ਪੜਚੋਲ ਕਰੋ

Gandhi Jayanti 2020: ਬਾਪੂ ਦੇ ਜੀਵਨ ਦੇ ਆਖਰੀ ਕੰਮ, ਜਦੋਂ ਫਿਰਕੂ ਹਿੰਸਾ ਨੂੰ ਖ਼ਤਮ ਕਰਨ ਗਏ ਸੀ ਦਿੱਲੀ ਦੀ ਦਰਗਾਹ

Happy birthday Mahatma Gandhi: 30 ਜਨਵਰੀ 1948 ਦੀ ਉਹ ਕਾਲੀ ਸ਼ਾਮ ਜਦੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ। ਗਾਂਧੀ ਜੀ ਉਸ ਸਮੇਂ ਬਿਰਲਾ ਹਾਊਸ ਵਿੱਚ ਸੀ ਅਤੇ ਸ਼ਾਮ ਦੀ ਆਰਤੀ ਕੀਤੀ ਜਾ ਰਹੀ ਸੀ।

ਨਵੀਂ ਦਿੱਲੀ: ਰਾਸ਼ਟਰ ਪਿਤਾ ਮਹਾਤਮਾ ਗਾਂਧੀ 18 ਜਨਵਰੀ 1948 ਨੂੰ ਆਪਣਾ ਆਖਰੀ ਵਰਤ ਖ਼ਤਮ ਹੋਣ ਤੋਂ ਸਿਰਫ 9 ਦਿਨ ਬਾਅਦ ਅਤੇ 30 ਜਨਵਰੀ 1948 ਨੂੰ ਉਨ੍ਹਾਂ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ, ਮਹਰੌਲੀ ਵਿੱਚ ਕੁਤਬੂਦੀਨ ਬਖਤਿਆਰ ਕਾਕੀ ਦਰਗਾਹ ਗਏ ਸੀ। ਉਸ ਸਮੇਂ ਦਿੱਲੀ ਫਿਰਕੂ ਹਿੰਸਾ ਦਾ ਅੱਗ 'ਚ ਸੜ ਰਹੀ ਸੀ। ਦਿੱਲੀ ਵਿਚ ਕੜਾਕੇ ਦੀ ਠੰ ਸੀ ਅਤੇ 79 ਸਾਲਾ ਗਾਂਧੀ ਫਿਰਕੂ ਦੰਗਿਆਂ ਦੌਰਾਨ ਹੋਏ ਨੁਕਸਾਨ ਨੂੰ ਵੇਖਣ ਲਈ ਸਵੇਰੇ ਅੱਠ ਵਜੇ ਉੱਥੇ ਪਹੁੰਚੇ। ਉਹ ਬਹੁਤ ਚਿੰਤਤ ਸੀ ਕਿ ਧਰਮ ਦੇ ਨਾਂ 'ਤੇ ਮੁਸਲਮਾਨਾਂ 'ਤੇ ਉਨ੍ਹਾਂ ਦੀ ਆਪਣੀ ਧਰਤੀ 'ਤੇ ਹਮਲਾ ਕੀਤਾ ਗਿਆ ਸੀ। ਉਸ ਸਮੇਂ ਮੌਲਾਨਾ ਆਜ਼ਾਦ ਅਤੇ ਰਾਜ ਕੁਮਾਰੀ ਅਮ੍ਰਿਤ ਕੌਰ ਵੀ ਉਨ੍ਹਾਂ ਦੇ ਨਾਲ ਸੀ ਕਿਉਂਕਿ ਬਾਪੂ ਪਹਿਲਾਂ ਹੀ ਕੁਝ ਸਮੇਂ ਲਈ ਵਰਤ 'ਤੇ ਸੀ, ਇਸ ਲਈ ਉਹ ਕਾਫੀ ਕਮਜ਼ੋਰ ਅਤੇ ਬਿਮਾਰ ਸੀ। ਦੰਗਿਆਂ ਦੌਰਾਨ ਇਸ ਪਵਿੱਤਰ ਅਸਥਾਨ 'ਤੇ ਹਮਲਾ ਕੀਤਾ ਗਿਆ ਅਤੇ ਬਹੁਤ ਭਨ ਤੋ ਕੀਤੀ ਗਈ ਜਿਸ ਕਾਰਨ ਬਹੁਤ ਸਾਰੇ ਸਥਾਨਕ ਮੁਸਲਮਾਨ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂਵਾਂ 'ਤੇ ਪਨਾਹ ਲੈਣ ਲਈ ਮਜਬੂਰ ਹੋਏ। ਇਥੋਂ ਤਕ ਕਿ ਦਰਗਾਹ ਦੇ ਕਰਮਚਾਰੀ ਮਰਨ ਡਰੋਂ ਇਸ ਥਾਂ ਨੂੰ ਛੱਡ ਗਏ ਅਤੇ ਉਹ ਵੀ ਸੁਰੱਖਿਅਤ ਥਾਂਵਾਂ 'ਤੇ ਚਲੇ ਗਏ ਸੀ ਇਹ ਉਹ ਦਿਨ ਸੀ ਜਦੋਂ ਪੂਰਾ ਮਹਰੌਲੀ ਖੇਤਰ ਪਿੰਡਾਂ ਨਾਲ ਘਿਰਿਆ ਹੋਇਆ ਸੀ ਗ੍ਰੀਨ ਪਾਰਕ, ਹੌ ਖਾਸ, ਸਫਦਰਜੰਗ ਵਿਕਾਸ ਖੇਤਰ (ਐਸਡੀਏ), ਆਈਆਈਟੀ ਅਤੇ ਵੱਖ-ਵੱਖ ਦੱਖਣੀ ਦਿੱਲੀ ਦੀਆਂ ਬਸਤੀਆਂ 50 ਦੇ ਦਹਾਕੇ ਦੇ ਅੱਧ ਵਿੱਚ ਹੋਂਦ ਵਿੱਚ ਆਈਆਂ ਸੀ 'ਮਹਾਤਮਾ ਗਾਂਧੀ ਪੂਰਨਹੂਤੀ' ਵਿਚ ਲਿਖੀਆਂ ਗਈਆਂ ਹਨ ਇਹ ਗੱਲਾਂ: 'ਮਹਾਤਮਾ ਗਾਂਧੀ ਪੂਰਨਹੂਤੀ' ਵਿਚ ਬਾਪੂ ਦੇ ਨਿੱਜੀ ਸਹਾਇਕ ਪਿਆਰੇ ਲਾਲ ਨਾਇਰ ਨੇ ਲਿਖਿਆ, "ਦਰਗਾਹ ਦੇ ਕੁਝ ਹਿੱਸੇ ਨੂੰ ਨੁਕਸਾਨ ਹੁੰਦਾ ਵੇਖ ਕੇ ਬਾਪੂ ਪੂਰੀ ਤਰ੍ਹਾਂ ਟੁੱਟ ਗਏ ਸੀ। ਪਾਕਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਵਲੋਂ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੂੰ ਸਰਕਾਰ ਨੇ ਕੁਤੁਬੂਦੀਨ ਬਖਤਿਆਰ ਕਾਕੀ ਦਰਗਾਹ ਦੇ ਨੇੜੇ ਬਸਾਇਆ ਗਿਆ ਸੀ।” ਦਰਗਾਹ 'ਤੇ ਬਾਪੂ ਨੇ ਸਾਰਿਆਂ ਨੂੰ ਸ਼ਾਂਤੀ ਨਾਲ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸ਼ਰਨਾਰਥੀਆਂ ਨੂੰ ਨੁਕਸਾਨੇ ਗਏ ਖੇਤਰ ਨੂੰ ਦੁਬਾਰਾ ਬਣਾਉਣ ਲਈ ਕਿਹਾ। ਗਾਂਧੀ ਜੀ ਨੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦਰਗਾਹ ਦੀ ਮੁਰੰਮਤ ਕਰਵਾਉਣ ਲਈ ਕਿਹਾ ਕਿਉਂਕਿ ਦੰਗਿਆਂ ਦੌਰਾਨ ਇੱਥੇ ਵੱਡਾ ਨੁਕਸਾਨ ਹੋਇਆ ਸੀ। ਇਸ ਦੇ ਲਈ ਗਾਂਧੀ ਜੀ ਨੇ ਨਹਿਰੂ ਨੂੰ 50 ਹਜ਼ਜ਼ਾਰ ਰੁਪਏ ਅਲਾਟ ਕਰਨ ਲਈ ਵੀ ਕਿਹਾ। ਉਨ੍ਹਾਂ ਦਿਨਾਂ ਵਿਚ ਇਹ ਬਹੁਤ ਵੱਡੀ ਰਕਮ ਸੀ। ਆਪਣੀ ਫੇਰੀ ਤੋਂ ਬਾਅਦ ਗਾਂਧੀ ਨੇ ਲਿਖਿਆ, "ਅਜਮੇਰ ਦੀ ਦਰਗਾਹ ਤੋਂ ਇਲਾਵਾ, ਇਹ (ਕੁਤੁਬੂਦੀਨ ਬਖਤਿਆਰ ਕਾਕੀ ਦਰਗਾਹ) ਦੂਸਰਾ ਸਥਾਨ ਹੈ ਜਿੱਥੇ ਸਿਰਫ ਮੁਸਲਮਾਨ ਹੀ ਨਹੀਂ, ਹਜ਼ਾਰਾਂ ਗ਼ੈਰ-ਮੁਸਲਮਾਨ ਵੀ ਆਉਂਦੇ ਹਨ।" ਦਰਗਾਹ ਛੱਡਣ ਤੋਂ ਪਹਿਲਾਂ ਗਾਂਧੀ ਜੀ ਨੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਦਭਾਵਨਾ ਅਤੇ ਏਕਤਾ ਦਾ ਸੰਦੇਸ਼ ਦਿੱਤਾ। ਮਹਾਤਮਾ ਗਾਂਧੀ ਨੇ 744 ਦਿਨਾਂ ਦੇ ਠਹਿਰਨ ਵਿਚ ਸਿਰਫ ਦੋ ਵਾਰ ਦਿੱਲੀ ਵਿਚ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ। ਦਿੱਲੀ ਵਿੱਚ 12 ਅਪਰੈਲ 1915 ਤੋਂ ਲੈ ਕੇ 30 ਜਨਵਰੀ 1948 ਤੱਕ ਆਪਣੇ 744 ਦਿਨਾਂ ਦੇ ਠਹਿਰਨ ਦੌਰਾਨ ਉਨ੍ਹਾਂ ਨੇ ਸਿਰਫ ਦੋ ਵਾਰ ਦਿੱਲੀ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ, ਹਾਲਾਂਕਿ ਉਹ ਇੱਕ ਸ਼ਰਧਾਲੂ ਹਿੰਦੂ ਸੀ। ਉਨ੍ਹਾਂ ਨੇ 22 ਸਤੰਬਰ 1939 ਨੂੰ ਇਸ ਸ਼ਰਤ 'ਤੇ ਬਿਰਲਾ ਮੰਦਰ ਦਾ ਉਦਘਾਟਨ ਕੀਤਾ ਕਿ ਉਥੇ ਦਲਿਤਾਂ ਦਾ ਦਾਖਲਾ ਵਰਜਿਆ ਨਹੀਂ ਜਾਵੇਗਾ। ਦੂਜੀ ਵਾਰ ਜਿਸ ਧਾਰਮਿਕ ਸਥਾਨ 'ਤੇ ਉਹ ਆਏ ਉਹ ਦਰਗਾਹ ਸੀ। ਹਾਂ, ਉਹ ਦਿੱਲੀ ਦੇ ਵਾਲਮੀਕਿ ਮੰਦਰ (ਉਸ ਸਮੇਂ ਰੀਡਿੰਗ ਰੋਡ, ਅੱਜ ਦੇ ਮੰਦਰ ਮਾਰਗ ਤੇ) ਦੇ ਇੱਕ ਛੋਟੇ ਜਿਹੇ ਕਮਰੇ ਵਿਚ ਰਹੇ ਜਿੱਥੇ ਉਹ ਵਾਲਮੀਕਿ ਕਮਿਊਨਿਟੀ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ। ਬਖਤਿਆਰ ਕਾਕੀ ਦਰਗਾਹ ਹਰ ਸਾਲ ਬਸੰਤ ਰੁੱਤ ਦੇ ਸਮੇਂ ਜੀਵਨ ਵਿਚ ਆਉਂਦੀ ਹੈ, ਜਦੋਂ ਦਿੱਲੀ ਵਿਚ ਫਿਰਕੂ ਸਦਭਾਵਨਾ ਨੂੰ ਮਨਾਉਣ ਲਈ ਸਾਲਾਨਾ 'ਫੂਲ ਵਾਲੀ ਕੀ ਸਾਰ' ਇੱਥੇ ਆਯੋਜਤ ਕੀਤੀ ਜਾਂਦੀ ਹੈ। ਇਹ ਸੱਚਮੁੱਚ ਗਾਂਧੀ ਜੀ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਦ੍ਰਿੜ ਸੰਕਲਪ ਲਿਆ ਸੀ ਕਿ ਧਰਮ ਨਿਰਪੱਖਤਾ ਭਾਰਤ ਵਿਚ ਜਿੰਦਾ ਰਹੇਗੀ। ਇਹ ਸੱਤ ਦਿਨਾਂ ਤਿਉਹਾਰ 1961 ਵਿਚ ਤਤਕਾਲੀ ਪ੍ਰਧਾਨ ਮੰਤਰੀ ਨਹਿਰੂ ਨੇ ਮੁੜ ਸੁਰਜੀਤ ਕੀਤਾ ਸੀ। ਤਿਉਹਾਰ ਦੇ ਦੌਰਾਨ ਹਿੰਦੂ ਅਤੇ ਮੁਸਲਮਾਨ ਦੋਵੇਂ ਦਰਗਾਹ 'ਤੇ ਚਾਦਰ ਚੜ੍ਹਾਉਂਦੇ ਹਨ। ਇਹ ਦੁੱਖ ਦੀ ਗੱਲ ਹੈ ਕਿ ਕੁਤੁਬੂਦੀਨ ਬਖਤਿਆਰ ਕਾਕੀ ਦਰਗਾਹ ਵਿਚ ਅਜਿਹੀ ਕੋਈ ਤਖ਼ਤੀ ਨਹੀਂ ਹੈ, ਜੋ ਇਹ ਦੱਸ ਸਕੇ ਕਿ ਗਾਂਧੀ ਜੀ ਦਾ ਇਸ ਅਸਥਾਨ ਨਾਲ ਬਹੁਤ ਗੂੜ੍ਹਾ ਸਬੰਧੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਦਰਗਾਹ 'ਤੇ ਕੰਮ ਕਰਨ ਵਾਲੇ ਵੀ ਨਹੀਂ ਜਾਣਦੇ ਕਿ ਗਾਂਧੀ 27 ਜਨਵਰੀ 1948 ਨੂੰ ਇੱਥੇ ਕਿਉਂ ਆਏ? ਰਾਵਤ ਤੇ ਸਿੱਧੂ ਦੀ ਹੋਈ ਮੁਲਾਕਾਤ, ਮੁੜ ਰਾਜਨੀਤੀ 'ਚ ਐਕਟਿਵ ਹੋਏ ਸਿੱਧੂ, ਵੱਡੀ ਜ਼ਿੰਮੇਦਾਰੀ ਮਿਲਣ ਦੀ ਸੰਭਾਵਨਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Diljit Dosanjh: ਦਿਲਜੀਤ ਦੋਸਾਂਝ ਨੂੰ ਲੋਕਾਂ ਨੇ ਪਾਇਆ ਘੇਰਾ, ਜਾਣੋ ਪੰਜਾਬ 'ਚ ਫਿਲਮ ਸ਼ੂਟਿੰਗ ਦੌਰਾਨ ਕਿਉਂ ਹੋਇਆ ਹੰਗਾਮਾ? ਪੰਜਾਬੀ ਗਾਇਕ ਖਿਲਾਫ ਜ਼ੋਰਦਾਰ ਵਿਰੋਧ....
ਦਿਲਜੀਤ ਦੋਸਾਂਝ ਨੂੰ ਲੋਕਾਂ ਨੇ ਪਾਇਆ ਘੇਰਾ, ਜਾਣੋ ਪੰਜਾਬ 'ਚ ਫਿਲਮ ਸ਼ੂਟਿੰਗ ਦੌਰਾਨ ਕਿਉਂ ਹੋਇਆ ਹੰਗਾਮਾ? ਪੰਜਾਬੀ ਗਾਇਕ ਖਿਲਾਫ ਜ਼ੋਰਦਾਰ ਵਿਰੋਧ....
ਪੰਜਾਬ 'ਚ EC ਦੀ ਵੱਡੀ ਕਾਰਵਾਈ, BDPO ਦਾ ਹੋਇਆ ਤਬਾਦਲਾ
ਪੰਜਾਬ 'ਚ EC ਦੀ ਵੱਡੀ ਕਾਰਵਾਈ, BDPO ਦਾ ਹੋਇਆ ਤਬਾਦਲਾ
Kapil Sharma: ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ
ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ
Punjab News: ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵੱਧਿਆ! ਕਾਂਗਰਸ ਸੰਸਦ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ: 7 ਦਿਨਾਂ 'ਚ ਮੁਆਫੀ ਮੰਗੋ ਨਹੀਂ ਤਾਂ...
Punjab News: ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵੱਧਿਆ! ਕਾਂਗਰਸ ਸੰਸਦ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ: 7 ਦਿਨਾਂ 'ਚ ਮੁਆਫੀ ਮੰਗੋ ਨਹੀਂ ਤਾਂ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diljit Dosanjh: ਦਿਲਜੀਤ ਦੋਸਾਂਝ ਨੂੰ ਲੋਕਾਂ ਨੇ ਪਾਇਆ ਘੇਰਾ, ਜਾਣੋ ਪੰਜਾਬ 'ਚ ਫਿਲਮ ਸ਼ੂਟਿੰਗ ਦੌਰਾਨ ਕਿਉਂ ਹੋਇਆ ਹੰਗਾਮਾ? ਪੰਜਾਬੀ ਗਾਇਕ ਖਿਲਾਫ ਜ਼ੋਰਦਾਰ ਵਿਰੋਧ....
ਦਿਲਜੀਤ ਦੋਸਾਂਝ ਨੂੰ ਲੋਕਾਂ ਨੇ ਪਾਇਆ ਘੇਰਾ, ਜਾਣੋ ਪੰਜਾਬ 'ਚ ਫਿਲਮ ਸ਼ੂਟਿੰਗ ਦੌਰਾਨ ਕਿਉਂ ਹੋਇਆ ਹੰਗਾਮਾ? ਪੰਜਾਬੀ ਗਾਇਕ ਖਿਲਾਫ ਜ਼ੋਰਦਾਰ ਵਿਰੋਧ....
ਪੰਜਾਬ 'ਚ EC ਦੀ ਵੱਡੀ ਕਾਰਵਾਈ, BDPO ਦਾ ਹੋਇਆ ਤਬਾਦਲਾ
ਪੰਜਾਬ 'ਚ EC ਦੀ ਵੱਡੀ ਕਾਰਵਾਈ, BDPO ਦਾ ਹੋਇਆ ਤਬਾਦਲਾ
Kapil Sharma: ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ
ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ
Punjab News: ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵੱਧਿਆ! ਕਾਂਗਰਸ ਸੰਸਦ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ: 7 ਦਿਨਾਂ 'ਚ ਮੁਆਫੀ ਮੰਗੋ ਨਹੀਂ ਤਾਂ...
Punjab News: ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵੱਧਿਆ! ਕਾਂਗਰਸ ਸੰਸਦ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ: 7 ਦਿਨਾਂ 'ਚ ਮੁਆਫੀ ਮੰਗੋ ਨਹੀਂ ਤਾਂ...
Navjot Sidhu: ਨਵਜੋਤ ਸਿੱਧੂ ਨੇ ਪਾਇਆ ਕਾਂਗਰਸ 'ਚ ਖਿਲਾਰਾ! ਰਾਜਾ ਵੜਿੰਗ ਬਾਰੇ ਵੱਡਾ ਖੁਲਾਸਾ
Navjot Sidhu: ਨਵਜੋਤ ਸਿੱਧੂ ਨੇ ਪਾਇਆ ਕਾਂਗਰਸ 'ਚ ਖਿਲਾਰਾ! ਰਾਜਾ ਵੜਿੰਗ ਬਾਰੇ ਵੱਡਾ ਖੁਲਾਸਾ
Punjab News: ਪੰਜਾਬ ’ਚ ਕਿਸਾਨ ਉਤਾਰਣਗੇ ਚਿਪ ਵਾਲੇ ਬਿਜਲੀ ਮੀਟਰ; 10 ਦਸੰਬਰ ਨੂੰ PSPCL ਦਫ਼ਤਰ ’ਚ ਕਰਨਗੇ ਜਮ੍ਹਾਂ, ਯੂਨੀਅਨ ਨੇਤਾ ਨੇ ਆਖੀ ਇਹ ਗੱਲ...
Punjab News: ਪੰਜਾਬ ’ਚ ਕਿਸਾਨ ਉਤਾਰਣਗੇ ਚਿਪ ਵਾਲੇ ਬਿਜਲੀ ਮੀਟਰ; 10 ਦਸੰਬਰ ਨੂੰ PSPCL ਦਫ਼ਤਰ ’ਚ ਕਰਨਗੇ ਜਮ੍ਹਾਂ, ਯੂਨੀਅਨ ਨੇਤਾ ਨੇ ਆਖੀ ਇਹ ਗੱਲ...
ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!
ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!
Punjab News: ਅਕਾਲੀ ਆਗੂ ਸਣੇ ਇਨ੍ਹਾਂ ਸ਼ਖਸੀਅਤਾਂ ਨੂੰ ਮਿਲੀ ਧਾਰਮਿਕ ਸਜ਼ਾ, ਜਾਣੋ ਕਿਉਂ ਗੁਰੂ ਘਰ 'ਚ ਜੂਠੇ ਭਾਂਡੇ ਮਾਂਜਣ ਸਣੇ ਕਰਨੀ ਪਈ ਜੋੜਿਆਂ ਦੀ...?
ਅਕਾਲੀ ਆਗੂ ਸਣੇ ਇਨ੍ਹਾਂ ਸ਼ਖਸੀਅਤਾਂ ਨੂੰ ਮਿਲੀ ਧਾਰਮਿਕ ਸਜ਼ਾ, ਜਾਣੋ ਕਿਉਂ ਗੁਰੂ ਘਰ 'ਚ ਜੂਠੇ ਭਾਂਡੇ ਮਾਂਜਣ ਸਣੇ ਕਰਨੀ ਪਈ ਜੋੜਿਆਂ ਦੀ...?
Embed widget