ਪੜਚੋਲ ਕਰੋ
Advertisement
ਚੋਣਾਂ ਤੋਂ ਪਹਿਲਾਂ ਰਾਹੁਲ ਨੂੰ ਪੁੱਛਿਆ ਕਸੂਤਾ ਸਵਾਲ, ਸੋਸ਼ਲ ਮੀਡੀਆ 'ਤੇ ਆਇਆ ਭੂਚਾਲ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਪਾਰਟੀ ਲਈ ਚੋਣਾਂ ‘ਚ ਵਧੀਆ ਪ੍ਰਦਰਸ਼ਨ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਸੱਤਾਂ ਵਿੱਚ ਆਉਣ ਤੋਂ ਬਾਅਦ ਉਹ ਆਮ ਲੋਕਾਂ ਨੂੰ ਵੱਡੀ ਰਾਹਤ ਦੇਣ ਦੀ ਗੱਲ ਕਹਿ ਰਹੇ ਹਨ। ਲੋਕਾਂ ਨੂੰ ਲੀਡਰਾਂ ਵੱਲੋਂ ਚੋਣਾਂ ‘ਚ ਕੀਤੇ ਵਾਅਦੇ ਖੂਬ ਪਸੰਦ ਵੀ ਆਉਂਦੇ ਹਨ। ਉਧਰ ਐਕਟੀਵਿਸਟ ਮਧੂ ਕਿਸ਼ਵਰ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ ਹੈ।
ਕਿਸ਼ਵਰ ਨੇ ਜੋ ਟਵੀਟ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕੀਤਾ ਹੈ, ਉਸ ‘ਚ ਉਹ ਆਪ ਹੀ ਘਿਰ ਗਈ ਹੈ। ਇਸ ‘ਚ ਕਿਸ਼ਵਰ ਨੇ ਲਿਖਿਆ, “ਉਸ ਦਿਨ ਦਾ ਇੰਤਜ਼ਾਰ ਰਹੇਗਾ ਜਦੋਂ ਰਾਹੁਲ ਗਾਂਧੀ ਦੇਸ਼ ਦੇ ਸਭ ਬਾਲਗ ਮਰਦਾਂ ਨੂੰ ਸਾਲ ‘ਚ ਕੁਝ ਤੈਅ ਦਿਨਾਂ ਲਈ ਫਰੀ ਸੈਕਸ ਮੁਹੱਈਆ ਕਰਵਾਉਣਗੇ।” ਕਿਸ਼ਵਰ ਦਾ ਟਵੀਟ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਪਸੰਦ ਨਹੀਂ ਆਇਆ।
ਸੀਨੀਅਰ ਪਤੱਰਕਾਰ ਰਾਹੁਲ ਦੇਵ ਨੇ ਕਿਹਾ ਕਿ ਯਕੀਨ ਨਹੀਂ ਹੋ ਰਿਹਾ ਹੈ ਕਿ ਇਹ ਟਵੀਟ ਕਿਸ਼ਵਰ ਨੇ ਲਿਖਿਆ ਹੈ। ਉਧਰ ਕਈ ਲੋਕਾਂ ਨੇ ਇਸ ਟਵੀਟ ਤੋਂ ਬਾਅਦ ਕਿਸ਼ਵਰ ਦੀ ਖੂਬ ਆਲੋਚਨਾ ਕੀਤੀ ਹੈ।
ਕਾਂਗਰਸ ਪ੍ਰਧਾਨ ਰਾਹੁਲ ਨੇ ਸੋਮਵਾਰ ਨੂੰ ਛੱਤੀਸਗੜ੍ਹ ‘ਚ ਕਿਸਾਨ ਸੰਮੇਲਨ ‘ਚ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਸਭ ਗਰੀਬ ਪਰਿਵਾਰਾਂ ਲਈ ਯੂਨੀਵਰਸਲ ਬੇਸਿਕ ਇਨਕਮ ਦਾ ਐਲਾਨ ਕੀਤਾ ਜਾਵੇਗਾ ਤਾਂ ਜੋ ਕੋਈ ਗਰੀਬ ਭੁੱਖਾ ਨਾ ਸੌਂ ਸਕੇ।I can't believe you have written it. Stumped. Sad.
— राहुल देव Rahul Dev (@rahuldev2) January 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement