Modi-Mamata Meet: ਪ੍ਰਧਾਨ ਮੰਤਰੀ ਮੋਦੀ ਨੇ ਲਿਆ ਤੂਫਾਨ ਨਾਲ ਤਬਾਹੀ ਦਾ ਜਾਇਜ਼ਾ, ਮਮਤਾ ਬੈਨਰਜੀ ਨਾਲ ਵੀ ਕੀਤੀ ਮੁਲਾਕਾਤ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਬੈਠਕ ਕੀਤੀ, ਜੋ ਪੱਛਮੀ ਬੰਗਾਲ ਦਾ ਦੌਰਾ ਕਰ ਯਾਸ ਤੂਫਾਨ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਏ ਸੀ।
ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰੀ ਮੋਦੀ (Narendra Modi) ਨੇ ਅੱਜ ਚੋਣਾਂ ਹਾਰਨ ਮਗਰੋਂ ਪਹਿਲੀ ਵਾਰ ਪੱਛਮੀ ਬੰਗਾਲ (Visit West Bengal) ਦਾ ਦੌਰਾ ਕੀਤਾ। ਉਹ ਅੱਜ ਚੱਕਰਵਾਤੀ ਤੂਫਾਨਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਆਏ ਸੀ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਕਲਾਈਕੁੰਡਾ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਮਮਤਾ ਬੈਨਰਜੀ ਨੇ ਚੱਕਰਵਾਤੀ ਤੂਫਾਨ ਯਾਸ ਨਾਲ ਹੋਏ ਨੁਕਸਾਨ ਦੀ ਮੁੱਢਲੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਸੌਂਪੀ। ਇਸ ਤੋਂ ਪਹਿਲਾਂ ਮਮਤਾ ਨੇ ਉੱਤਰ 24 ਪਰਗਨਾ ਦੇ ਚੱਕਰਵਾਤੀ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ ਤੇ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ।
ਦੱਸ ਦਈਏ ਕਿ ਚੱਕਰਵਾਤੀ ਤੂਫਾਨ ਯਾਸ ਨੇ ਪੱਛਮੀ ਬੰਗਾਲ ਵਿੱਚ ਕਾਫੀ ਤਬਾਹੀ ਮਚਾਈ ਹੈ। ਬੇਸ਼ੱਕ ਕੇਂਦਰ ਸਰਕਾਰ ਨੇ ਪਹਿਲਾਂ ਹੀ ਲੋਕਾਂ ਨੂੰ ਬਚਾਉਣ ਲਈ ਕਾਫੀ ਕਦਮ ਉਠਾਏ ਸੀ ਪਰ ਮਮਤਾ ਬੈਨਰਜੀ ਨੇ ਮੁਆਵਜ਼ੇ ਦੀ ਮੰਗ ਕੀਤੀ ਸੀ। ਇਸ ਲਈ ਪ੍ਰਧਾਨ ਮੰਤਰੀ ਨੇ ਅੱਜ ਖੁਦ ਦੌਰਾ ਕੀਤਾ ਹੈ।
ਬੈਠਕ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ- “ਪ੍ਰਧਾਨ ਮੰਤਰੀ ਨੇ ਇੱਕ ਬੈਠਕ ਬੁਲਾਈ ਸੀ। ਮੈਨੂੰ ਨਹੀਂ ਪਤਾ ਸੀ ਕਿ ਸਾਡੀ ਮੁਲਾਕਾਤ ਦੀਘਾ ਵਿੱਚ ਹੈ। ਮੈਂ ਕਾਲਾਕੁੰਡ ਗਈ ਅਤੇ ਪੀਐਮ ਮੋਦੀ ਨੂੰ ਇੱਕ ਰਿਪੋਰਟ ਦਿੰਦੇ ਹੋਏ ਉਸ ਨੇ ਦੀਘਾ ਅਤੇ ਸੁੰਦਰਬਾਨ ਦੇ ਵਿਕਾਸ ਲਈ ਦੋ ਹਜ਼ਾਰ ਹਜ਼ਾਰ ਕਰੋੜ ਅਤੇ 10 ਹਜ਼ਾਰ ਕਰੋੜ ਰੁਪਏ ਦੋਵਾਂ ਲਈ ਦੇਣ ਨੂੰ ਕਿਹਾ ਹੈ। ਸੂਬੇ ਦੇ ਅਧਿਕਾਰੀਆਂ ਵੱਲੋਂ ਮੈਨੂੰ ਕਿਹਾ ਗਿਆ ਕਿ ਉਹ ਮੈਨੂੰ ਮਿਲਣਾ ਚਾਹੁੰਦੇ ਹਨ। ਮੈਂ ਉਨ੍ਹਾਂ ਦੀ ਇਜਾਜ਼ਤ ਲੈ ਲਈ ਅਤੇ ਉੱਥੋਂ ਨਿਕਲ ਗਈ।”
ਇਹ ਵੀ ਪੜ੍ਹੋ: New Power Tariff in Punjab: ਪੰਜਾਬ ਦੇ ਲੋਕਾਂ ਨੂੰ ਮਿਲੀ ਰਾਹਤ! ਘਰੇਲੂ ਬਿਜਲੀ ਦਰਾਂ 'ਚ ਕਟੌਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin