 ਸੰਸਦ ਮੈਂਬਰਾਂ ਨੂੰ ਇਸ ਵਾਰ ਪਾਰਟੀ ਨੇ ਟਿਕਟ ਨਹੀਂ ਦਿੱਤਾ। ਅਜਿਹੇ ਵਿੱਚ ਇਹ ਦੇਖਣਾ ਦਿਲਚਸਪ ਹੋਏਗਾ ਕਿ ਬੀਜੇਪੀ ਪਿਛਲੀ ਵਾਰ ਦਾ ਪ੍ਰਦਰਸ਼ਨ ਦੁਹਰਾ ਪਾਉਂਦੀ ਹੈ ਜਾਂ ਨਹੀਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement