ਬੈਂਕਾਂ ਮਗਰੋਂ ਟੀਵੀ ਚੈਨਲਾਂ ਦੇ ਰਲੇਵੇਂ ਦੀ ਤਿਆਰੀ 'ਚ ਮੋਦੀ ਸਰਕਾਰ, ਜਾਣੋ ਰਾਜ ਸਭਾ ਤੇ ਲੋਕ ਸਭਾ ਚੈਨਲਾਂ ਦਾ ਕੀ ਹੋਏਗਾ ਨਾਂ
ਦੋਵਾਂ ਚੈਨਲਾਂ ਦੇ ਰਲੇਵੇਂ ਲਈ ਪਿਛਲੇ ਸਾਲ ਨਵੰਬਰ 'ਚ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਈਡੂ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇੱਕ ਪੈਨਲ ਦਾ ਗਠਨ ਕੀਤਾ ਸੀ।
ਨਵੀਂ ਦਿੱਲੀ: ਰਾਜ ਸਭਾ ਟੀਵੀ ਤੇ ਲੋਕ ਸਭਾ ਟੀਵੀ ਮਰਜ ਹੋ ਗਿਆ ਹੈ, ਨਵੇਂ ਚੈਨਲ ਦਾ ਨਾਂ ਸੰਸਦ ਟੀਵੀ ਹੋਏਗਾ। ਰਿਟਾਇਰਡ ਆਈਏਐਸ ਰਵੀ ਕਪੂਰ ਨੂੰ ਇੱਕ ਸਾਲ ਲਈ ਇਸ ਦਾ ਸੀਈਓ ਬਣਾਇਆ ਗਿਆ ਹੈ। ਇਸ ਬਾਰੇ ਪਿਛਲੇ ਸਾਲ ਜੂਨ 'ਚ ਜਾਣਕਾਰੀ ਦਿੱਤੀ ਗਈ ਸੀ ਜਦੋਂਕਿ ਸੋਮਵਾਰ ਨੂੰ ਰਾਜ ਸਭਾ ਸਕੱਤਰੇਤ ਦੇ ਦਫਤਰ ਵੱਲੋਂ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਕੀਤਾ ਗਿਆ।
ਇਸ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ ਬਾਰੇ ਇੱਕ ਅਧਿਕਾਰੀ ਨੇ ਕਿਹਾ, “ਲੋਕ ਸਭਾ ਦੀ ਸਿੱਧੀ ਪ੍ਰਕ੍ਰਿਆ ਲੋਕ ਸਭਾ ਟੀਵੀ 'ਤੇ ਦਿਖਾਈ ਜਾਏਗੀ ਤੇ ਰਾਜ ਸਭਾ ਟੀਵੀ 'ਤੇ ਉਪਰਲੇ ਸਦਨ ਦੀ ਕਾਰਵਾਈ ਲਾਈਵ ਦਿਖਾਈ ਜਾਏਗੀ। ਸੰਸਦ ਤੇ ਸੰਸਦੀ ਕੰਮ ਦੇ ਸਾਂਝੇ ਸੈਸ਼ਨ ਤੋਂ ਇਲਾਵਾ ਦੋਵੇਂ ਚੈਨਲ ਆਮ ਸਮੱਗਰੀ ਦਾ ਪ੍ਰਸਾਰਣ ਕਰ ਸਕਦੇ ਹਨ। ਇਹ ਲੋਕ ਸਭਾ ਟੀਵੀ 'ਤੇ ਹਿੰਦੀ ਤੇ ਰਾਜ ਸਭਾ ਟੀਵੀ 'ਤੇ ਅੰਗਰੇਜ਼ੀ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ।"
ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਵਿਚ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਦੋਵਾਂ ਚੈਨਲਾਂ ਨੂੰ ਮਿਲਾਉਣ ਲਈ ਇੱਕ ਪੈਨਲ ਬਣਾਇਆ ਗਿਆ ਸੀ। ਇਸ ਪੈਨਲ ਦੀ ਸਿਫਾਰਸ਼ 'ਤੇ ਦੋ ਚੈਨਲਾਂ ਨੂੰ ਮਿਲਾਇਆ ਗਿਆ ਹੈ।
ਇਹ ਵੀ ਪੜ੍ਹੋ: ਸਰਕਾਰ ਵੱਲੋਂ ਕਿਸਾਨ ਅੰਦੋਲਨ ਖ਼ਿਲਾਫ਼ ਸਖਤ ਕਦਮ ਉਠਾਉਣ ਦੀ ਤਿਆਰੀ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904