ਸ਼ਰਮਨਾਕ! ਸ਼ੱਕੀ ਪਤੀ ਨੇ ਸੂਈ-ਧਾਗੇ ਨਾਲ ਸਿਉਂ ਦਿੱਤਾ ਪਤਨੀ ਦਾ ਗੁਪਤ ਅੰਗ
ਔਰਤ ਨੇ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਸਦੇ ਪਤੀ ਨੂੰ ਕੇਵਲ ਝਿੜਕ ਕੇ ਹੀ ਛੱਡ ਦਿੱਤਾ ਜਾਵੇ ਤਾਂ ਜੋ ਉਹ ਅੱਗੇ ਤੋਂ ਅਜਿਹੀਆਂ ਹਰਕਤਾਂ ਨਾ ਕਰੇ।
Man Stitches Wife’s Private Part in Madhya Pradesh: ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਵਿੱਚ ਇੱਕ ਹੌਲਨਾਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਬੇਰਹਿਮ ਪਤੀ ਨੇ ਕਿਸੇ ਹੋਰ ਆਦਮੀ ਨਾਲ ਸਬੰਧ ਹੋਣ ਦੇ ਸ਼ੱਕ ਵਿੱਚ ਆਪਣੀ ਪਤਨੀ ਦੇ ਗੁਪਤ ਅੰਗ ਨੂੰ ਸੂਈ-ਧਾਗੇ ਨਾਲ ਸਿਉਂ ਦਿੱਤਾ। ਇਸ ਆਦਮੀ ਦੀ ਉਮਰ 55 ਸਾਲ ਹੈ ਤੇ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਇੱਕ ਗੈਰ-ਮਰਦ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਗੁੱਸੇ ਵਿੱਚ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਔਰਤ ਨੇ ਆਪਣੇ ਪਤੀ ਖਿਲਾਫ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਹੈ।
ਵਧੀਕ ਪੁਲਿਸ ਸੁਪਰਡੈਂਟ ਅਨਿਲ ਸੋਨਕਰ ਨੇ ਦੱਸਿਆ ਹੈ ਕਿ ਔਰਤ ਨੇ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਸਦੇ ਪਤੀ ਨੂੰ ਕੇਵਲ ਝਿੜਕ ਕੇ ਹੀ ਛੱਡ ਦਿੱਤਾ ਜਾਵੇ ਤਾਂ ਜੋ ਉਹ ਅੱਗੇ ਤੋਂ ਅਜਿਹੀਆਂ ਹਰਕਤਾਂ ਨਾ ਕਰੇ। ਉਨ੍ਹਾਂ ਦੱਸਿਆ ਕਿ ਇਹ ਘਟਨਾ 24 ਅਗਸਤ ਨੂੰ ਰੈਲਾ ਪਿੰਡ ਵਿੱਚ ਵਾਪਰੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਔਰਤ ਦੇ ਪਤੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦਾ ਕਿਸੇ ਗੈਰ ਮਰਦ ਨਾਲ ਸਬੰਧ ਸੀ। ਇਸੇ ਗੁੱਸੇ ਵਿੱਚ ਉਸ ਨੇ ਇਹ ਕਦਮ ਚੁੱਕਿਆ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਯੂਪੀ ਦੇ ਰਾਮਪੁਰ ਵਿੱਚ ਵੀ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਜਦੋਂ ਅਜਿਹੇ ਹੀ ਇੱਕ ਸ਼ੱਕੀ ਵਿਅਕਤੀ ਨੇ ਆਪਣੀ 24 ਸਾਲਾ ਪਤਨੀ ਦੇ ਗੁਪਤ ਅੰਗ ਨੂੰ ਸਿਉਂ ਦਿੱਤਾ ਸੀ। ਵਿਅਕਤੀ ਪੇਸ਼ੇ ਤੋਂ ਡਰਾਈਵਰ ਹੈ। ਦੋਸ਼ ਹੈ ਕਿ ਉਸ ਨੇ ਆਪਣੀ ਪਤਨੀ ਦੇ ਹੱਥ ਅਤੇ ਪੈਰ ਬੰਨ੍ਹ ਦਿੱਤੇ ਤੇ ਉਸ ਦੇ ਗੁਪਤ ਅੰਗ ਨੂੰ ਸਿਉਂ ਦਿੱਤਾ ਅਤੇ ਉੱਥੋਂ ਭੱਜ ਗਿਆ। ਬਾਅਦ ਵਿੱਚ ਔਰਤ ਨੇ ਆਪਣੀ ਮਾਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਅਤੇ ਫਿਰ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।