ਬੀਜੇਪੀ-ਸ਼ਿਵਸੇਵਾ ਦਾ ਕਸੂਤਾ ਫਸਿਆ ਪੇਚ! 50-50 ਫਾਰਮੂਲੇ ਦੇ ਵਾਅਦੇ ਤੋਂ ਮੁੱਕਰੀ ਬੀਜੇਪੀ
ਨਵੀਂ ਸਰਕਾਰ ਦੇ ਗਠਨ ਬਾਰੇ ਬੀਜੇਪੀ ਨੇ ਅੱਜ ਸ਼ਿਵ ਸੈਨਾ ਨੂੰ ਦੋ ਟੁਕ ਕਿਹਾ ਕਿ ਕੁਝ ਹੀ ਦਿਨਾਂ ਵਿੱਚ ਅਗਲੀ ਸਰਕਾਰ ਬੀਜੇਪੀ ਦੀ ਅਗਵਾਈ ਹੇਠ ਹੀ ਬਣੇਗੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ ਕਦੇ ਵੀ ਸ਼ਿਵ ਸੈਨਾ ਨਾਲ ਢਾਈ-ਢਾਈ ਸਾਲਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਵਾਅਦਾ ਨਹੀਂ ਕੀਤਾ ਸੀ। ਉਨ੍ਹਾਂ ਕਿਹਾ, 'ਮੈਂ ਹੋਰ ਪੰਜ ਸਾਲਾਂ ਲਈ ਮੁੱਖ ਮੰਤਰੀ ਰਹਾਂਗਾ।'
ਮੁੰਬਈ: ਮਹਾਰਾਸ਼ਟਰ ਵਿੱਚ ਬੀਜੇਪੀ ਸ਼ਿਵ ਸੈਨਾ ਦੇ ਦਬਾਅ ਅੱਗੇ ਝੁਕਣ ਦੇ ਮੂਡ ਵਿੱਚ ਨਹੀਂ ਹੈ। ਨਵੀਂ ਸਰਕਾਰ ਦੇ ਗਠਨ ਬਾਰੇ ਬੀਜੇਪੀ ਨੇ ਅੱਜ ਸ਼ਿਵ ਸੈਨਾ ਨੂੰ ਦੋ ਟੁਕ ਕਿਹਾ ਕਿ ਕੁਝ ਹੀ ਦਿਨਾਂ ਵਿੱਚ ਅਗਲੀ ਸਰਕਾਰ ਬੀਜੇਪੀ ਦੀ ਅਗਵਾਈ ਹੇਠ ਹੀ ਬਣੇਗੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ ਕਦੇ ਵੀ ਸ਼ਿਵ ਸੈਨਾ ਨਾਲ ਢਾਈ-ਢਾਈ ਸਾਲਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਵਾਅਦਾ ਨਹੀਂ ਕੀਤਾ ਸੀ। ਉਨ੍ਹਾਂ ਕਿਹਾ, 'ਮੈਂ ਹੋਰ ਪੰਜ ਸਾਲਾਂ ਲਈ ਮੁੱਖ ਮੰਤਰੀ ਰਹਾਂਗਾ।'
ਦੱਸ ਦੇਈਏ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਚੋਣ ਨਤੀਜਿਆਂ ਦੇ ਦਿਨ 24 ਅਕਤੂਬਰ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਹੋਈ ਸੀ। ਇਸ ਬੈਠਕ ਵਿੱਚ ਸ਼ਾਹ ਨੇ ਵਿਧਾਨ ਸਭਾ ਵਿਚ 50-50 ਦੇ ਫਾਰਮੂਲੇ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ।
50-50 ਦੇ ਫਾਰਮੂਲੇ ਦਾ ਮਤਲਬ ਹੈ ਕਿ ਪੰਜ ਸਾਲਾਂ ਦੇ ਕਾਰਜਕਾਲ ਵਿੱਚੋਂ, ਢਾਈ ਸਾਲ ਬੀਜੇਪੀ ਦਾ ਤੇ ਢਾਈ ਸਾਲਾਂ ਵਿੱਚ ਸ਼ਿਵ ਸੈਨਾ ਦਾ ਉਮੀਦਵਾਰ ਮੁੱਖ ਮੰਤਰੀ ਬਣੇਗਾ। ਸ਼ਿਵ ਸੈਨਾ ਦਾ ਕਹਿਣਾ ਹੈ ਕਿ ਬੀਜੇਪੀ ਊਧਵ ਠਾਕਰੇ ਦੇ ਬੇਟੇ ਆਦਿੱਤਿਆ ਠਾਕਰੇ ਨੂੰ ਪਹਿਲਾਂ ਢਾਈ ਸਾਲ ਦਾ ਮੁੱਖ ਮੰਤਰੀ ਬਣਾਵੇ ਤੇ ਫਿਰ ਫੜਨਵੀਸ ਨੂੰ ਢਾਈ ਸਾਲ ਮੁੱਖ ਮੰਤਰੀ ਬਣਾਇਆ ਜਾਵੇ।