ਬੰਗਾਲ 'ਚ ਬਾਹਰੀ ਗੁੰਡਿਆਂ ਦਾ ਹਮਲਾ? ਮਮਤਾ ਬੈਨਰਜੀ ਨੇ ਮਿਲਾਇਆ ਸਿੱਧਾ ਰਾਜਪਾਲ ਨੂੰ ਫੋਨ
ਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੂਜੇ ਸੂਬਿਆਂ ਦੇ ਗੁੰਡੇ ਇੱਥੇ ਹੰਗਾਮਾ ਕਰ ਰਹੇ ਹਨ। ਚੋਣ ਕਮਿਸ਼ਨ ਤ੍ਰਿਣਮੂਲ ਕਾਂਗਰਸ ਦੀ ਸ਼ਿਕਾਇਤ 'ਤੇ ਕਾਰਵਾਈ ਨਹੀਂ ਕਰ ਰਿਹਾ। ਅਸੀਂ ਇਸ ਖਿਲਾਫ ਕੋਰਟ ਜਾਵਾਂਗੇ।
ਨੰਦੀਗਰਾਮ: ਪੱਛਮੀ ਬੰਗਾਲ ਵਿਚ ਨੰਦੀਗਰਾਮ ਸਮੇਤ 30 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੂਜੇ ਸੂਬਿਆਂ ਦੇ ਗੁੰਡੇ ਇੱਥੇ ਹੰਗਾਮਾ ਕਰ ਰਹੇ ਹਨ। ਚੋਣ ਕਮਿਸ਼ਨ ਤ੍ਰਿਣਮੂਲ ਕਾਂਗਰਸ ਦੀ ਸ਼ਿਕਾਇਤ 'ਤੇ ਕਾਰਵਾਈ ਨਹੀਂ ਕਰ ਰਿਹਾ। ਅਸੀਂ ਇਸ ਖਿਲਾਫ ਕੋਰਟ ਜਾਵਾਂਗੇ।
ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਰਾਜਪਾਲ ਨਾਲ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਵੇਰ ਤੋਂ 63 ਸ਼ਿਕਾਇਤਾਂ ਕੀਤੀਆਂ ਹਨ, ਇੱਕ ਵੀ ਕਾਰਵਾਈ ਨਹੀਂ ਕੀਤੀ ਗਈ। ਮਮਤਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਨਿਰਦੇਸ਼ਾਂ 'ਤੇ ਬਾਹਰੀ ਲੋਕਾਂ ਨੂੰ ਲਿਆ ਕੇ ਅਸ਼ਾਂਤੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਨਾਲ ਹੀ ਮਮਤਾ ਬੈਨਰਜੀ ਨੇ ਰਾਜਪਾਲ ਨਾਲ ਫੋਨ 'ਤੇ ਕਿਹਾ, “ਲੋਕਾਂ ਨੂੰ ਵੋਟ ਨਹੀਂ ਪਾਉਣ ਦਿੱਤਾ ਜਾ ਰਿਹਾ। ਮੈਂ ਸਵੇਰ ਤੋਂ ਹੀ ਇੱਥੇ ਹਾਂ। ਹੁਣ ਮੈਂ ਤੁਹਾਨੂੰ ਅਪੀਲ ਕਰ ਰਹੀ ਹਾਂ। ਕਿਰਪਾ ਕਰਕੇ ਵੇਖੋ ...''
ਮੁੱਖ ਮੰਤਰੀ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ 'ਤੇ ਚੋਣ ਲੜ ਰਹੀ ਹੈ ਤੇ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਸ਼ੁਹੇਂਦੂ ਅਧਿਕਾਰੀ ਨੇ ਚੁਣੌਤੀ ਦਿੱਤੀ ਹੈ। ਦੱਸ ਦਈਏ ਕਿ ਨੰਦੀਗ੍ਰਾਮ ਵਿੱਚ ਧਾਰਾ 144 ਲਾਗੂ ਹੈ। ਹਾਲਾਂਕਿ ਕਈ ਥਾਂਵਾਂ 'ਤੇ ਝੜਪਾਂ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ।
ਪ੍ਰਦਰਸ਼ਨਕਾਰੀਆਂ ਨੇ ਨੰਦੀਗਰਾਮ ਦੇ ਬਲਾਕ 1 ਵਿੱਚ ਸੜਕ ਜਾਮ ਕਰ ਦਿੱਤੀ ਤੇ ਦੋਸ਼ ਲਾਇਆ ਕਿ ਕੇਂਦਰੀ ਬਲਾਂ ਨੇ ਉਨ੍ਹਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਜਾਣ ਤੋਂ ਰੋਕਿਆ ਸੀ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, "ਸ਼ੁਹੇਂਦੂ ਅਧਿਕਾਰੀ ਦੇ ਨਾਲ ਚੱਲ ਰਹੇ ਸੀਆਰਪੀਐਫ ਦੇ ਜਵਾਨਾਂ ਨੇ ਸਾਨੂੰ ਵੋਟ ਪਾਉਣ ਤੋਂ ਰੋਕਿਆ।"
ਇਹ ਵੀ ਪੜ੍ਹੋ: ਤੁਸੀਂ ਵੀ ਮੋਟਰਸਾਇਕਲ ’ਤੇ ਬਿਠਾਉਂਦੇ ਹੋ ਬੱਚੇ? ਦੇਣਾ ਪੈ ਸਕਦਾ ਜੁਰਮਾਨਾ! ਵਿਸਥਾਰ ’ਚ ਜਾਣੋ ਮੋਟਰ-ਵਹੀਕਲ ਐਕਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904