Nitish Kumar Party Big Demand: ਹੁਣ ਬੀਜੇਪੀ ਲਈ ਨਵੀਂ ਟੈਂਸ਼ਨ! ਜੇਡੀਯੂ ਨੇ ਰੱਖ ਦਿੱਤੀ ਵੱਡੀ ਮੰਗ
Nitish Kumar: ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ ਤੇ ਇਸ ਦੇ ਨਾਲ ਹੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਨੇ ਸਪੱਸ਼ਟ ਕਿਹਾ ਹੈ ਕਿ ਬਿਹਾਰ ਨੂੰ ਵਿਸ਼ੇਸ਼ ਦਰਜਾ ਮਿਲਣਾ ਚਾਹੀਦਾ ਹੈ।
Nitish Kumar Party Big Demand: ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ ਤੇ ਇਸ ਦੇ ਨਾਲ ਹੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਨੇ ਸਪੱਸ਼ਟ ਕਿਹਾ ਹੈ ਕਿ ਬਿਹਾਰ ਨੂੰ ਵਿਸ਼ੇਸ਼ ਦਰਜਾ ਮਿਲਣਾ ਚਾਹੀਦਾ ਹੈ। ਇਹ ਮੰਗ ਬੁੱਧਵਾਰ (05 ਜੂਨ) ਨੂੰ ਜੇਡੀਯੂ ਦੇ ਬੁਲਾਰੇ ਤੇ ਪਾਰਟੀ ਦੇ ਸੀਨੀਅਰ ਨੇਤਾ ਕੇਸੀ ਤਿਆਗੀ ਨੇ ਕੀਤੀ।
ਕੇਸੀ ਤਿਆਗੀ ਨੇ ਕਿਹਾ ਕਿ ਅੱਜ ਦਿੱਲੀ ਵਿੱਚ ਐਨਡੀਏ ਦੀ ਮੀਟਿੰਗ ਹੈ। ਇਸ ਵਿੱਚ ਸਾਰੀਆਂ ਵਿਧਾਨਕ ਪਾਰਟੀਆਂ ਦੇ ਆਗੂਆਂ ਨੂੰ ਬੁਲਾਇਆ ਗਿਆ ਹੈ। ਇਸ ਵਿੱਚ ਨਿਤੀਸ਼ ਕੁਮਾਰ ਵੀ ਸ਼ਾਮਲ ਹੋ ਰਹੇ ਹਨ। ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸਮਰਥਨ ਵਿੱਚ ਜੇਡੀਯੂ ਵੱਲੋਂ ਇੱਕ ਪੱਤਰ ਵੀ ਦਿੱਤਾ ਜਾਵੇਗਾ। ਇਸ ਸਵਾਲ 'ਤੇ ਕੀ ਇੰਡੀਆ ਗਠਜੋੜ ਨਾਲ ਕੋਈ ਸੰਪਰਕ ਜਾਂ ਗੱਲਬਾਤ ਹੋਈ ਹੈ? ਇਸ 'ਤੇ ਕੇਸੀ ਤਿਆਗੀ ਨੇ ਕਿਹਾ ਕਿ ਉਹ ਸਮਾਂ ਬੀਤ ਚੁੱਕਾ ਹੈ। ਵਾਪਸ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
#WATCH | Delhi: JD(U) spokesperson KC Tyagi says, "NDA meeting is taking place in Delhi...Nitish Kumar is participating in the meeting. JD(U) will also submit the letter pledging support to NDA as well as to make Narendra Modi the PM..There is no question of going back (to INDIA… pic.twitter.com/vWZDEHSqSa
— ANI (@ANI) June 5, 2024
'...ਤਾਂ ਅਸੀਂ ਅੱਜ ਇੱਥੇ ਨਾ ਹੁੰਦੇ'
ਕੇਸੀ ਤਿਆਗੀ ਨੇ ਕਿਹਾ ਕਿ ਜੇਕਰ ਮਲਿਕਾਰਜਨ ਖੜਗੇ ਤੇ ਉਨ੍ਹਾਂ ਦੀ ਪਾਰਟੀ ਨੇ ਵੱਡਾ ਦਿਲ ਦਿਖਾਇਆ ਹੁੰਦਾ ਤਾਂ ਅੱਜ ਅਸੀਂ ਇੱਥੇ ਨਾ ਹੁੰਦੇ। ਅਸੀਂ ਉਨ੍ਹਾਂ ਦੇ ਗਲਤ ਵਿਹਾਰ ਕਾਰਨ ਇੱਥੇ ਆਏ ਹਾਂ। ਜਨਤਾ ਦਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਚੋਣ ਨਰਿੰਦਰ ਮੋਦੀ ਦੀ ਅਗਵਾਈ 'ਚ ਲੜੀ ਗਈ ਹੈ। ਸਾਰੇ ਵਰਕਰ ਆਪਣੇ ਨੇਤਾਵਾਂ ਤੋਂ ਕੁਝ ਅਹੁਦਿਆਂ ਦੀ ਇੱਛਾ ਤੇ ਉਮੀਦ ਰੱਖਦੇ ਹਨ, ਜੋ ਗਲਤ ਨਹੀਂ ਹੈ।
ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨਗੇ: ਕੇਸੀ ਤਿਆਗੀ
ਇਸ ਸਵਾਲ 'ਤੇ ਕੀ ਐਨਡੀਏ ਤੋਂ ਕੋਈ ਮੰਗ ਹੈ? ਇਸ 'ਤੇ ਕੇਸੀ ਤਿਆਗੀ ਨੇ ਕਿਹਾ ਕਿ ਅਸੀਂ ਬਿਨਾਂ ਕਿਸੇ ਸ਼ਰਤ ਦੇ ਐਨਡੀਏ ਦਾ ਸਮਰਥਨ ਕਰਦੇ ਹਾਂ ਪਰ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਣਾ ਲੋਕ ਹਿੱਤ ਵਿੱਚ ਹੈ। ਇਸ ਤੋਂ ਬਿਨਾਂ ਬਿਹਾਰ ਦਾ ਵਿਕਾਸ ਅਸੰਭਵ ਹੈ। ਉਨ੍ਹਾਂ ਕਿਹਾ ਕਿ 293 ਸੀਟਾਂ ਇੰਡੀਆ ਗਠਜੋੜ ਦੀ ਬਜਾਏ ਐਨਡੀਏ ਕੋਲ ਹਨ। ਨਰਿੰਦਰ ਮੋਦੀ ਹੀ ਪ੍ਰਧਾਨ ਮੰਤਰੀ ਬਣਨਗੇ।