ਵਿਦੇਸ਼ੋਂ ਡਿਪੋਰਟ ਭਾਰਤੀਆਂ ਦੀ ਦਰਦਨਾਕ ਦਾਸਤਾਂ
ਭਾਰਤ ਸਰਕਾਰ ਦੇ ਯਤਨਾਂ ਨਾਲ ਵਿਸ਼ੇਸ਼ ਜਹਾਜ਼ ਭੇਜ ਕੇ ਇਨ੍ਹਾਂ ਨੂੰ 10 ਜੁਲਾਈ ਨੂੰ ਲਿਆਂਦਾ ਗਿਆ ਸੀ। ਕੋਰੋਨਾ ਟੈਸਟ ਹੋਣ ਕਾਰਨ ਸਭ ਨੇ ਦਸ ਦਿਨ ਦਾ ਕੁਆਰੰਟੀਨ ਪੀਰੀਅਡ ਪੂਰਾ ਕਰ ਲਿਆ ਹੈ। ਇਨ੍ਹਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ।
ਚੰਡੀਗੜ੍ਹ: ਮਲੇਸ਼ੀਆ ਤੋਂ ਡਿਪੋਰਟ ਕੀਤੇ 13 ਸੂਬਿਆਂ ਦੇ 115 ਭਾਰਤੀਆਂ 'ਚੋਂ 54 ਨੂੰ ਏਅਰਫੋਰਸ ਸਟੇਸ਼ਨ ਤੋਂ ਉਨ੍ਹਾਂ ਦੇ ਘਰਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਇਹ ਸਾਰੇ ਗੈਰ ਕਾਨੂੰਨੀ ਤਰੀਕੇ ਨਾਲ ਮਲੇਸ਼ੀਆ ਪਹੁੰਚੇ ਸਨ। ਉੱਥੇ ਫੜ੍ਹੇ ਜਾਣ 'ਤੇ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਭਾਰਤ ਸਰਕਾਰ ਦੇ ਯਤਨਾਂ ਨਾਲ ਵਿਸ਼ੇਸ਼ ਜਹਾਜ਼ ਭੇਜ ਕੇ ਇਨ੍ਹਾਂ ਨੂੰ 10 ਜੁਲਾਈ ਨੂੰ ਲਿਆਂਦਾ ਗਿਆ ਸੀ। ਕੋਰੋਨਾ ਟੈਸਟ ਹੋਣ ਕਾਰਨ ਸਭ ਨੇ ਦਸ ਦਿਨ ਦਾ ਕੁਆਰੰਟੀਨ ਪੀਰੀਅਡ ਪੂਰਾ ਕਰ ਲਿਆ ਹੈ। ਇਨ੍ਹਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਇਨ੍ਹਾਂ ਨੇ ਦੱਸਿਆ ਕਿ ਖਾਣ 'ਚ ਸਿਰਫ ਮੱਛੀ ਤੇ ਚੌਲ ਮਿਲਦੇ ਸਨ। ਦਵਾਈ ਮੰਗਣ 'ਤੇ ਕੁੱਟਿਆ ਜਾਂਦਾ ਸੀ। ਮਲੇਸ਼ੀਆ ਜੇਲ੍ਹ 'ਚ ਹਾਲ ਅਜਿਹਾ ਸੀ ਕਿ ਉਹ ਜਾਂ ਮੌਤ ਮੰਗਦੇ ਸਨ ਤੇ ਜਾਂ ਜੇਲ੍ਹ ਤੋਂ ਛੁਟਕਾਰਾ।
ਕੈਪਟਨ ਦੇ ਸਭ ਤੋਂ ਵੱਡੇ ਜਰਨੈਲ ਨੇ ਮੁੜ ਦਿੱਤਾ ਅਸਤੀਫ਼ਾ!
54 ਲੋਕਾਂ ਨੂੰ ਬੱਸਾਂ ਰਾਹੀਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਲਈ ਰਵਾਨਾ ਕੀਤਾ ਗਿਆ। ਦੱਸਿਆ ਗਿਆ ਕਿ ਇਨ੍ਹਾਂ ਲੋਕਾਂ ਕੋਲ ਵਾਪਸੀ 'ਤੇ ਕੁਝ ਵੀ ਨਹੀਂ ਸੀ। ਇਸ ਲਈ ਰੋਟੀ ਤੋਂ ਇਲਾਵਾ ਇਨ੍ਹਾਂ ਨੂੰ ਕੱਪੜੇ ਤੇ ਹੋਰ ਸਾਮਾਨ ਵੀ ਦਿੱਤਾ ਗਿਆ। ਵਾਪਸ ਆਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਜੇਕਰ ਕੰਮ ਕਰਦਿਆਂ ਸੱਟ ਵੀ ਲੱਗ ਜਾਂਦੀ ਸੀ ਤਾਂ ਦਵਾਈ ਦੀ ਥਾਂ 'ਤੇ ਜ਼ਖ਼ਮਾਂ 'ਤੇ ਨਮਕ ਲਾਇਆ ਜਾਂਦਾ।
ਦਸੰਬਰ ਤਕ ਆ ਸਕਦੀ ਕੋਰੋਨਾ ਵੈਕਸੀਨ, ਭਾਰਤ 'ਚ ਇਕ ਕਰੋੜ ਡੋਜ਼ ਤਿਆਰ, ਜਾਣੋ ਕਿੰਨੀ ਹੋ ਸਕਦੀ ਕੀਮਤ?
ਘਰੇਲੂ ਤੇ ਅੰਤਰ ਰਾਸ਼ਟਰੀ ਉਡਾਣਾਂ ਜ਼ਰੀਏ ਯਾਤਰਾ ਕਰਨ ਵਾਲਿਆਂ ਲਈ ਨਵੀਆਂ ਹਿਦਾਇਤਾਂ ਜਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ