ਪੜਚੋਲ ਕਰੋ

Jabalpur Hospital Fire : ਜਬਲਪੁਰ ਦੇ ਹਸਪਤਾਲ 'ਚ ਲੱਗੀ ਅੱਗ, 8 ਲੋਕਾਂ ਦੀ ਮੌਤ, CM ਸ਼ਿਵਰਾਜ ਨੇ ਕੀਤਾ ਮੁਆਵਜ਼ੇ ਦਾ ਐਲਾਨ

ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਜਬਲਪੁਰ ਦੇ ਐਸਪੀ ਸਿਧਾਰਥ ਬਹੁਗੁਣਾ ਨੇ ਅੱਠ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

Jabalpur Hospital Fire News : ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਜਬਲਪੁਰ ਦੇ ਐਸਪੀ ਸਿਧਾਰਥ ਬਹੁਗੁਣਾ ਨੇ ਅੱਠ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਜ਼ਿਆਦਾਤਰ ਲੋਕ ਹਸਪਤਾਲ ਦੇ ਸਟਾਫ਼ ਦੇ ਹਨ। ਅੱਧੀ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਘਟਨਾ ਤੋਂ ਬਾਅਦ ਹਸਪਤਾਲ 'ਚ ਹਫ਼ੜਾ -ਡਫੜੀ ਮਚ ਗਈ ਹੈ। ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਅੱਧੀ ਦਰਜਨ ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕੀਤਾ ਮੁਆਵਜ਼ੇ ਦਾ ਐਲਾਨ 

ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ 'ਤੇ ਟਵੀਟ ਕੀਤਾ। 'ਸੂਬਾ ਸਰਕਾਰ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਵੇਗੀ।ਜ਼ਖਮੀਆਂ ਦੇ ਸਾਰੇ ਇਲਾਜ਼ ਦਾ ਖਰਚਾ ਵੀ ਸਰਕਾਰ ਸਹਿਣ ਕਰੇਗੀ।

ਦਰਅਸਲ ਗੋਹਲਪੁਰ ਥਾਣਾ ਖੇਤਰ ਦੇ ਚੰਡਾਲ ਭਾਟਾ ਇਲਾਕੇ ਦੇ ਨਿਊ ਲਾਈਫ ਮਲਟੀ ਸਪੈਸ਼ਲਿਟੀ ਹਸਪਤਾਲ 'ਚ ਦੁਪਹਿਰ ਬਾਅਦ ਅਚਾਨਕ ਅੱਗ ਲੱਗ ਗਈ। ਜ਼ਿਆਦਾਤਰ ਲੋਕ ਅੰਦਰ ਹੀ ਫਸ ਗਏ ਕਿਉਂਕਿ ਹਸਪਤਾਲ ਤੋਂ ਬਾਹਰ ਨਿਕਲਣ ਦਾ ਇਕ ਹੀ ਰਸਤਾ ਸੀ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ 'ਤੇ ਕਾਬੂ ਨਹੀਂ ਪਾ ਸਕੀਆਂ। ਬਾਅਦ ਵਿੱਚ ਜਦੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਤਾਂ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਪਿਛਲੇ ਸਾਲ ਕਮਲਾ ਨਹਿਰੂ ਹਸਪਤਾਲ ਵਿੱਚ ਲੱਗੀ ਸੀ ਅੱਗ  

ਸਾਲ 2021 ਵਿੱਚ ਨਵੰਬਰ ਮਹੀਨੇ ਵਿੱਚ ਭੋਪਾਲ ਦੇ ਕਮਲਾ ਨਹਿਰੂ ਹਸਪਤਾਲ ਦੇ ਬੱਚਿਆਂ ਦੇ ਵਾਰਡ ਵਿੱਚ ਅੱਗ ਲੱਗ ਗਈ ਸੀ। ਇਸ ਭਿਆਨਕ ਅੱਗ ਕਾਰਨ ਚਾਰ ਬੱਚਿਆਂ ਦੀ ਜਾਨ ਚਲੀ ਗਈ। ਇਸ ਘਟਨਾ ਤੋਂ ਬਾਅਦ ਕਮਲਾ ਨਹਿਰੂ ਹਸਪਤਾਲ ਦੇ ਡਾਇਰੈਕਟਰ ਸਮੇਤ ਤਿੰਨ ਮੈਡੀਕਲ ਅਫਸਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ। ਗਾਂਧੀ ਮੈਡੀਕਲ ਕਾਲਜ ਅਤੇ ਹਮੀਦੀਆ ਹਸਪਤਾਲ ਦੇ ਅਹਾਤੇ ਵਿੱਚ ਸਥਿਤ ਸਰਕਾਰੀ ਕਮਲਾ ਨਹਿਰੂ ਹਸਪਤਾਲ ਦੇ ਸਪੈਸ਼ਲ ਨਿਊਬੋਰਨ ਕੇਅਰ ਯੂਨਿਟ (ਐਸਐਨਸੀਯੂ) ਵਿੱਚ ਪਿਛਲੇ ਸਾਲ 8 ਨਵੰਬਰ ਦੀ ਰਾਤ ਕਰੀਬ 8:35 ਵਜੇ ਅੱਗ ਲੱਗ ਗਈ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਆਕਸੀਜਨ ਸਪੋਰਟ 'ਤੇ ਸਨ ਮਾਸੂਮ, ਅਚਾਨਕ ਉੱਠਿਆ ਧੂੰਆਂ, 10 ਬੱਚਿਆਂ ਦੀ ਚਲੀ ਗਈ ਜਾਨ, ਇਦਾਂ ਵਾਪਰਿਆ ਖਤਰਨਾਕ ਹਾਦਸਾ
ਆਕਸੀਜਨ ਸਪੋਰਟ 'ਤੇ ਸਨ ਮਾਸੂਮ, ਅਚਾਨਕ ਉੱਠਿਆ ਧੂੰਆਂ, 10 ਬੱਚਿਆਂ ਦੀ ਚਲੀ ਗਈ ਜਾਨ, ਇਦਾਂ ਵਾਪਰਿਆ ਖਤਰਨਾਕ ਹਾਦਸਾ
ਭੂਚਾਲ ਨਾਲ ਕੰਬੀ ਗੁਜਰਾਤ ਦੀ ਧਰਤੀ, 4.2 ਮਾਪੀ ਗਈ ਤੀਬਰਤਾ
ਭੂਚਾਲ ਨਾਲ ਕੰਬੀ ਗੁਜਰਾਤ ਦੀ ਧਰਤੀ, 4.2 ਮਾਪੀ ਗਈ ਤੀਬਰਤਾ
ਚੰਗੀਆਂ ਆਦਤਾਂ ਵੀ ਸਿਹਤ ਨੂੰ ਪਹੁੰਚਾ ਸਕਦੀਆਂ ਨੁਕਸਾਨ, ਕਈ ਬਿਮਾਰੀਆਂ ਨੂੰ ਦੇ ਸਕਦੀ ਸੱਦਾ
ਚੰਗੀਆਂ ਆਦਤਾਂ ਵੀ ਸਿਹਤ ਨੂੰ ਪਹੁੰਚਾ ਸਕਦੀਆਂ ਨੁਕਸਾਨ, ਕਈ ਬਿਮਾਰੀਆਂ ਨੂੰ ਦੇ ਸਕਦੀ ਸੱਦਾ
Punjab Weather: ਕੜਾਕੇ ਦੀ ਠੰਡ ਨੇ ਘੇਰਿਆ ਪੰਜਾਬ, 18 ਜ਼ਿਲ੍ਹਿਆਂ 'ਚ ਧੂੰਦ ਨੂੰ ਲੈ ਅਲਰਟ ਜਾਰੀ; ਛਾਈ ਰਹੇਗੀ ਸੰਘਣੀ ਧੁੰਦ
ਕੜਾਕੇ ਦੀ ਠੰਡ ਨੇ ਘੇਰਿਆ ਪੰਜਾਬ, 18 ਜ਼ਿਲ੍ਹਿਆਂ 'ਚ ਧੂੰਦ ਨੂੰ ਲੈ ਅਲਰਟ ਜਾਰੀ; ਛਾਈ ਰਹੇਗੀ ਸੰਘਣੀ ਧੁੰਦ
Advertisement
ABP Premium

ਵੀਡੀਓਜ਼

ਡਿੰਪੀ ਢਿੱਲੋਂ ਨੂੰ ਰਵਨੀਤ ਬਿੱਟੂ ਨੇ ਕੀਤਾ ਚੈਲੇਂਜ, ਕਰ ਦਿੱਤੀ ਬੋਲਤੀ ਬੰਦਰਾਜਾ ਵੜਿੰਗ ਨੂੰ ਕੌਣ ਬਚਾ ਰਿਹਾ?ਅੰਮ੍ਰਿਤਾ ਵੜਿੰਗ ਨੇ ਵਰਤਾਇਆ ਲੰਗਰ, ਗੁਰਪੁਰਬ ਸਮੇਂ ਕੀਤੀ ਲੰਗਰ ਦੀ ਸੇਵਾਹਲਕਾ ਘਨੌਰ ਦੇ ਪਿੰਡ ਦੜਬਾ ਵਿੱਚ ਮਾਇਨਿੰਗ ਮਾਫੀਆ ਸਰਗਰਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਕਸੀਜਨ ਸਪੋਰਟ 'ਤੇ ਸਨ ਮਾਸੂਮ, ਅਚਾਨਕ ਉੱਠਿਆ ਧੂੰਆਂ, 10 ਬੱਚਿਆਂ ਦੀ ਚਲੀ ਗਈ ਜਾਨ, ਇਦਾਂ ਵਾਪਰਿਆ ਖਤਰਨਾਕ ਹਾਦਸਾ
ਆਕਸੀਜਨ ਸਪੋਰਟ 'ਤੇ ਸਨ ਮਾਸੂਮ, ਅਚਾਨਕ ਉੱਠਿਆ ਧੂੰਆਂ, 10 ਬੱਚਿਆਂ ਦੀ ਚਲੀ ਗਈ ਜਾਨ, ਇਦਾਂ ਵਾਪਰਿਆ ਖਤਰਨਾਕ ਹਾਦਸਾ
ਭੂਚਾਲ ਨਾਲ ਕੰਬੀ ਗੁਜਰਾਤ ਦੀ ਧਰਤੀ, 4.2 ਮਾਪੀ ਗਈ ਤੀਬਰਤਾ
ਭੂਚਾਲ ਨਾਲ ਕੰਬੀ ਗੁਜਰਾਤ ਦੀ ਧਰਤੀ, 4.2 ਮਾਪੀ ਗਈ ਤੀਬਰਤਾ
ਚੰਗੀਆਂ ਆਦਤਾਂ ਵੀ ਸਿਹਤ ਨੂੰ ਪਹੁੰਚਾ ਸਕਦੀਆਂ ਨੁਕਸਾਨ, ਕਈ ਬਿਮਾਰੀਆਂ ਨੂੰ ਦੇ ਸਕਦੀ ਸੱਦਾ
ਚੰਗੀਆਂ ਆਦਤਾਂ ਵੀ ਸਿਹਤ ਨੂੰ ਪਹੁੰਚਾ ਸਕਦੀਆਂ ਨੁਕਸਾਨ, ਕਈ ਬਿਮਾਰੀਆਂ ਨੂੰ ਦੇ ਸਕਦੀ ਸੱਦਾ
Punjab Weather: ਕੜਾਕੇ ਦੀ ਠੰਡ ਨੇ ਘੇਰਿਆ ਪੰਜਾਬ, 18 ਜ਼ਿਲ੍ਹਿਆਂ 'ਚ ਧੂੰਦ ਨੂੰ ਲੈ ਅਲਰਟ ਜਾਰੀ; ਛਾਈ ਰਹੇਗੀ ਸੰਘਣੀ ਧੁੰਦ
ਕੜਾਕੇ ਦੀ ਠੰਡ ਨੇ ਘੇਰਿਆ ਪੰਜਾਬ, 18 ਜ਼ਿਲ੍ਹਿਆਂ 'ਚ ਧੂੰਦ ਨੂੰ ਲੈ ਅਲਰਟ ਜਾਰੀ; ਛਾਈ ਰਹੇਗੀ ਸੰਘਣੀ ਧੁੰਦ
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (16-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (16-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Rohit-Ritika Baby Boy: ਭਾਰਤੀ ਕਪਤਾਨ ਰੋਹਿਤ ਸ਼ਰਮਾ ਦੂਜੀ ਵਾਰ ਬਣੇ ਪਿਤਾ, ਪਤਨੀ ਰਿਤਿਕਾ ਨੇ ਬੇਟੇ ਨੂੰ ਦਿੱਤਾ ਜਨਮ
ਭਾਰਤੀ ਕਪਤਾਨ ਰੋਹਿਤ ਸ਼ਰਮਾ ਦੂਜੀ ਵਾਰ ਬਣੇ ਪਿਤਾ, ਪਤਨੀ ਰਿਤਿਕਾ ਨੇ ਬੇਟੇ ਨੂੰ ਦਿੱਤਾ ਜਨਮ
WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
Embed widget