Lok Sabha Election 2024: ਚੋਣਾਂ ਦੌਰਾਨ ਪਾਣੀ ਵਾਂਗ ਵਹਾਇਆ ਪੈਸਾ! ਬਣਿਆ ਦੁਨੀਆ ਦਾ ਸਭ ਤੋਂ ਮਹਿੰਗਾ ਇਲੈਕਸ਼ਨ, ਅਮਰੀਕਾ ਨੂੰ ਵੀ ਪਛਾੜਿਆ
Lok Sabha Election 2024: ਇਸ ਵਾਰ ਦੀਆਂ ਆਮ ਚੋਣਾਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਬਣ ਗਈਆਂ ਹਨ। ਇਸ ਵਾਰ ਚੋਣਾਂ ਲਈ ਕੁੱਲ ਅਨੁਮਾਨਿਤ ਖਰਚ 1.35 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ।
Lok Sabha Election 2024 Expenditure: ਬੀਤੇ ਦਿਨੀ ਲੋਕ ਸਭਾ ਚੋਣਾਂ 2024 ਮੁਕੰਮਲ ਹੋ ਗਈਆਂ। ਜਿਸ ਦੇ ਨਤੀਜੇ ਹੁਣ 4 ਜੂਨ ਨੂੰ ਆਉਣਗੇ। ਲੋਕ ਸਭਾ ਚੋਣਾਂ 2024 ਨੇ ਖਰਚੇ ਦੇ ਮਾਮਲੇ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਦੀਆਂ ਆਮ ਚੋਣਾਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਬਣ ਗਈਆਂ ਹਨ। ਸੈਂਟਰ ਫਾਰ ਮੀਡੀਆ ਸਟੱਡੀਜ਼ ਮੁਤਾਬਕ ਭਾਰਤ ਵਿੱਚ ਇੱਕ ਵੋਟ ਦੀ ਕੀਮਤ 1400 ਰੁਪਏ ਤੱਕ ਪਹੁੰਚ ਗਈ ਹੈ।
ਸੱਤਾਧਾਰੀ ਭਾਜਪਾ ਤੋਂ ਲੈ ਕੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਤੱਕ, ਸਾਰੀਆਂ ਸਿਆਸੀ ਪਾਰਟੀਆਂ ਨੇ ਵੋਟਰਾਂ ਦਾ ਦਿਲ ਜਿੱਤਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅੰਦਾਜ਼ੇ ਮੁਤਾਬਕ ਇਸ ਚੋਣ 'ਚ ਲਗਭਗ 1 ਲੱਖ ਕਰੋੜ ਰੁਪਏ ਖਰਚ ਕੀਤੇ ਗਏ। ਇਸ ਦੇ ਨਾਲ ਹੀ 2019 ਦੀਆਂ ਚੋਣਾਂ 'ਚ 55,000 ਤੋਂ 60,000 ਕਰੋੜ ਰੁਪਏ ਖਰਚ ਕੀਤੇ ਗਏ। ਇਸ ਵਾਰ ਚੋਣਾਂ ਲਈ ਕੁੱਲ ਅਨੁਮਾਨਿਤ ਖਰਚ 1.35 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਇਸ ਵਾਰ ਦੇ ਚੋਣ ਖਰਚੇ ਨੇ 2020 ਦੀਆਂ ਅਮਰੀਕੀ ਚੋਣਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅਮਰੀਕੀ ਚੋਣਾਂ 'ਚ 1.2 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਸਨ।
ਚੋਣ ਕਮਿਸ਼ਨ ਨੇ ਖਰਚੇ ਦੀ ਸੀਮਾ ਤੈਅ ਕੀਤੀ ਹੈ
ਭਾਰਤੀ ਚੋਣ ਕਮਿਸ਼ਨ (ECI) ਨੇ ਉਮੀਦਵਾਰਾਂ ਲਈ ਖਰਚੇ ਦੀ ਸੀਮਾ ਤੈਅ ਕੀਤੀ ਹੈ। ਹਰੇਕ ਸੰਸਦ ਮੈਂਬਰ (MP) ਕਾਨੂੰਨੀ ਤੌਰ 'ਤੇ 95 ਲੱਖ ਰੁਪਏ ਤੱਕ ਖਰਚ ਕਰ ਸਕਦਾ ਹੈ, ਜਦੋਂ ਕਿ ਵਿਧਾਨ ਸਭਾ ਦਾ ਮੈਂਬਰ (ਵਿਧਾਇਕ) ਰਾਜ ਦੇ ਆਧਾਰ 'ਤੇ 28 ਲੱਖ ਤੋਂ 40 ਲੱਖ ਰੁਪਏ ਤੱਕ ਖਰਚ ਕਰ ਸਕਦਾ ਹੈ। ਅਰੁਣਾਚਲ ਪ੍ਰਦੇਸ਼ ਵਰਗੇ ਛੋਟੇ ਰਾਜਾਂ ਵਿੱਚ, ਸੰਸਦ ਮੈਂਬਰਾਂ ਲਈ ਸੀਮਾ 75 ਲੱਖ ਰੁਪਏ ਅਤੇ ਵਿਧਾਇਕਾਂ ਲਈ 28 ਲੱਖ ਰੁਪਏ ਹੈ। ਇਨ੍ਹਾਂ ਸੀਮਾਵਾਂ ਨੂੰ 2022 ਵਿੱਚ ਸੋਧਿਆ ਗਿਆ ਸੀ।
ਹਾਲਾਂਕਿ ਸਿਆਸੀ ਪਾਰਟੀਆਂ ਦੇ ਖਰਚੇ ਦੀ ਕੋਈ ਸੀਮਾ ਨਹੀਂ ਹੈ। ਖਰਚੇ ਦੀ ਸੀਮਾ ਵਿਅਕਤੀਗਤ ਉਮੀਦਵਾਰਾਂ 'ਤੇ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਉਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਹਨ, ਅਤੇ ਪ੍ਰਚਾਰ ਖਰਚੇ ਜਿਵੇਂ ਕਿ ਜਨਤਕ ਮੀਟਿੰਗਾਂ, ਰੈਲੀਆਂ, ਇਸ਼ਤਿਹਾਰਬਾਜ਼ੀ ਅਤੇ ਆਵਾਜਾਈ ਨੂੰ ਸ਼ਾਮਲ ਕਰਦੇ ਹਨ।
ਚੋਣ ਖਰਚੇ ਲਗਾਤਾਰ ਵੱਧ ਰਹੇ ਹਨ
ਚੋਣਾਂ ਦੌਰਾਨ ਖਰਚੇ ਦੀ ਹੱਦ ਲਗਾਤਾਰ ਵਧ ਰਹੀ ਹੈ। 1951-52 ਦੀਆਂ ਪਹਿਲੀਆਂ ਆਮ ਚੋਣਾਂ ਦੌਰਾਨ ਉਮੀਦਵਾਰ 25,000 ਰੁਪਏ ਖਰਚ ਕਰ ਸਕੇ। ਇਹ ਸੀਮਾ ਹੁਣ 300 ਗੁਣਾ ਵਧ ਕੇ 75-95 ਲੱਖ ਰੁਪਏ ਹੋ ਗਈ ਹੈ। ਕੁੱਲ ਮਿਲਾ ਕੇ ਚੋਣ ਖਰਚਾ ਵੀ ਵਧਿਆ ਹੈ 1998 ਵਿੱਚ ਚੋਣ ਖਰਚ 9,000 ਕਰੋੜ ਰੁਪਏ ਸੀ। ਜੋ 2019 ਵਿੱਚ ਛੇ ਗੁਣਾ ਵੱਧ ਕੇ 55,000 ਕਰੋੜ ਰੁਪਏ ਹੋ ਗਿਆ।