ਪੜਚੋਲ ਕਰੋ
Advertisement
ਦਿੱਲੀ ਹੀ ਨਹੀਂ, ਹਰਿਆਣਾ ਤੇ ਚੰਡੀਗੜ੍ਹ 'ਚ ਵੀ ਬਣੀ 'ਆਪ'-ਕਾਂਗਰਸ ਦੀ ਗੱਲ, ਹੁਣ ਜੇਜੇਪੀ ਵੀ ਪਾਏਗੀ ਜੋਟੀ
ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਸਬੰਧੀ ਕਰੀਬ-ਕਰੀਬ ਗੱਲ ਬਣ ਗਈ ਹੈ। ਸੂਤਰਾਂ ਮੁਤਾਬਕ ਦਿੱਲੀ ਵਿੱਚ 'ਆਪ' 4 ਤੇ ਕਾਂਗਰਸ ਤਿੰਨ ਸੀਟਾਂ ਤੋਂ ਚੋਣਾਂ ਲੜੇਗੀ। ਸੂਤਰਾਂ ਨੇ ਦੱਸਿਆ ਕਿ ਹਰਿਆਣਾ ਤੇ ਚੰਡੀਗੜ੍ਹ ਵਿੱਚ 'ਆਪ'-ਕਾਂਗਰਸ ਗਠਜੋੜ ਵਿੱਚ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਸ਼ਾਮਲ ਹੋਏਗੀ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਸਬੰਧੀ ਕਰੀਬ-ਕਰੀਬ ਗੱਲ ਬਣ ਗਈ ਹੈ। ਸੂਤਰਾਂ ਮੁਤਾਬਕ ਦਿੱਲੀ ਵਿੱਚ 'ਆਪ' 4 ਤੇ ਕਾਂਗਰਸ ਤਿੰਨ ਸੀਟਾਂ ਤੋਂ ਚੋਣਾਂ ਲੜੇਗੀ। ਸੂਤਰਾਂ ਨੇ ਦੱਸਿਆ ਕਿ ਹਰਿਆਣਾ ਤੇ ਚੰਡੀਗੜ੍ਹ ਵਿੱਚ 'ਆਪ'-ਕਾਂਗਰਸ ਗਠਜੋੜ ਵਿੱਚ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਸ਼ਾਮਲ ਹੋਏਗੀ।
ਹਰਿਆਣਾ ਵਿੱਚ ਕਾਂਗਰਸ ਸੱਤ, ਜੇਜੇਪੀ ਦੋ ਤੇ 'ਆਪ' ਇੱਕ ਸੀਟ ਤੋਂ ਚੋਣ ਲੜੇਗੀ। ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਵਿੱਚ ਫੁੱਟ ਦੇ ਬਾਅਦ ਦੁਸ਼ਿਅੰਤ ਚੌਟਾਲਾ ਨੇ ਇਨੈਲੋ ਤੋਂ ਵੱਖ ਹੋ ਕੇ ਜੇਜੇਪੀ ਦਾ ਗਠਨ ਕੀਤਾ ਹੈ। ਕੇਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇੱਕ ਸੀਟ ਤੋਂ ਆਪ ਕਾਂਗਰਸ ਦਾ ਸਮਰਥਨ ਕਰੇਗੀ। ਕਾਂਗਰਸ ਨੇ ਚੰਡੀਗੜ੍ਹ ਸੀਟ ਤੋਂ ਪਵਨ ਕੁਮਾਰ ਬਾਂਸਲ ਨੂੰ ਉਮੀਦਵਾਰ ਬਣਾਇਆ ਹੈ।
ਦੱਸ ਦੇਈਏ 'ਆਪ'-ਕਾਂਗਰਸ ਗਠਜੋੜ ਸਬੰਧੀ ਆਮ ਆਦਮੀ ਪਾਰਟੀ ਲੀਡਰ ਤੇ ਰਾਜ ਸਭਾ ਸਾਂਸਦ ਸੁਸ਼ੀਲ ਗੁਪਤਾ ਨੇ ਕਾਂਗਰਸ ਲੀਡਰ ਭੁਪਿੰਦਰ ਹੁੱਡਾ ਨਾਲ ਮੁਲਾਕਾਤ ਕੀਤੀ ਸੀ। ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ 'ਤੇ 12 ਮਈ ਨੂੰ ਵੋਟਾਂ ਪੈਣਗੀਆਂ। 2014 ਦੀਆਂ ਚੋਣਾਂ ਵਿੱਚ ਬੀਜੇਪੀ ਨੇ 7, ਇਨੈਲੋ ਨੇ ਦੋ ਤੇ ਕਾਂਗਰਸ ਨੇ ਇੱਕ ਸੀਟ ਤੋਂ ਜਿੱਤ ਹਾਸਲ ਕੀਤੀ ਸੀ।दिल्ली , हरियाणा और चण्डीगढ़ मे कांग्रेस,आप और जेजेपी के बीच समझौता तय....
— Aadesh Rawal (@AadeshRawal) April 17, 2019
दिल्ली मे 4-3
हरियाणा मे कांग्रेस - 7
जेजेपी - 2
आप - 1
चण्डीगढ़ मे कांग्रेस के उम्मीदवार को समर्थन करेगी आम आदमी पार्टी - सूत्र
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement