Lok Sabha Elections 2024: NRI ਵੀ ਪਾ ਸਕਣਗੇ ਵੋਟ, ਵੋਟਰ ਲਿਸਟ 'ਚ ਨਾਮ ਦਰਜ ਕਰਵਾਉਣ ਲਈ ਅਪਣਾਓ ਆਹ ਤਰੀਕਾ
Indian Expats In Elections 2024: 2010 ਤੋਂ ਪਹਿਲਾਂ NRI ਵੋਟ ਨਹੀਂ ਪਾ ਸਕਦੇ ਸੀ ਪਰ 2010 ਵਿੱਚ ਸਰਕਾਰ ਨੇ Representation of peoples act ਵਿੱਚ ਬਦਲਾਅ ਕੀਤਾ ਜਿਸ ਤੋਂ ਬਾਅਦ ਐਨਆਰਆਈ ਨੂੰ ਵੋਟ ਪਾਉਣ ਦਾ ਹੱਕ ਮਿਲਿਆ।
NRI Voter's In Lok Sabha Elections: ਦੇਸ਼ ਵਿੱਚ ਲੋਕ ਸਭਾ ਚੋਣਾਂ ਦੀ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਅਤੇ ਇਹ ਚੋਣਾਂ ਸੱਤ ਪੜਾਵਾਂ ਵਿੱਚ ਕਰਵਾਈਆਂ ਜਾਣਗੀਆਂ। ਜਿੱਥੇ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 4 ਜੂਨ ਨੂੰ ਆਉਣਗੇ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਾਡੇ ਐਨਆਰਆਈ ਵੀਰ ਹਨ, ਉਹ ਵੀ ਵੋਟਰ ਲਿਸਟ ਵਿੱਚ ਆਪਣਾ ਨਾਮ ਸ਼ਾਮਲ ਕਰਵਾ ਕੇ ਵੋਟ ਪਾ ਸਕਦੇ ਹਨ।
ਪਰ ਇਸ ਦੀ ਲਈ ਇੱਕ ਸ਼ਰਤ ਹੈ ਕਿ ਉਹ ਐਨਆਰਆਈ ਵੀਰ ਲੋਕ ਸਭਾ ਹਲਕੇ ਦਾ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਵੋਟ ਪਾਉਣ ਲਈ ਲੋਕ ਸਭਾ ਹਲਕੇ ਵਿੱਚ ਹਾਜ਼ਰ ਹੋਣਾ ਪਵੇਗਾ। ਇਸ ਸ਼ਰਤ ਕਰਕੇ ਕਈ ਪ੍ਰਵਾਸੀ ਵੋਟ ਪਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਪਰ ਹੁਣ ਅਜਿਹਾ ਨਹੀਂ ਹੋਵੇਗਾ, ਹਾਲ ਹੀ ਵਿੱਚ ਪ੍ਰੈਸ ਇਨਫਾਰਮੇਸ਼ਨ ਬਿਊਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ ਸੀ, “ਸਾਰੇ ਪ੍ਰਵਾਸੀ ਭਾਰਤੀ ਨਾਗਰਿਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ।”
NRI ਵੀਰਾਂ ਲਈ ਵੋਟ ਪਾਉਣ ਦਾ ਆਹ ਨਿਯਮ
ਵਿਦੇਸ਼ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵੋਟ ਪਾਉਣ ਲਈ 2 ਗੱਲਾਂ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਹਨ। ਪਹਿਲੀ – ਉਸ ਕੋਲ ਭਾਰਤ ਦਾ ਪਾਸਪੋਰਟ ਹੋਣਾ ਚਾਹੀਦਾ ਅਤੇ ਦੂਜਾ ਕਿ ਉਸ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਵੇ।
ਇਹ ਵੀ ਪੜ੍ਹੋ: ਦੁਨੀਆ ਦਾ ਇੱਕ ਅਜਿਹੇ ਦੇਸ਼ ਜਿੱਥੇ ਨਹੀਂ ਹੈ ਇੱਕ ਵੀ ਜੰਗਲ, ਜਾਣੋ
ਕਿਦਾਂ ਬਣ ਸਕਦੇ ਓਵਰਸੀਜ਼ ਵੋਟਰ?
- ਓਵਰਸੀਜ਼ ਵੋਟਰ ਬਣਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ ਜਾਣਾ ਹੋਵੇਗਾ।
- ਇਸ ਤੋਂ ਬਾਅਦ ਆਪਣੇ ਸੂਬੇ ਦੀ ਚੋਣ ਕਰਕੇ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ ਜਾਣਾ ਹੋਵੇਗਾ
- ਇਸ ਤੋਂ ਬਾਅਦ ਫਾਰਮ 6A ਡਾਊਨਲੋਡ ਕਰਨਾ ਹੋਵੇਗਾ
- ਫਾਰਮ ਭਰਨ ਤੋਂ ਬਾਅਦ ਪਾਸਪੋਰਟ ਸਾਈਜ ਫੋਟੋ ਲਾ ਕੇ ਇਸ ਨੂੰ ਸਕੈਨ ਕਰ ਲਓ।
- ਇਸ ਪ੍ਰਕਿਰਿਆ ਦੌਰਾਨ ਤੁਹਾਨੂੰ ਪਾਸਪੋਰਟ, ਵੈਲਿਡ ਵੀਜ਼ਾ ਡਾਕੂਮੈਂਟ, ਭਾਰਤ ਵਾਲੇ ਘਰ ਦਾ ਪਤਾ ਆਦਿ ਸਾਰੀ ਜਾਣਕਾਰੀ ਭਰ ਕੇ ਸਕੈਨ ਕਰਨਾ ਹੋਵੇਗਾ
- ਇਸ ਤੋਂ ਬਾਅਦ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ ਲਾਗਇਨ ਕਰਕੇ ਸਾਰੇ ਸਕੈਨ ਕੀਤੇ ਡਾਕੂਮੈਂਟਸ ਨੂੰ ਅਪਲੋਡ ਕਰ ਦਿਓ
ਫਾਰਮ 6A ਭਰਨ ਤੋਂ ਬਾਅਦ ਕੀ ਹੋਵੇਗਾ?
ਫਾਰਮ 6A ਭਰਨ ਤੋਂ ਬਾਅਦ, ਜ਼ਿਲ੍ਹਾ ਚੋਣ ਅਧਿਕਾਰੀ ਤੁਹਾਡੀ ਅਰਜ਼ੀ ਤੁਹਾਡੇ ਭਾਰਤੀ ਪਤੇ 'ਤੇ ਬੂਥ ਲੈਵਲ ਅਫ਼ਸਰ ਨੂੰ ਭੇਜ ਕੇ ਸਾਰੀ ਜਾਣਕਾਰੀ ਨਾਲ ਮਿਲਾਨ ਕਰੇਗਾ। ਜੇਕਰ ਸਾਰੀ ਜਾਣਕਾਰੀ ਸਹੀ ਹੋਈ ਤਾਂ ਤੁਹਾਨੂੰ ਫੋਨ 'ਤੇ ਇੱਕ ਮੈਸੇਜ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ ਕਿ ਤੁਸੀਂ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ 'ਓਵਰਸੀਜ਼ ਇਲੈਕਟਰਸ' ਵਿੱਚ ਭਾਰਤੀ ਪਤਾ ਦਰਜ ਕਰਕੇ ਆਪਣਾ ਨਾਮ ਲੱਭ ਸਕੋਗੇ। ਪ੍ਰਵਾਸੀ ਭਾਰਤੀਆਂ ਨੂੰ ਵੋਟਰ ਪਛਾਣ ਪੱਤਰ ਵੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੂੰ ਪੋਲਿੰਗ ਸਟੇਸ਼ਨ 'ਤੇ ਮੌਜੂਦ ਰਹਿ ਕੇ ਹੀ ਵੋਟ ਪਾਉਣ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ: ਇਸ ਦੇਸ਼ ਵਿੱਚ ਭੰਗ ਲੈ ਕੇ ਜਾਣਾ ਹੋਇਆ ਕਾਨੂੰਨੀ , ਭੰਗ ਦੀ ਖੇਤੀ ਕਰਨ ਦੀ ਵੀ ਦਿੱਤੀ ਇਜਾਜ਼ਤ