Lok Sabha Election Results 2024 Live: PM ਮੋਦੀ ਨੇ ਕਿਹਾ- 'ਵਿਰੋਧੀ ਧਿਰ ਇਕਜੁੱਟ ਹੋਣ ਦੇ ਬਾਵਜੂਦ ਭਾਜਪਾ ਦੇ ਪਿੱਛੇ'
Lok Sabha Election Results 2024 Live: ਦੇਸ਼ 'ਚ 19 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ 1 ਜੂਨ ਨੂੰ ਆਖਰੀ ਪੜਾਅ ਦੀ ਵੋਟਿੰਗ ਦੇ ਨਾਲ ਖਤਮ ਹੋ ਗਈਆਂ। ਸੱਤ ਪੜਾਵਾਂ ਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਜਾਰੀ ਹੋਣ ਜਾ ਰਹੇ ਹਨ
LIVE
Background
Lok Sabha Election Results 2024 Live: ਦੇਸ਼ 'ਚ 19 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ 1 ਜੂਨ ਨੂੰ ਆਖਰੀ ਪੜਾਅ ਦੀ ਵੋਟਿੰਗ ਦੇ ਨਾਲ ਖਤਮ ਹੋ ਗਈਆਂ। ਸੱਤ ਪੜਾਵਾਂ ਵਿੱਚ ਹੋਈਆਂ ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਜਾਰੀ ਹੋਣ ਜਾ ਰਹੇ ਹਨ। ਦੇਸ਼ ਵਾਸੀਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਸਕੇਗੀ ਜਾਂ ਫਿਰ ਇੰਡੀਆ ਗੱਠਜੋੜ ਸਰਕਾਰ ਬਣਾਉਣ 'ਚ ਸਫਲ ਰਹੇਗਾ।
ਲੋਕ ਸਭਾ ਚੋਣਾਂ 2024 ਅਤੇ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ ਭਾਵ ਕਿ ਅੱਜ 8 ਵਜੇ ਸ਼ੁਰੂ ਹੋਵੇਗੀ ਅਤੇ ਜਦੋਂ ਤੱਕ ਵੋਟਾਂ ਦੀ ਗਿਣਤੀ ਨਹੀਂ ਹੋ ਜਾਂਦੀ, ਉਦੋਂ ਤੱਕ ਜਾਰੀ ਰਹੇਗੀ। ਭਾਜਪਾ 400 ਸੀਟਾਂ ਪਾਰ ਕਰਨ ਦੇ ਨਾਅਰੇ ਨਾਲ ਇਹ ਲੋਕ ਸਭਾ ਚੋਣ ਲੜ ਰਹੀ ਸੀ। ਇਸ ਸਬੰਧੀ ਪਾਰਟੀ ਨੇ ਦੱਖਣੀ ਰਾਜਾਂ ਵਿੱਚ ਵੱਧ ਤੋਂ ਵੱਧ ਸੀਟਾਂ ਹਾਸਲ ਕਰਨ ਲਈ ਕਈ ਦਿੱਗਜਾਂ ਨੂੰ ਚੋਣ ਪ੍ਰਚਾਰ ਵਿੱਚ ਉਤਾਰਿਆ ਸੀ। ਇਸ ਦੇ ਨਾਲ ਹੀ ਕਾਂਗਰਸ ਦੇਸ਼ ਭਰ ਵਿੱਚ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨੂੰ ਹਰਾਉਣ ਲਈ ਲਗਾਤਾਰ ਹਮਲਾਵਰ ਸੀ। ਇਸ ਲੋਕ ਸਭਾ ਚੋਣ ਵਿਚ ਕਾਂਗਰਸ ਦੇ ਸੀਨੀਅਰ ਆਗੂ ਰਾਖਵੇਂਕਰਨ ਦੇ ਮੁੱਦੇ 'ਤੇ ਭਾਜਪਾ 'ਤੇ ਹਮਲੇ ਕਰ ਰਹੇ ਸਨ, ਉੱਥੇ ਹੀ ਭਾਜਪਾ ਮੁਸਲਿਮ ਰਾਖਵੇਂਕਰਨ ਦੇ ਮੁੱਦੇ 'ਤੇ ਕਾਂਗਰਸ 'ਤੇ ਹਮਲਾ ਕਰ ਰਹੀ ਸੀ।
ਇਸ ਤੋਂ ਪਹਿਲਾਂ 1 ਜੂਨ ਦੀ ਸ਼ਾਮ ਨੂੰ ਚੋਣਾਂ ਖਤਮ ਹੋਣ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਏਜੰਸੀਆਂ ਨੇ ਦੇਰ ਸ਼ਾਮ ਐਗਜ਼ਿਟ ਪੋਲ ਜਾਰੀ ਕੀਤੇ ਸਨ। ਜ਼ਿਆਦਾਤਰ ਐਗਜ਼ਿਟ ਪੋਲ ਐਨਡੀਏ ਦੀ ਸਰਕਾਰ ਬਣਾਉਣ ਨੂੰ ਦਰਸਾਉਂਦੇ ਹਨ। ਕਈ ਐਗਜ਼ਿਟ ਪੋਲ ਨੇ ਐਨਡੀਏ ਨੂੰ 350 ਤੋਂ ਵੱਧ ਸੀਟਾਂ ਦਿੱਤੀਆਂ ਸਨ। ਐਗਜ਼ਿਟ ਪੋਲ ਜਾਰੀ ਹੋਣ ਤੋਂ ਬਾਅਦ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਕਈ ਨੇਤਾਵਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਸੀ।
ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਸੋਨੀਆ ਗਾਂਧੀ ਨੇ ਐਗਜ਼ਿਟ ਪੋਲ ਬਾਰੇ ਕਿਹਾ ਸੀ ਕਿ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਨਤੀਜੇ ਐਗਜ਼ਿਟ ਪੋਲ ਦੇ ਨਤੀਜਿਆਂ ਦੇ ਬਿਲਕੁਲ ਉਲਟ ਹੋਣਗੇ ਅਤੇ ਇਸ ਲਈ ਸਾਨੂੰ ਇੰਤਜ਼ਾਰ ਕਰਨਾ ਹੋਵੇਗਾ। ਐਗਜ਼ਿਟ ਪੋਲ ਬਾਰੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, "ਅਸੀਂ ਦੇਖਿਆ ਹੈ ਕਿ 2016, 2019 ਅਤੇ 2021 ਵਿੱਚ ਐਗਜ਼ਿਟ ਪੋਲ ਕਿਵੇਂ ਕਰਵਾਏ ਗਏ ਸਨ। ਕੋਈ ਵੀ ਭਵਿੱਖਬਾਣੀ ਸੱਚ ਨਹੀਂ ਹੋਈ।"
Lok Sabha Election Results: ਲੋਕ ਸਭਾ ਚੋਣ ਨਤੀਜਿਆਂ ਦਾ ਤਾਜ਼ਾ ਅੰਕੜਾ ਕੀ ਹੈ?
ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਤਾਜ਼ਾ ਅੰਕੜਿਆਂ 'ਚ ਭਾਜਪਾ ਨੇ 195 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ 45 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਕਾਂਗਰਸ ਨੇ 76 ਸੀਟਾਂ ਜਿੱਤੀਆਂ ਹਨ ਅਤੇ 23 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਸਮਾਜਵਾਦੀ ਪਾਰਟੀ ਨੇ 30 ਸੀਟਾਂ ਜਿੱਤੀਆਂ ਹਨ ਅਤੇ 7 ਸੀਟਾਂ 'ਤੇ ਅੱਗੇ ਹੈ। ਟੀਐਮਸੀ ਨੇ 22 ਸੀਟਾਂ ਜਿੱਤੀਆਂ ਹਨ। ਇਸ ਨਾਲ ਉਸ ਨੇ 7 ਸੀਟਾਂ 'ਤੇ ਬੜ੍ਹਤ ਬਣਾਈ ਰੱਖੀ ਹੈ। ਕੁੱਲ ਮਿਲਾ ਕੇ 419 ਸੀਟਾਂ ਲਈ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਦੇ ਨਾਲ ਹੀ 124 ਸੀਟਾਂ ਦੇ ਨਤੀਜੇ ਆਉਣੇ ਬਾਕੀ ਹਨ।
Brij Bhushan Sharan: ਯੂਪੀ 'ਚ ਪੱਛੜੀ ਭਾਜਪਾ ਪਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ 'ਦਬਦਬਾ' ਜਾਰੀ, ਕੈਸਰਗੰਜ 'ਚ ਪੁੱਤਰ ਕਰਨ ਦੀ ਹੋਈ ਜਿੱਤ
Lok Sabha Election Result 2024: ਉੱਤਰ ਪ੍ਰਦੇਸ਼ ਦੇ ਗੋਂਡਾ ਦੀ ਕੈਸਰਗੰਜ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਦੀ ਜਿੱਤ ਦੀ ਖ਼ਬਰ ਹੈ, ਹਾਲਾਂਕਿ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਕੈਸਰਗੰਜ ਸੀਟ ਯੂਪੀ ਦੀਆਂ ਪ੍ਰਸਿੱਧ ਸੀਟਾਂ ਵਿੱਚੋਂ ਗਿਣੀ ਜਾਂਦੀ ਹੈ ਅਤੇ ਬੀਜੇਪੀ ਨੇ ਸਾਬਕਾ ਡਬਲਯੂਐਫਆਈ ਚੀਫ਼ ਦੇ ਬੇਟੇ ਅਤੇ ਕੈਸਰਗੰਜ ਬੀਜੇਪੀ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਸੀ। ਕੈਸਰਗੰਜ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ, ਕਰਨ ਭੂਸ਼ਣ ਸਿੰਘ ਨੇ ਕਰੀਬ 1 ਲੱਖ 25 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਜਦੋਂਕਿ ਗੋਂਡਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੀਰਤੀਵਰਧਨ ਸਿੰਘ 50 ਹਜ਼ਾਰ ਵੋਟਾਂ ਨਾਲ ਜਿੱਤੇ ਹਨ। ਦੋਵੇਂ ਲੋਕ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਦਾ ਅੰਤਿਮ ਦੌਰ ਚੱਲ ਰਿਹਾ ਹੈ ਅਤੇ ਦੋਵਾਂ ਉਮੀਦਵਾਰਾਂ ਦੀ ਜਿੱਤ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਕੈਸਰਗੰਜ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਨੇ ਸਮਾਜਵਾਦੀ ਪਾਰਟੀ ਦੇ ਭਗਤ ਰਾਮ ਅਤੇ ਬਸਪਾ ਦੇ ਨਰਿੰਦਰ ਪਾਂਡੇ ਨੂੰ ਹਰਾਇਆ ਹੈ।
Lok Sabha Election Results 2024 Live: 'ਸਭ ਕੁਝ ਇਮਾਨਦਾਰੀ ਨਾਲ ਚੱਲਿਆ ਤਾਂ ਇੰਡੀਆ ਗਠਜੋੜ ...'
ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ, "ਸਾਨੂੰ ਭਰੋਸਾ ਹੈ ਕਿ ਜੇਕਰ ਸਭ ਕੁਝ ਇਮਾਨਦਾਰੀ ਨਾਲ ਕੀਤਾ ਗਿਆ ਤਾਂ ਅਸੀਂ 295 ਸੀਟਾਂ ਜ਼ਰੂਰ ਜਿੱਤਾਂਗੇ।"
Lok Sabha Election: I.N.D.I.A ਵਾਲਿਆਂ ਨੇ ਨਿਤੀਸ਼-ਚੰਦਰਬਾਬੂ ਨਾਲ ਕੀਤਾ ਸੰਪਰਕ
'ਇੰਡੀਆ' ਗਠਜੋੜ 'ਚ ਐਨਡੀਏ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਸ਼ਰਦ ਪਵਾਰ ਨੇ ਐਨਡੀਏ ਦੇ ਸਹਿਯੋਗੀ ਨਿਤੀਸ਼ ਕੁਮਾਰ ਨਾਲ ਗੱਲ ਕੀਤੀ ਹੈ। ਦੂਜੇ ਪਾਸੇ ਸਟਾਲਿਨ ਨੇ ਚੰਦਰ ਬਾਬੂ ਨਾਇਡੂ ਨਾਲ ਸੰਪਰਕ ਕੀਤਾ ਹੈ।
Lok Sabha Election Results 2024: ਰੁਝਾਨਾਂ ਮੁਤਾਬਕ ਭਾਜਪਾ ਨੂੰ 62 ਸੀਟਾਂ ਦਾ ਨੁਕਸਾਨ ਹੋਇਆ ਹੈ। ਸਭ ਤੋਂ ਵੱਧ ਨੁਕਸਾਨ ਯੂਪੀ ਅਤੇ ਬੰਗਾਲ ਵਿੱਚ ਹੋ ਰਿਹਾ ਹੈ।
Lok Sabha Election Results 2024: ਰੁਝਾਨਾਂ ਮੁਤਾਬਕ ਭਾਜਪਾ ਨੂੰ 62 ਸੀਟਾਂ ਦਾ ਨੁਕਸਾਨ ਹੋਇਆ ਹੈ। ਸਭ ਤੋਂ ਵੱਧ ਨੁਕਸਾਨ ਯੂਪੀ ਅਤੇ ਬੰਗਾਲ ਵਿੱਚ ਹੋ ਰਿਹਾ ਹੈ।