ਪੜਚੋਲ ਕਰੋ
Advertisement
Lok Sabha Elections 2019 EXIT POLL: ਬੀਜੇਪੀ ਤੇ ਕਾਂਗਰਸ ਦਾ ਉੱਤਰ ਪ੍ਰਦੇਸ਼ 'ਚੋਂ ਸਫਾਇਆ
ਮੰਨਿਆ ਜਾਂਦਾ ਹੈ ਕਿ ਦਿੱਲੀ ਤਕ ਦਾ ਰਸਤਾ ਯੂਪੀ ਤੋਂ ਹੋ ਕੇ ਜਾਂਦਾ ਹੈ, ਜਿੱਥੋਂ ਭਾਜਪਾ ਨੂੰ ਕਾਫੀ ਨੁਕਸਾਨ ਪੁੱਜਾ ਹੈ। ਇਸ ਦੇ ਨਾਲ ਹੀ ਕਾਂਗਰਸ ਦਾ ਵੀ ਸਫਾਇਆ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੀਆਂ 80 ਸੀਟਾਂ ਵਿੱਚੋਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਮਹਾਂਗਠਜੋੜ ਨੂੰ ਸੂਬੇ ਦੀ ਜਨਤਾ ਵੱਧ ਤੋਂ ਵੱਧ ਹੁੰਗਾਰਾ ਦਿੱਸਦੀ ਦਿਖਾਈ ਦੇ ਰਹੀ ਹੈ।
ਨਵੀਂ ਦਿੱਲੀ: 2019 ਲੋਕ ਸਭਾ ਚੋਣਾਂ ਦੇ ਐਗ਼ਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉੱਤਰ ਪ੍ਰਦੇਸ਼ ਤੋਂ ਵੱਡਾ ਝਟਕਾ ਲੱਗਾ ਹੈ।
ਮੰਨਿਆ ਜਾਂਦਾ ਹੈ ਕਿ ਦਿੱਲੀ ਤਕ ਦਾ ਰਸਤਾ ਯੂਪੀ ਤੋਂ ਹੋ ਕੇ ਜਾਂਦਾ ਹੈ, ਜਿੱਥੋਂ ਭਾਜਪਾ ਨੂੰ ਕਾਫੀ ਨੁਕਸਾਨ ਪੁੱਜਾ ਹੈ। ਇਸ ਦੇ ਨਾਲ ਹੀ ਕਾਂਗਰਸ ਦਾ ਵੀ ਸਫਾਇਆ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੀਆਂ 80 ਸੀਟਾਂ ਵਿੱਚੋਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਮਹਾਂਗਠਜੋੜ ਨੂੰ ਸੂਬੇ ਦੀ ਜਨਤਾ ਵੱਧ ਤੋਂ ਵੱਧ ਹੁੰਗਾਰਾ ਦਿੱਸਦੀ ਦਿਖਾਈ ਦੇ ਰਹੀ ਹੈ।
ਐਗ਼ਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਮਹਾਂਗਠਜੋੜ ਨੂੰ 56 ਸੀਟਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਭਾਜਪਾ ਨੂੰ 22 ਸੀਟਾਂ ਮਿਲਣ ਦੀ ਆਸ ਹੈ ਅਤੇ ਕਾਂਗਰਸ ਦੀ ਝੋਲੀ ਸਿਰਫ ਦੋ ਸੀਟਾਂ ਪੈਂਦੀਆਂ ਵਿਖਾਈ ਦੇ ਰਹੀਆਂ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਹਿੱਸੇ ਉੱਤਰ ਪ੍ਰਦੇਸ਼ ਦੀਆਂ 80 ਵਿੱਚੋਂ 71 ਸੀਟਾਂ ਆਈਆਂ ਸਨ। ਅਜਿਹੇ ਵਿੱਚ ਇਹ ਐਗ਼ਜ਼ਿਟ ਪੋਲ ਭਾਜਪਾ ਲਈ ਕਾਫੀ ਵੱਡਾ ਝਟਕਾ ਹੈ।
ਉੱਤਰ ਪ੍ਰਦੇਸ਼ ਨੂੰ ਅਵਧ, ਪੂਰਵਾਂਚਲ, ਪੱਛਮੀ ਯੂਪੀ ਤੇ ਬੁੰਦੇਲਖੰਡ ਦੇ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਭਾਗਾਂ ਤੋਂ ਆਏ ਐਗ਼ਜ਼ਿਟ ਪੋਲ ਦੇ ਨਤੀਜੇ ਕੁਝ ਇਸ ਤਰ੍ਹਾਂ ਹਨ-
ਅਵਧ- ਕੁੱਲ 23 ਸੀਟਾਂ
ਬੀਜੇਪੀ - 7
ਕਾਂਗਰਸ - 2
ਐਸਪੀ-ਬੀਐਸਪੀ - 14
ਬੁੰਦੇਲਖੰਡ- ਕੁੱਲ 4 ਸੀਟਾਂ
ਬੀਜੇਪੀ - 1
ਕਾਂਗਰਸ - 0
ਐਸਪੀ-ਬੀਐਸਪੀ - 3
ਪੂਰਵਆਂਚਲ - ਕੁੱਲ 26 ਸੀਟਾਂ
ਬੀਜੇਪੀ - 8
ਕਾਂਗਰਸ - 0
ਐਸਪੀ-ਬੀਐਸਪੀ - 18
ਪੱਛਮੀ ਯੂਪੀ - ਕੁੱਲ 27 ਸੀਟਾਂ
ਬੀਜੇਪੀ - 6
ਕਾਂਗਰਸ - 0
ਐਸਪੀ-ਬੀਐਸਪੀ - 21
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਟ੍ਰੈਂਡਿੰਗ
ਸਿਹਤ
Advertisement